Prophecies Against the Leaders
11
1 ਫ਼ੇਰ ਮੈਨੂੰ ਹਵਾ ਚੁੱਕ ਕੇ ਯਹੋਵਾਹ ਦੇ ਮੰਦਰ ਦੇ ਪੂਰਬੀ ਫ਼ਾਟਕ ਉੱਤੇ ਲੈ ਗਈ। ਇਹ ਫਾਟਕ ਪੂਰਬ ਵੱਲ ਖੁਲ੍ਹਦਾ ਹੈ, ਜਿੱਧਰੋ ਸੂਰਜ ਚੜ੍ਹਦਾ ਹੈ। ਮੈਂ ਇਸ ਫਾਟਕ ਦੇ ਪ੍ਰਵੇਸ਼ ਉੱਤੇ 25 ਆਦਮੀ ਦੇਖੇ। ਅਜ਼ੂਰ੍ਰ ਦਾ ਪੁੱਤਰ ਯਅਜ਼ਨਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਅਤੇ ਬਨਾਯਾਹ ਦਾ ਪੁੱਤਰ ਫ਼ਲਟਯਾਹ ਉਨ੍ਹਾਂ ਆਦਮੀਆਂ ਦੇ ਨਾਲ ਸੀ। ਉਹ ਲੋਕਾਂ ਦੇ ਆਗੂ ਸਨ।
2 ਫ਼ੇਰ ਪਰਮੇਸ਼ੁਰ ਨੇ ਮੇਰੇ ਨਾਲ ਗੱਲ ਕੀਤੀ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਇਹੀ ਉਹ ਆਦਮੀ ਹਨ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਬਦ ਵਿਉਂਤਾਂ ਬਣਾਉਂਦੇ ਹਨ। ਇਹ ਆਦਮੀ ਲੋਕਾਂ ਨੂੰ ਹਮੇਸ਼ਾ ਮੰਦੇ ਕੰਮ ਕਰਨ ਲਈ ਆਖਦੇ ਨੇ।
3 ਇਹ ਆਦਮੀ ਆਖਦੇ ਨੇ, ‘ਅਸੀਂ ਬਹੁਤ ਛੇਤੀ ਹੀ ਆਪਣੇ ਘਰ ਫ਼ੇਰ ਉਸਾਰ ਰਹੇ ਹੋਵਾਂਗੇ। ਅਸੀਂ ਇਸ ਸ਼ਹਿਰ ਵਿੱਚ ਓਸੇ ਤਰ੍ਹਾਂ ਸੁਰੱਖਿਅਤ ਹਾਂ ਜਿਵੇਂ ਕੌਲੇ ਵਿੱਚ ਪਿਆ ਗੋਸ਼ਤ ਹੁੰਦਾ ਹੈ!’
4 ਉਹ ਇਹ ਝੂਠ ਬੋਲ ਰਹੇ ਹਨ। ਇਸ ਲਈ ਤੈਨੂੰ ਮੇਰੇ ਲਈ ਲੋਕਾਂ ਨਾਲ ਜ਼ਰੂਰ ਗੱਲ ਕਰਨੀ ਚਾਹੀਦੀ ਹੈ। ਆਦਮੀ ਦੇ ਪੁੱਤਰ, ਜਾਹ ਜਾਕੇ ਲੋਕਾਂ ਨੂੰ ਭਵਿੱਖਬਾਣੀ ਕਰ।”
5 ਫ਼ੇਰ ਯਹੋਵਾਹ ਦਾ ਆਤਮਾ ਮੇਰੇ ਉੱਤੇ ਆਇਆ। ਉਸ ਨੇ ਮੈਨੂੰ ਆਖਿਆ, “ਉਨ੍ਹਾਂ ਨੂੰ ਦੱਸ ਕਿ ਯਹੋਵਾਹ ਨੇ ਇਹ ਗੱਲਾਂ ਆਖੀਆਂ ਹਨ: ਇਸਰਾਏਲ ਦੇ ਪਰਿਵਾਰ ਤੂੰ ਵੱਡੀਆਂ ਚੀਜ਼ਾਂ ਦੀਆਂ ਯੋਜਨਾਵਾਂ ਬਣਾ ਰਿਹਾ ਹੈਂ। ਪਰ ਮੈਂ ਜਾਣਦਾ ਹਾਂ ਕਿ ਤੂੰ ਕੀ ਸੋਚ ਰਿਹਾ ਹੈਂ।
6 ਤੂੰ ਇਸ ਸ਼ਹਿਰ ਅੰਦਰ ਬਹੁਤ ਲੋਕਾਂ ਨੂੰ ਮਾਰਿਆ ਹੈ। ਤੂੰ ਗਲੀਆਂ ਵਿੱਚ ਲਾਸ਼ਾਂ ਦੇ ਢੇਰ ਲਾ ਦਿੱਤੇ ਹਨ।
7 ਹੁਣ, ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਆਖਦਾ ਹੈ, ‘ਉਹ ਲੋਬਾਂ ਮਾਸ ਹਨ। ਅਤੇ ਸ਼ਹਿਰ ਕੌਲੇ ਹੈ। ਪਰ ਨਬੂਕਦਨੱਸਰ ਆਵੇਗਾ ਅਤੇ ਤੈਨੂੰ ਇਸ ਸੁਰੱਖਿਅਤ ਕੌਲੇ ਵਿੱਚੋਂ ਕੱਢ ਕੇ ਲੈ ਜਾਵੇਗਾ।
8 ਤੂੰ ਤਲਵਾਰ ਤੋਂ ਭੈਭੀਤ ਹੈਂ। ਪਰ ਮੈਂ ਤੇਰੇ ਵਿਰੁੱਧ ਤਲਵਾਰ ਲੈ ਕੇ ਆ ਰਿਹਾ ਹਾਂ।’” ਯਹੋਵਾਹ ਸਾਡਾ ਪ੍ਰਭੂ, ਨੇ ਇਹ ਗੱਲਾਂ ਆਖੀਆਂ। ਇਸ ਲਈ ਇਹ ਵਾਪਰਨਗੀਆਂ।
9 ਪਰਮੇਸ਼ੁਰ ਨੇ ਇਹ ਵੀ ਆਖਿਆ, “ਮੈਂ ਤੁਹਾਨੂੰ ਲੋਕਾਂ ਨੂੰ ਇਸ ਸ਼ਹਿਰ ਤੋਂ ਬਾਹਰ ਲੈ ਜਾਵਾਂਗਾ। ਅਤੇ ਮੈਂ ਤੁਹਾਨੂੰ ਅਜਨਬੀਆਂ ਦੇ ਹਵਾਲੇ ਕਰ ਦਿਆਂਗਾ। ਮੈਂ ਤੁਹਾਨੂੰ ਸਜ਼ਾ ਦੇਵਾਂਗਾ!
10 ਤੁਸੀਂ ਤਲਵਾਰ ਨਾਲ ਮਾਰੇ ਜਾਓਗੇ। ਮੈਂ ਤੁਹਾਨੂੰ ਇੱਥੇ ਇਸਰਾਏਲ ਵਿੱਚ ਸਜ਼ਾ ਦਿਆਂਗਾ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਤੁਹਾਨੂੰ ਸਜ਼ਾ ਦੇਣ ਵਾਲਾ ਮੈਂ ਹੀ ਹਾਂ। ਮੈਂ ਯਹੋਵਾਹ ਹਾਂ।
11 ਹਾਂ, ਇਹ ਸਬਾਨ ਰਿਂਨ੍ਹਣ ਵਾਲਾ ਭਾਂਡਾ ਹੋਵੇਗਾ। ਅਤੇ ਤੁਸੀਂ ਇਸ ਵਿੱਚਲਾ ਰਿਝ੍ਝਣ ਵਾਲਾ ਮਾਸ ਹੋਵੋਂਗੇ! ਮੈਂ ਤੁਹਾਨੂੰ ਇੱਥੇ, ਇਸਰਾਏਲ ਵਿੱਚ ਸਜ਼ਾ ਦਿਆਂਗਾ।
12 ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਇਹ ਮੇਰਾ ਹੀ ਨੇਮ ਸੀ ਜਿਹੜਾ ਤੁਸੀਂ ਤੋੜਿਆ ਸੀ! ਤੁਸੀਂ ਮੇਰੇ ਆਦੇਸ਼ਾਂ ਦਾ ਪਾਲਣ ਨਹੀਂ ਸੀ ਕੀਤਾ। ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਵਾਂਗੂ ਹੀ ਜਿਉਣ ਦਾ ਨਿਆਂ ਕੀਤਾ ਸੀ।”
13 ਜਿਵੇਂ ਹੀ ਮੈਂ ਪਰਮੇਸ਼ੁਰ ਲਈ ਗੱਲ ਕਰਨੀ ਖਤਮ ਕੀਤੀ, ਬਨਾਯਾਹ ਦਾ ਪੁੱਤਰ ਫ਼ਲਟਯਾਹ ਮਰ ਗਿਆ! ਮੈਂ ਜ਼ਮੀਨ ਉੱਤੇ ਡਿੱਗ ਪਿਆ। ਮੈਂ ਆਪਣਾ ਮੂੰਹ ਧਰਤੀ ਨਾਲ ਛੁਹਾਕੇ ਸਿਜਦਾ ਕੀਤਾ ਅਤੇ ਆਖਿਆ, “ਯਹੋਵਾਹ ਮੇਰੇ ਪ੍ਰਭੂ, ਤੂੰ ਤਾਂ ਇਸਰਾਏਲ ਦੇ ਸਾਰੇ ਬਚੇ ਹੋਇਆਂ ਨੂੰ ਤਬਾਹ ਕਰਨ ਜਾ ਰਿਹਾ ਹੈਂ!”
Prophecies Against
Survivors in Jerusalem
14 ਪਰ ਫੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ,
15 “ਆਦਮੀ ਦੇ ਪੁੱਤਰ, ਆਪਣੇ ਭਰਾਵਾਂ, ਇਸਰਾਏਲ ਦੇ ਪਰਿਵਾਰ ਨੂੰ, ਚੇਤੇ ਕਰ। ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਜਾਣ ਲਈ ਮਜ਼ਬੂਰ ਹੋਣਾ ਪਿਆ ਸੀ, ਪਰ ਮੈਂ ਉਨ੍ਹਾਂ ਨੂੰ ਵਾਪਸ ਲਿਆਵਾਂਗਾ! ਪਰ ਹੁਣ, ਯਰੂਸ਼ਲਮ ਵਿੱਚ ਰਹਿਣ ਵਾਲੇ ਲੋਕ ਆਖ ਰਹੇ ਹਨ, ‘ਯਹੋਵਾਹ ਤੋਂ ਬਹੁਤ ਦੂਰ ਰਹੋ। ਇਹ ਧਰਤੀ ਸਾਨੂੰ ਦਿੱਤੀ ਗਈ ਸੀ-ਇਹ ਸਾਡੀ ਹੈ!’
16 “ਇਸ ਲਈ ਉਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਯਹੋਵਾਹ ਸਾਡਾ ਪ੍ਰਭੂ, ਆਖਦਾ ਹੈ, ‘ਇਹ ਸੱਚ ਹੈ, ਮੈਂ ਆਪਣੇ ਲੋਕਾਂ ਨੂੰ ਹੋਰਨਾਂ ਕੌਮਾਂ ਵੱਲ ਦੂਰ ਦੁਰਾਡੇ ਜਾਣ ਲਈ ਮਜ਼ਬੂਰ ਕੀਤਾ। ਮੈਂ ਉਨ੍ਹਾਂ ਨੂੰ ਅਵੱਸ਼ ਅਨੇਕਾਂ ਦੇਸਾਂ ਅੰਦਰ ਖਿੰਡਾਇਆ। ਪਰ ਉਸ ਬੋੜੇ ਸਮੇਂ ਲਈ ਜਦੋਂ ਕਿ ਉਹ ਉਨ੍ਹਾਂ ਹੋਰਨਾਂ ਦੇਸਾਂ ਅੰਦਰ ਹਨ, ਮੈਂ ਉਨ੍ਹਾਂ ਦਾ ਮੰਦਰ ਹੋਵਾਂਗਾ।
17 ਪਰ ਤੂੰ ਉਨ੍ਹਾਂ ਲੋਕਾਂ ਨੂੰ ਇਹ ਗੱਲ ਜ਼ਰੂਰ ਦੱਸ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਨ੍ਹਾਂ ਨੂੰ ਵਾਪਸ ਲਿਆਵੇਗਾ। ਮੈਂ ਤੁਹਾਨੂੰ ਬਹੁਤ ਸਾਰੀਆਂ ਕੌਮਾਂ ਅੰਦਰ ਖਿੰਡਾਇਆ ਹੈ। ਪਰ ਮੈਂ ਤੁਹਾਨੂੰ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਕੌਮਾਂ ਤੋਂ ਵਾਪਸ ਲਿਆਵਾਂਗਾ। ਮੈਂ ਤੁਹਾਨੂੰ ਇਸਰਾਏਲ ਦੀ ਧਰਤੀ ਵਾਪਸ ਦੇਵਾਂਗਾ।
18 ਅਤੇ ਜਦੋਂ ਮੇਰੇ ਲੋਕ ਵਾਪਸ ਆਉਣਗੇ, ਉਹ ਉਨ੍ਹਾਂ ਸਾਰੇ ਭਿਆਨਕ, ਬੁੱਤਾਂ ਨੂੰ ਤਬਾਹ ਕਰ ਦੇਣਗੇ ਜਿਹੜੇ ਹੁਣ ਇੱਥੇ ਹਨ।
19 ਮੈਂ ਉਨ੍ਹਾਂ ਨੂੰ ਲਿਆਕੇ ਇਕੱਠਿਆਂ ਕਰਾਂਗਾ ਅਤੇ ਉਨ੍ਹਾਂ ਨੂੰ ਇੱਕ ਮੁੱਠ੍ਠ ਕਰਾਂਗਾ। ਮੈਂ ਉਨ੍ਹਾਂ ਅੰਦਰ ਨਵਾਂ ਆਤਮਾ ਪਾਵਾਂਗਾ। ਮੈਂ ਉਨ੍ਹਾਂ ਦਾ ਪੱਥਰ ਦਾ ਦਿਲ ਲੈ ਲਵਾਂਗਾ ਅਤੇ ਉਸਦੀ ਬਾਵੇਂ ਸੱਚਮੁੱਚ ਦਾ ਦਿਲ ਧਰ ਦਿਆਂਗਾ।
20 ਮੈਂ ਅਜਿਹਾ ਕਰਾਂਗਾ ਤਾਂ ਕਿ ਉਹ ਮੇਰੇ ਕਨੂੰਨਾਂ ਦੀ ਪਾਲਣਾ ਕਰਨਗੇ। ਉਹ ਮੇਰੇ ਆਦੇਸ਼ਾਂ ਨੂੰ ਮੰਨਣਗੇ। ਉਹ ਉਹੀ ਗੱਲਾਂ ਕਰਨਗੇ ਜਿਹੜੀਆਂ ਮੈਂ ਉਨ੍ਹਾਂ ਨੂੰ ਆਖਾਂਗਾ। ਉਹ ਸੱਚਮੁੱਚ ਮੇਰੇ ਬੰਦੇ ਹੋਣਗੇ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।’”
The Glory of the Lord Leaves Jerusalem
21 ਫ਼ੇਰ ਪਰਮੇਸ਼ੁਰ ਨੇ ਮੈਨੂੰ ਆਖਿਆ, “ਪਰ ਹੁਣ ਉਨ੍ਹਾਂ ਦੇ ਦਿਲ ਉਨ੍ਹਾਂ ਭਿਆਨਕ ਬੁੱਤਾਂ ਨਾਲ ਜੁੜੇ ਹੋਏ ਹਨ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਜ਼ਰੂਰ ਦਿਆਂਗਾ।” ਯਹੋਵਾਹ ਮੇਰੇ ਪ੍ਰਭੂ, ਨੇ ਇਹ ਗੱਲਾਂ ਆਖੀਆਂ।
22 ਅਤੇ ਫ਼ੇਰ ਕਰੂਬੀ ਫ਼ਰਿਸ਼ਤਿਆਂ ਨੇ ਆਪਣੇ ਖੰਭ ਖਿਲਾਰੇ ਅਤੇ ਹਵਾ ਵਿੱਚ ਉੱਡ ਗਏ। ਪਹੀਏ ਵੀ ਉਨ੍ਹਾਂ ਦੇ ਨਾਲ ਚੱਲੇ ਗਏ। ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਪਰਤਾਪ ਉਨ੍ਹਾਂ ਦੇ ਉੱਪਰ ਸੀ।
23 ਯਹੋਵਾਹ ਦਾ ਪਰਤਾਪ ਹਵਾ ਵਿੱਚ ਉੱਠਿਆ ਅਤੇ ਯਰੂਸ਼ਲਮ ਛੱਡ ਗਈ। ਉਹ ਯਰੂਸ਼ਲਮ ਦੇ ਪੂਰਬ ਵੱਲ ਪਹਾੜੀ ਉੱਤੇ ਰੁਕ ਗਈ।
24 ਫ਼ੇਰ ਰੂਹ ਨੇ ਮੈਨੂੰ ਹਵਾ ਵਿੱਚ ਚੁੱਕ ਲਿਆ ਅਤੇ ਮੈਨੂੰ ਬਾਬਲ ਵਾਪਸ ਲੈ ਆਈ। ਇਹ ਮੈਨੂੰ ਉਨ੍ਹਾਂ ਲੋਕਾਂ ਕੋਲ ਵਾਪਸ ਲੈ ਆਇਆ ਜਿਨ੍ਹਾਂ ਨੂੰ ਇਸਰਾਏਲ ਛੱਡਣ ਲਈ ਮਜ਼ਬੂਰ ਹੋਣਾ ਪਿਆ ਸੀ। ਮੈਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੇ ਦਰਸ਼ਨ ਅੰਦਰ ਦੇਖਿਆ। ਫ਼ੇਰ (ਉਹ, ਜਿਸ ਨੂੰ ਮੈਂ ਦਰਸ਼ਨ ਅੰਦਰ ਦੇਖਿਆ ਸੀ।) ਹਵਾ ਵਿੱਚ ਉੱਠਿਆ ਅਤੇ ਮੈਨੂੰ ਛੱਡ ਗਿਆ।
25 ਫ਼ੇਰ ਮੈਂ ਦੇਸੋਂ ਨਿਕਾਲੇ ਲੋਕਾਂ ਨਾਲ ਗੱਲ ਕੀਤੀ। ਮੈਂ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਮੈਨੂੰ ਯਹੋਵਾਹ ਨੇ ਦਰਸਾਈਆਂ ਸਨ।