5
1 ਉਸ ਵਕਤ, ਹੱਗਈ ਅਤੇ ਇੱਦੋ ਦਾ ਪੁੱਤਰ ਜ਼ਕਰਯਾਹ ਨਬੀ ਇਸਰਾਏਲ ਦੇ ਪਰਮੇਸ਼ੁਰ ਦੇ ਨਾਂ ਤੇ ਭਵਿੱਖਬਾਣੀ ਕਰਨ ਲੱਗੇ ਜੋ ਕਿ ਉਨ੍ਹਾਂ ਦੇ ਉੱਪਰ ਸੀ। ਅਤੇ ਉਨ੍ਹਾਂ ਨੇ ਉਨ੍ਹਾਂ ਯਹੂਦੀਆਂ ਨੂੰ ਉਤਸਾਹਿਤ ਕੀਤਾ ਜੋ ਯਹੂਦਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਸਨ।
2 ਤੱਦ ਸ਼ਮਲਤੀਏਲ ਦਾ ਪੁੱਤਰ ਜ਼ਰੂੱਬਾਬਲ ਅਤੇ ਯਸਾਦਾਕ ਦਾ ਪੁੱਤਰ ਯੇਸ਼ੂਆ ਉੱਠੇ ਅਤੇ ਮੰਦਰ ਨੂੰ ਜੋ ਯਰੂਸ਼ਲਮ ਵਿੱਚ ਸੀ, ਬਨਾਉਣ ਲੱਗੇ। ਪਰਮੇਸ਼ੁਰ ਦੇ ਸਾਰੇ ਨਬੀਆਂ ਨੇ ਉਨ੍ਹਾਂ ਨੂੰ ਸਹਾਰਾ ਦਿੱਤਾ।
3 ਉਸ ਵਕਤ, ਫਰਾਤ ਦਰਿਆ ਦੇ ਪੱਛਮੀ ਇਲਾਕੇ ਦਾ ਰਾਜਪਾਲ ਤਤਨਈ, ਸਬਰ ਬੋਜ਼ਨਈ ਅਤੇ ਉਨ੍ਹਾਂ ਦੇ ਸਾਬੀ ਉਨ੍ਹਾਂ ਦੇ ਕੋਲ ਆ ਕੇ ਆਖਣ ਲੱਗੇ ਕਿ ਤੁਸੀਂ ਕਿਸ ਦੀ ਆਗਿਆ ਨਾਲ ਇਸ ਮੰਦਰ ਨੂੰ ਉਸਾਰਨਾ ਅਤੇ ਇਸਦੀ ਇਸ ਕੰਧ ਨੂੰ ਖਤਮ ਕਰਨਾ ਸ਼ੁਰੂ ਕੀਤਾ ਹੈ?
4 ਉਨ੍ਹਾਂ ਨੇ ਉਨ੍ਹਾਂ ਨੂੰ ਇਹ ਵੀ ਪੁੱਛਿਆ, “ਜਿਹੜੇ ਇਸ ਮੰਦਰ ਦਾ ਨਿਰਮਾਣ ਕਰ ਰਹੇ ਹਨ ਉੱਨ੍ਹਾਂ ਲੋਕਾਂ ਦੇ ਕੀ ਨਾਂ ਹਨ?”
5 ਪਰ ਦੇ ਪਰਮੇਸ਼ੁਰ ਦੀ ਨਿਗਾਹ ਉਨ੍ਹਾਂ ਯਹੂਦੀ ਆਗੂਆਂ ਉੱਪਰ ਸੀ ਅਤੇ ਇਮਾਰਤਕਾਰਾਂ ਨੇ ਇਮਾਰਤ ਬਨਾਉਣੀ ਤੱਦ ਤੀਕ ਨਾ ਛੱਡੀ ਜਦ ਤੀਕ ਇਹ ਖਬਰ ਦਾਰਾ ਪਾਤਸ਼ਾਹ ਤੀਕ ਨਾ ਪਹੁੰਚੀ। ਉਹ ਤੱਦ ਤੀਕ ਕੰਮ ਕਰਦੇ ਰਹੇ ਜਦ ਤੀਕ ਪਾਤਸ਼ਾਹ ਨੇ ਆਪਣਾ ਜਵਾਬ ਚਿੱਠੀ ਰਾਹੀਂ ਨਾ ਭੇਜਿਆ।
6 ਫਰਾਤ ਦਰਿਆ ਦੇ ਪੱਛਮੀ ਪਾਸੇ ਦਾ ਹਾਕਮ ਤਤਨਈ, ਸ਼ਬਰ ਬੇਜ਼ਨਈ ਅਤੇ ਉਸ ਦੇ ਸਹਿਯੋਗੀਆਂ ਨੇ, ਜੋ ਦਰਿਆ ਤੋਂ ਪਾਰ ਦੀ ਧਰਤੀ ਦੇ ਨਿਰੀਖਕ ਸਨ, ਦਾਰਾ ਪਾਤਸ਼ਾਹ ਨੂੰ ਚਿੱਠੀ ਦੀ ਨਕਲ ਭੇਜੀ।
7 ਉਸ ਚਿੱਠੀ ਦੀ ਨਕਲ ਇਉਂ ਸੀ:
ਪਾਤਸ਼ਾਹ ਦਾਰਾ ਨੂੰ ਸਲਾਮ!
8 ਹੇ ਪਾਤਸ਼ਾਹ! ਤੈਨੂੰ ਪਤਾ ਹੋਵੇ ਕਿ ਅਸੀਂ ਯਹੂਦਾਹ ਦੇ ਸੂਬੇ ਵਿੱਚ ਮਹਾਨ ਪਰਮੇਸ਼ੁਰ ਦੇ ਮੰਦਰ ਵਿੱਚ ਗਏ। ਯਹੂਦਾਹ ਦੇ ਲੋਕ ਉਸ ਮੰਦਰ ਨੂੰ ਵੱਡੇ ਪੱਥਰ ਨਾਲ ਬਣਾ ਰਹੇ ਹਨ। ਉਹ ਕੰਧਾਂ ਵਿੱਚ ਲੱਕੜ ਦੀਆਂ ਵੱਡੀਆਂ ਸ਼ਤੀਰਾਂ ਪਾ ਲੱਗਾ ਰਹੇ ਹਨ। ਉਹ ਲੋਕ ਬੜੀ ਮਿਹਨਤ ਨਾਲ ਅਤੇ ਜਲਦੀ ਕੰਮ ਕਰ ਰਹੇ ਹਨ, ਇਹ ਬਹੁਤ ਜਲਦੀ ਪੂਰਾ ਹੋ ਜਾਵੇਗਾ।
9 ਜਿਹੜੇ ਕੰਮ ਉਹ ਕਰ ਰਹੇ ਹਨ ਉਸ ਬਾਬਤ ਅਸੀਂ ਉਨ੍ਹਾਂ ਦੇ ਆਗੂਆਂ ਨੂੰ ਕੁਝ ਸਵਾਲ ਕੀਤੇ। ਅਸੀਂ ਉਨ੍ਹਾਂ ਨੂੰ ਪੁੱਛਿਆ, “ਕਿਸਨੇ ਤੁਹਾਨੂੰ ਇਹ ਮੰਦਰ ਉਸਾਰਨ ਅਤੇ ਇਸਦੀ ਕੰਧ ਨੂੰ ਫਿਰ ਤੋਂ ਬਨਾਉਣ ਦੀ ਆਗਿਆ ਦਿੱਤੀ ਹੈ?”
10 ਅਸੀਂ ਉਨ੍ਹਾਂ ਕੋਲੋਂ ਉਨ੍ਹਾਂ ਦੇ ਨਾਵਾਂ ਬਾਰੇ ਵੀ ਪੁੱਛਿਆ। ਅਸੀਂ ਉਨ੍ਹਾਂ ਦੇ ਆਗੂਆਂ ਦੇ ਨਾਓ ਵੀ ਲਿਖਣਾ ਚਾਹੁੰਦੇ ਸੀ ਤਾਂ ਜੋ ਤੁਹਾਨੂੰ ਪਤਾ ਲੱਗ ਜਾਵੇ ਕਿ ਉਹ ਕਿਹੜੇ ਮਨੁੱਖ ਹਨ?
11 ਜਿਹੜਾ ਜਵਾਬ ਉਨ੍ਹਾਂ ਸਾਨੂੰ ਦਿੱਤਾ ਉਹ ਇਸ ਤਰ੍ਹਾਂ ਹੈ:
“ਅਸੀਂ ਧਰਤੀ ਅਤੇ ਅਕਾਸ਼ ਦੇ ਪਰਮੇਸ਼ੁਰ ਦੇ ਦਾਸ ਹਾਂ। ਅਸੀਂ ਉਹ ਮੰਦਰ ਬਣਾ ਰਹੇ ਹਾਂ ਜਿਸ ਨੂੰ ਇਸਰਾਏਲ ਦੇ ਇੱਕ ਮਹਾਨ ਪਾਤਸ਼ਾਹ ਨੇ ਬਹੁਤ ਪਹਿਲਾਂ ਬਣਾਇਆ ਸੀ।
12 ਪਰ ਸਾਡੇ ਪੁਰਖਿਆਂ ਨੇ ਅਕਾਸ਼ ਦੇ ਪਰਮੇਸ਼ੁਰ ਨੂੰ ਕ੍ਰੋਧਿਤ ਕਰ ਦਿੱਤਾ। ਇਸ ਲਈ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਾਬਲ ਦੇ ਕਸਦੀ ਪਾਤਸ਼ਾਹ ਨਬੂਕਦਨੱਸਰ ਦੇ ਹੱਥ ਵਿੱਚ ਦੇ ਦਿੱਤਾ। ਤੱਦ ਨਬੂਕਦਨੱਸਰ ਨੇ ਇਸ ਮੰਦਰ ਨੂੰ ਨਸ਼ਟ ਕਰ ਦਿੱਤਾ। ਅਤੇ ਇੱਥੋਂ ਦੇ ਲੋਕਾਂ ਨੂੰ ਜ਼ਬਰਦਸਤੀ ਕੈਦੀ ਬਣਾ ਕੇ ਬਾਬਲ ਨੂੰ ਲੈ ਗਿਆ।
13 ਪਰ ਬਾਬਲ ਦੇ ਪਾਤਸ਼ਾਹ ਕੋਰਸ਼ ਦੇ ਪਹਿਲੇ ਸਾਲ ਵਿੱਚ ਉਸੇ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦਾ ਮੰਦਰ ਮੁੜ ਬਨਾਉਣ ਦਾ ਹੁਕਮ ਦਿੱਤਾ।
14 ਪਾਤਸ਼ਾਹ ਕੋਰਸ਼ ਨੇ ਬਾਬਲ ਵਿੱਚਲੇ ਆਪਣੇ ਝੂਠੇ ਦੇਵਤਿਆਂ ਦੇ ਮੰਦਰ ਵਿੱਚੋਂ ਸੋਨਾ ਅਤੇ ਚਾਂਦੀ ਕੱਢੇ ਜਿਸ ਨੂੰ ਨਬੂਕਦਨੱਸਰ ਯਰੂਸ਼ਲਮ ਦੇ ਮੰਦਰ ਵਿੱਚੋਂ ਕੱਢ ਕੇ ਬਾਬਲ ਦੇ ਮੰਦਰ ਵਿੱਚ ਲੈ ਆਇਆ ਸੀ। ਪਾਤਸ਼ਾਹ ਕੋਰਸ਼ ਨੇ ਇਨ੍ਹਾਂ ਡਾਕਿਆਂ ਨੂੰ ਸ਼ੇਸਬੱਸਰ ਨਾਂ ਦੇ ਇੱਕ ਆਦਮੀ ਨੂੰ ਦੇ ਦਿੱਤੇ ਜਿਸ ਨੂੰ ਉਸ ਦੇ ਰਾਜਪਾਲ ਹੋਣ ਲਈ ਚੁਣਿਆ ਸੀ।”
15 ਤੱਦ ਕੋਰਸ਼ ਨੇ ਸ਼ੇਸਬੱਸਰ ਨੂੰ ਆਖਿਆ, “ਤੂੰ ਇਨ੍ਹਾਂ ਭਾਂਡਿਆਂ ਨੂੰ ਲੈ ਅਤੇ ਜਾਹ ਅਤੇ ਜਾ ਕੇ ਇਨ੍ਹਾਂ ਨੂੰ ਯਰੂਸ਼ਲਮ ਦੇ ਮੰਦਰ ਵਿੱਚ ਰੱਖ ਅਤੇ ਉਸ ਥਾਂ ਤੇ ਪਰਮੇਸ਼ੁਰ ਦਾ ਮੰਦਰ ਬਣਾਇਆ ਜਾਵੇਂ।”
16 ਫ਼ੇਰ ਸ਼ੇਸਬੱਸਰ ਨੇ ਯਰੂਸ਼ਲਮ ਵਿੱਚ ਪਰਮੇਸ਼ੁਰ ਦੇ ਮੰਦਰ ਦੀ ਨੀਂਹ ਧਰੀ। ਉਸ ਵਕਤ ਤੋਂ ਹੁਣ ਤੀਕ ਇਹ ਬਣ ਰਿਹਾ ਹੈ ਅਤੇ ਅੱਜ ਤੀਕ ਮੁਕੰਮਲ ਨਹੀਂ ਹੋਇਆ।
17 ਇਸ ਲਈ ਹੁਣ, ਜੇਕਰ ਪਾਤਸ਼ਾਹ ਠੀਕ ਸਮਝਣ ਤਾਂ ਪਾਤਸ਼ਾਹ ਦੇ ਦਫਤਰੀ ਲਿਖਤਾਂ ਵਿੱਚ ਜੋ ਕਿ ਬਾਬਲ ਵਿੱਚ ਹਨ ਪੜਤਾਲ ਕੀਤੀ ਜਾਵੇ ਕਿ ਕੋਰਸ਼ ਪਾਤਸ਼ਾਹ ਨੇ ਪਰਮੇਸ਼ੁਰ ਦੇ ਇਸ ਮੰਦਰ ਨੂੰ ਯਰੂਸ਼ਲਮ ਵਿੱਚ ਬਨਾਉਣ ਦੀ ਆਗਿਆ ਦਿੱਤੀ ਸੀ ਜਾਂ ਨਹੀਂ। ਫਿਰ ਸ੍ਰੀ ਮਾਨ ਕਿਰਪਾ ਕਰਕੇ ਸਾਨੂੰ ਦੋਸ਼ੀ ਕੀ ਤੂੰ ਇਸ ਬਾਰੇ ਕੀ ਫ਼ੈਸਲਾ ਕੀਤਾ