ਇਸਰਾਏਲ ਉੱਪਰ ਦਾਊਦ ਦਾ ਪਾਤਸ਼ਾਹ ਚੁਣਿਆ ਜਾਣਾ
11
ਇਸਰਾਏਲ ਦੇ ਸਾਰੇ ਲੋਕ ਹਬਰੋਨ ਵਿੱਚ ਦਾਊਦ ਕੋਲ ਇਕੱਠੇ ਹੋਏ ਅਤੇ ਉਨ੍ਹਾਂ ਦਾਊਦ ਨੂੰ ਕਿਹਾ, “ਅਸੀਂ ਤੁਹਾਡਾ ਹੀ ਲਹੂ-ਮਾਸ ਹਾਂ। ਅਤੀਤ ਵਿੱਚ, ਤੂੰ ਸਾਨੂੰ ਜੰਗ ਵਿੱਚ ਲੈ ਗਿਆ ਉਦੋਂ ਵੀ ਜਦੋਂ ਸ਼ਾਊਲ ਰਾਜਾ ਸੀ। ਯਹੋਵਾਹ ਨੇ ਤੈਨੂੰ ਆਖਿਆ ਸੀ, ‘ਦਾਊਦ, ਤੂੰ ਮੇਰੇ ਲੋਕਾਂ ਇਸਰਾਏਲੀਆਂ ਦਾ ਅਯਾਲੀ ਹੋਵੇਂਗਾ ਅਤੇ ਮੇਰੇ ਲੋਕਾਂ, ਇਸਰਾਏਲੀਆਂ ਦਾ ਆਗੂ ਹੋਵੇਂਗਾ।’”
ਇਸਰਾਏਲ ਦੇ ਸਾਰੇ ਆਗੂ ਹਬਰੋਨ ਵਿੱਚ ਦਾਊਦ ਪਾਤਸ਼ਾਹ ਕੋਲ ਆਏ। ਦਾਊਦ ਨੇ ਯਹੋਵਾਹ ਦੇ ਸਾਹਮਣੇ ਇਨ੍ਹਾਂ ਆਗੂਆਂ ਨਾਲ ਇੱਕ ਇਕਰਾਰਨਾਮਾ ਬਣਾਇਆ। ਫ਼ੇਰ ਉਨ੍ਹਾਂ ਨੇ ਦਾਊਦ ਨੂੰ ਮਸਹ ਕੀਤਾ ਅਤੇ ਉਸ ਨੂੰ ਇਸਰਾਏਲ ਉੱਤੇ ਪਾਤਸ਼ਾਹ ਬਾਪਿਆ। ਇਹ ਓਵੇਂ ਹੀ ਵਾਪਰਿਆ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਇਕਰਾਰ ਕੀਤਾ ਸੀ।
ਦਾਊਦ ਦਾ ਯਰੂਸ਼ਲਮ ਤੇ ਕਬਜ਼ਾ
ਦਾਊਦ ਅਤੇ ਇਸਰਾਏਲ ਦੇ ਸਾਰੇ ਲੋਕ ਯਰੂਸ਼ਲਮ ਸ਼ਹਿਰ ਵਿੱਚ ਪਹੁੰਚੇ। ਉਨ੍ਹੀਁ ਦਿਨੀਁ ਯਰੂਸ਼ਲਮ ਨੂੰ ਯਬੂਸ ਨਾਉਂ ਨਾਲ ਜਾਣਿਆ ਜਾਂਦਾ ਸੀ ਤੇ ਉਸ ਸ਼ਹਿਰ ਦੇ ਲੋਕਾਂ ਨੂੰ ਯਬੂਸੀ ਆਖਿਆ ਜਾਂਦਾ ਸੀ। ਉਸ ਸ਼ਹਿਰ ਦੇ ਲੋਕਾਂ ਨੇ ਦਾਊਦ ਨੂੰ ਆਖਿਆ, “ਤੂੰ ਸਾਡੇ ਨਗਰ ਵਿੱਚ ਦਾਖਲ ਨਹੀਂ ਹੋ ਸੱਕਦਾ।” ਪਰ ਦਾਊਦ ਨੇ ਉਨ੍ਹਾਂ ਨੂੰ ਹਰਾਇਆ। ਉਸ ਨੇ ਸੀਯੋਨ ਦਾ ਕਿਲਾ ਜਿੱਤ ਲਿਆ ਜੋ ਉਪਰੰਤ ਦਾਊਦ ਦਾ ਸ਼ਹਿਰ ਕਹਾਇਆ।
ਦਾਊਦ ਨੇ ਆਖਿਆ, “ਜੋ ਕੋਈ ਵੀ ਯਬੂਸੀਆਂ ਤੇ ਹਮਲੇ ਦੀ ਅਗਵਾਈ ਕਰੇਗਾ, ਉਹੀ ਮੇਰੀ ਸੈਨਾ ਦਾ ਪ੍ਰਧਾਨ ਹੋਵੇਗਾ।” ਤਾਂ ਸਰੂਯਾਹ ਦੇ ਪੁੱਤਰ ਯੋਆਬ ਨੇ ਹਮਲਾ ਕੀਤਾ ਤੇ ਉਹ ਸੈਨਾ ਦਾ ਪ੍ਰਧਾਨ ਬਣਿਆ।
ਦਾਊਦ ਨੇ ਫ਼ਿਰ ਉੱਥੇ ਗਢ਼ ਨੂੰ ਆਪਣਾ ਘਰ ਬਣਾਇਆ। ਇਸੇ ਕਾਰਣ ਉਹ ਦਾਊਦ ਦਾ ਨਗਰ ਅਖਵਾਇਆ। ਦਾਊਦ ਨੇ ਮਿਲੋਁ ਤੋਂ ਲੈ ਕੇ ਸ਼ਹਿਰ ਦੇ ਦੁਆਲੇ ਦੀ ਕੰਧ ਤੀਕ ਕਿਲੇ ਦੇ ਆਲੇ-ਦੇਆਲੇ ਸ਼ਹਿਰ ਨਿਰਮਾਣ ਕੀਤਾ ਅਤੇ ਯੋਆਬ ਨੇ ਸ਼ਹਿਰ ਦੇ ਹੋਰ ਹਿਸਿਆਂ ਦੀ ਮੁਰੰਮਤ ਕੀਤੀ। ਦਾਊਦ ਦਿਨ ਬਰ ਦਿਨ ਹੋਰ ਸ਼ਕਤੀਸ਼ਾਲੀ ਹੁੰਦਾ ਗਿਆ ਅਤੇ ਸਰਬ ਸ਼ਕੀਤਮਾਨ ਯਹੋਵਾਹ ਉਸ ਦੇ ਨਾਲ ਸੀ।
ਤਿੰਨ ਨਾਇੱਕ
10 ਦਾਊਦ ਦੇ ਖਾਸ ਸਿਪਾਹੀਆਂ ਦੇ ਆਗੂਆਂ ਦੀ ਸੂਚੀ ਇਹ ਹੈ। ਇਹ ਨਾਇੱਕ ਦਾਊਦ ਦੇ ਨਾਲ ਉਸ ਦੇ ਦੇ ਰਾਜ ਵਿੱਚ ਬੜੇ ਸ਼ਕਤੀਸ਼ਾਲੀ ਹੋਏ। ਉਨ੍ਹਾਂ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਦਾਊਦ ਦਾ ਪੱਖ ਲਿਆ ਅਤੇ ਉਸ ਨੂੰ ਰਾਜਾ ਬਣਾ ਦਿੱਤਾ। ਇਹ ਸਭ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਹੋਇਆ।
11 ਦਾਊਦ ਦੇ ਖਾਸ ਸਿਪਾਹੀਆਂ ਦੀ ਸੂਚੀ ਇਸ ਤਰ੍ਹਾਂ ਸੀ:
ਹਕਮੋਨੀ ਯਾਸ਼ਾਬਆਮ ਜੋ ਕਿ ਰਬਵਾਨਾਂ ਦਾ ਮੁਖੀਆ ਸੀ ਉਸ ਨੇ 300 ਸੌ ਮਨੁੱਖਾਂ ਨੂੰ ਬਰਛਾ ਚਲਾਕੇ ਇੱਕੋ ਵਾਰ ਮਾਰ ਸੁੱਟਿਆ ਸੀ।
12 ਇਸ ਤੋਂ ਬਾਅਦ ਦੋਦੋ ਦਾ ਪੁੱਤਰ ਅਲਆਜ਼ਾਰ ਸੀ, ਜਿਹੜਾ ਕਿ ਅਹੋਹ ਤੋਂ ਸੀ। ਇਹ ਤਿੰਨ ਨਾਇੱਕਾਂ ਵਿੱਚੋਂ ਇੱਕ ਸੀ। 13 ਅਲਆਜ਼ਾਰ ਦਾਊਦ ਦੇ ਨਾਲ ਫ਼ਸਦਂਮੀਮ ਵਿੱਚ ਸੀ ਅਤੇ ਉੱਥੇ ਫ਼ਲਿਸਤੀ ਯੁੱਧ ਕਰਨ ਨੂੰ ਇਕੱਠੇ ਹੋਏ ਸਨ। ਉੱਥੇ ਪੈਲੀ ਦਾ ਇੱਕ ਟੁਕੜਾ ਜੌਆਂ ਨਾਲ ਭਰਪੂਰ ਸੀ ਅਤੇ ਇਸਰਾਏਲੀ ਲੋਕ ਉੱਥੋਂ ਫ਼ਲਿਸਤੀਆਂ ਦੇ ਅੱਗੋਂ ਭੱਜ ਗਏ। 14 ਪਰ ਇਹ ਤਿੰਨੇ ਨਾਇੱਕ ਉਸ ਖੇਤ ਵਿੱਚ ਖੜੋਤੇ ਰਹੇ ਫ਼ਲਿਸਤੀਆਂ ਨੂੰ ਹਰਾ ਕੇ ਉਸ ਨੂੰ ਬਚਾਇਆ ਇਉਂ ਯਹੋਵਾਹ ਨੇ ਇਸਰਾਏਲੀਆਂ ਨੂੰ ਵੱਡੀ ਜਿੱਤ ਦਿੱਤੀ ਸੀ।
15 ਇੱਕ ਵਾਰ ਦਾਊਦ ਅਦੁੱਲਾਮ ਦੀ ਗੁਫ਼ਾ ਵਿੱਚ ਸੀ ਅਤੇ ਫ਼ਲਿਸਤੀਁ ਫ਼ੌਜ ਹੇਠਾਂ ਰਫ਼ਾਈਮ ਦੀ ਵਾਦੀ ਵਿੱਚ ਸੀ। ਇਹ 3 ਨਾਇੱਕ ਜੋ 30 ਵਿੱਚੋਂ ਸਨ, ਜ਼ਮੀਨ ਉੱਪਰ ਰੀਁਗਦੇ ਹੋਏ ਦਾਊਦ ਕੋਲ ਗੁਫ਼ਾ ਵਿੱਚ ਪਹੁੰਚੇ।
16 ਇੱਕ ਵਾਰੀ ਹੋਰ ਦਾਊਦ ਕਿਲ੍ਹੇ ਵਿੱਚ ਸੀ ਅਤੇ ਫ਼ਲਿਸਤੀਁ ਸਿਪਾਹੀਆਂ ਦਾ ਇੱਕ ਦਸਤਾ ਬੈਤਲਹਮ ਵਿੱਚ ਸੀ। 17 ਦਾਊਦ ਨੂੰ ਆਪਣੀ ਭੋਇ ਦੇ ਪਾਣੀ ਦੀ ਤਲਬ ਹੋਈ। ਤਾਂ ਉਸ ਨੇ ਆਖਿਆ, “ਕਾਸ਼! ਕੋਈ ਬੈਤਲਹਮ ਦੇ ਉਸ ਖੂਹ ਦਾ ਜਿਹੜਾ ਫਾਟਕ ਦੇ ਕੋਲ ਹੈ, ਮੈਨੂੰ ਪਾਣੀ ਪਿਲਾਵੇ।” (ਅਸਲ ਵਿੱਚ ਇਉਂ ਉਹ ਸਿਰਫ਼ ਆਖ ਰਿਹਾ ਸੀ, ਵਾਸਤਵ ’ਚ ਮੰਗ ਨਹੀਂ ਸੀ ਰਿਹਾ।) 18 ਪਰ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਫ਼ਲਿਸਤੀਆ ਦੇ ਡੇਰੇ ਰਾਹੀਂ ਆਪਣੇ ਰਾਹ ਲਈ ਲੜਕੇ ਬੈਤਲਹਮ ਦੇ ਫ਼ਾਟਕ ਦੇ ਖੂਹ ਵਿੱਚੋਂ ਪਾਣੀ ਭਰਕੇ ਦਾਊਦ ਨੂੰ ਲਿਆ ਕੇ ਦਿੱਤਾ। ਪਰ ਦਾਊਦ ਨੇ ਉਹ ਪਾਣੀ ਪੀਣ ਤੋਂ ਇਨਕਾਰ ਕਰ ਦਿੱਤਾ ਸਗੋਂ ਉਸ ਨੇ ਇਸ ਪਾਣੀ ਨੂੰ ਧਰਤੀ ਉੱਤੇ ਡੋਲ੍ਹ ਕੇ ਯਹੋਵਾਹ ਨੂੰ ਭੇਟ ਕਰ ਦਿੱਤਾ। 19 ਦਾਊਦ ਨੇ ਕਿਹਾ, “ਹੇ ਪਰਮੇਸ਼ੁਰ! ਇਹ ਪਾਣੀ ਮੈਂ ਕਿਵੇਂ ਪੀ ਸੱਕਦਾ ਹਾਂ? ਇਹ ਤਾਂ ਉਨ੍ਹਾਂ ਮਨੁੱਖਾਂ ਦਾ ਲਹੂ ਪੀਣ ਬਰਾਬਰ ਹੋਵੇਗਾ ਜਿਹੜੇ ਆਪਣੀ ਜਾਨ ਨੂੰ ਜੋਖਿਮ ਵਿੱਚ ਪਾ ਕੇ ਇਸ ਨੂੰ ਮੇਰੇ ਲਈ ਲੈ ਕੇ ਆਏ ਹਨ।” ਇਸ ਕਾਰਣ ਦਾਊਦ ਨੇ ਇਹ ਪਾਣੀ ਤੋਂ ਇਨਕਾਰ ਕੀਤਾ। ਇਸ ਤਰ੍ਹਾਂ ਦੀਆਂ ਕਈ ਬਹਾਦੁਰੀਆਂ ਉਨ੍ਹਾਂ ਤਿੰਨਾਂ ਨਾਇੱਕਾਂ ਨੇ ਵਿਖਾਈਆਂ।
ਹੋਰ ਬਹਾਦੁਰ ਸਿਪਾਹੀ
20 ਯੋਆਬ ਦਾ ਭਰਾ ਅਬਸ਼ਈ ਇਨ੍ਹਾਂ ਤਿੰਨਾਂ ਨਾਇੱਕਾਂ ਦਾ ਆਗੂ ਸੀ। ਉਹ 300 ਸੌ ਸਿਪਾਹੀਆਂ ਨਾਲ ਲੜਿਆ ਅਤੇ ਉਨ੍ਹਾਂ ਨੂੰ ਆਪਣੇ ਬਰਛੇ ਨਾਲ ਮਾਰ ਮੁਕਾਇਆ। ਅਬਸ਼ਈ ਵੀ ਇਨ੍ਹਾਂ ਤਿੰਨਾਂ ਨਾਇੱਕਾਂ ਜਿੰਨਾ ਹੀ ਪ੍ਰਸਿੱਧ ਸੀ। 21 ਅਬਸ਼ਈ ਉਨ੍ਹਾਂ ਤੀਹਾਂ ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਸੀ ਅਤੇ ਉਨ੍ਹਾਂ ਦਾ ਮੁਖੀਆ ਬਣਿਆ ਹਾਲਾਂਕਿ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ।
22 ਯਹੋਯਾਦਾ ਦਾ ਪੁੱਤਰ ਬਨਾਯਾਹ ਇੱਕ ਕਬਸਿੇਲੀ ਸੂਰਮੇ ਦਾ ਪੁੱਤਰ ਸੀ, ਜਿਸਨੇ ਵੱਡੀ ਸੂਰਮਤਾਈ ਕੀਤੀ ਸੀ। ਬਨਾਯਾਹ ਨੇ ਮੋਆਬ ਦੇ ਦੋ ਸਭ ਤੋਂ ਵੱਧ ਬਹਾਦੁਰਾਂ ਨੂੰ ਮਾਰ ਸੁੱਟਿਆ। ਇੱਕ ਵਾਰੀ ਜਦੋਂ ਬਰਫ਼ ਦੀ ਰੁੱਤ ਸੀ ਤਾਂ ਬਨਾਯਾਹ ਇੱਕ ਸੁਰਂਗ ਜਿਹੀ ਵਿੱਚ ਜਿਹੜੀ ਕਿ ਜ਼ਮੀਨ ਵਿੱਚ ਖੁੱਡ ਵਾਂਗ ਸੀ, ਜਾ ਕੇ ਉੱਥੇ ਇੱਕ ਸ਼ੇਰ ਨੂੰ ਮਾਰ ਆਇਆ। 23 ਅਤੇ ਉਸ ਨੇ ਇੱਕ ਸਾਢੇ ਸੱਤ ਫੁੱਟ ਲੰਬੇ ਮਿਸਰੀ ਸਿਪਾਹੀ ਨੂੰ ਵੀ ਮਾਰ ਸੁੱਟਿਆ। ਉਸ ਮਿਸਰੀ ਜੁਆਨ ਕੋਲ ਇੱਕ ਭਾਰਾ ਲੰਬਾ ਬਰਛਾ ਸੀ ਜੋ ਕਿ ਜੁਲਾਹੇ ਦੀ ਤੁਰ ਵਰਗਾ ਵੱਡਾ ਸੀ, ਅਤੇ ਬਨਾਯਾਹ ਕੋਲ ਸਿਰਫ਼ ਇੱਕ ਸੋਟਾ ਸੀ। ਬਨਾਯਾਹ ਨੇ ਉਸ ਮਿਸਰੀ ਦੇ ਹੱਥੋਂ ਉਸਦਾ ਬਰਛਾ ਖੋਹਿਆ ਅਤੇ ਉਸ ਮਿਸਰੀ ਸਿਪਾਹੀ ਨੂੰ ਉਸ ਦੇ ਹੀ ਬਰਛੇ ਨਾਲ ਮਾਰ ਮੁਕਾਇਆ। 24 ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਅਜਿਹੀਆਂ ਅਨੇਕਾਂ ਬਹਾਦੁਰ ਕਰਨੀਆਂ ਕੀਤੀਆਂ ਅਤੇ ਤਿੰਨਾ ਨਾਇੱਕਾਂ ਜਿੰਨਾਂ ਹੀ ਮਸ਼ਹੂਰ ਹੋ ਗਿਆ। 25 ਬਨਾਯਾਹ 30 ਨਾਇੱਕਾਂ ਤੋਂ ਵੱਧੇਰੇ ਪ੍ਰਸਿੱਧ ਹੋਇਆ, ਪਰ ਉਹ ਉਨ੍ਹਾਂ ਤਿੰਨਾਂ ਨਾਇੱਕਾਂ ਵਿੱਚੋਂ ਨਹੀਂ ਸੀ। ਦਾਊਦ ਨੇ ਬਨਾਯਾਹ ਨੂੰ ਆਪਣੇ ਰੱਖਿਅਕੱਾਂ ਦਾ ਮੁਖੀਆ ਬਾਪਿਆ।
ਤੀਹ ਨਾਇੱਕ
26 ਤੀਹ ਨਾਇੱਕ ਸਿਪਾਹੀਆਂ ਦੇ ਨਾਂ ਇਉਂ ਸਨ:
ਯੋਆਬ ਦਾ ਭਰਾ ਅਸਾਹੇਲ,
ਬੈਤਲਹਮ ਤੋਂ ਦੋਦੋ ਦਾ ਪੁੱਤਰ ਅਲਹਾਨਾਨ।
27 ਹਰੋਰ ਦਾ ਸ਼ਂਮੋਬ,
ਪਲੋਨੀ ਹਲਸ,
28 ਤਕੋਆ ਤੋਂ ਇੱਕੇਸ਼ ਦਾ ਪੁੱਤਰ ਈਰਾ,
ਅੰਨਬੋਬ ਤੋਂ ਅਬੀਅਜ਼ਰ,
29 ਹੁਸ਼ਾਬ ਤੋਂ ਸਿੱਬਕਈ,
ਆਹੋਹ ਤੋਂ ਈਲਈ,
30 ਨਟੋਫ਼ਾਬ ਮਹਰਈ ਤੋਂ,
ਨਟੋਫ਼ਾਬ ਤੋਂ ਬਅਨਾਹ ਦਾ ਪੁੱਤਰ ਹੇਲਦ,
31 ਬਿਨਯਾਮੀਨ ਵਿੱਚ ਗਿਬਆਹ ਚੋ ਰੀਬਈ ਦਾ ਪੁੱਤਰ ਈਬਈ,
ਪਰਆਬੋਨ ਤੋਂ ਬਨਾਯਾਹ,
32 ਗਾਅਸ਼ ਘਾਟੀ ਤੋਂ ਹੂਰਈ,
ਅਬੀੇਲ ਅਰਬਾਬੀ,
33 ਬਹਰੂਮੀ ਅਜ਼ਮਾਵਬ,
ਸ਼ਅਲਬੋਨ ਤੋਂ ਅਲਯਹਬਾ,
34 ਗਿਜ਼ੋਨੀ ਹਾਸੇਮ ਦੇ ਪੁੱਤਰ,
ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ,
35 ਹਗਰੀ ਸਾਕਾਰ ਦਾ ਪੁੱਤਰ ਅਹੀਆਮ,
ਊਰ ਦਾ ਪੁੱਤਰ ਅਲੀਫ਼ਾਲ,
36 ਮਕੇਰਾਬ ਦਾ ਹੇਫ਼ਰ,
ਪਲੋਨੀ ਅਹੀਯਾਹ,
37 ਕਰਮਲੀ ਹਸਰੋ,
ਅਜ਼ਬਈ ਦਾ ਪੁੱਤਰ ਨਅਰਈ,
38 ਨਾਥਾਨ ਦਾ ਭਰਾ ਯੋਏਲ,
ਹਗਰੀ ਦਾ ਪੁੱਤਰ ਮਿਬਹਾਰ,
39 ਸਲਕ ਅੰਮੋਨੀ,
ਬੇਰੋਬ ਤੋਂ ਨਹਰਈ ਸਰੂਯਾਹ ਦੇ ਪੁੱਤਰ ਯੋਆਬ ਦਾ ਸ਼ਸਤ੍ਰ ਚੁੱਕਣ ਵਾਲਾ ਸੀ।
40 ਯਿਬਰੀ ਈਰਾ,
ਯਿਬਰੀ ਗਾਰੇਬ,
41 ਹਿੱਤੀ ਊਰੀਯਾਹ,
ਅਹਲਈ ਦਾ ਪੁੱਤਰ ਜ਼ਾਬਾਦ,
42 ਰਊਬੇਨ ਦੇ ਪਰਵਿਾਰ-ਸਮੂਹ ਤੋਂ ਸ਼ੀਜ਼ਾ ਦਾ ਪੁੱਤਰ ਅਦੀਨਾ। (ਅਦੀਨਾ ਰਊਬੇਨ ਪਰਵਿਾਰ-ਸਮੂਹ ਦਾ ਆਗੂ ਸੀ ਅਤੇ 30 ਨਾਇੱਕਾਂ ਵਿੱਚੋਂ ਇੱਕ ਸੀ।)
43 ਮਅਕਾਹ ਦਾ ਪੁੱਤਰ ਹਾਨਾਨ,
ਯੋਸ਼ਾਫ਼ਾਟ ਦਾ ਮਿਬਨੀ,
44 ਉੱਜੀਯਾਹ ਅਸ਼ਤਾਰਾਬੀ,
ਅਰੋਏਰ ਤੋਂ ਹੋਬਾਮ ਦੇ ਪੁੱਤਰ ਸ਼ਾਮਾ ਤੇ ਯਈੇਲ,
45 ਸ਼ਿਮਰੀ ਦਾ ਪੁੱਤਰ ਯਦੀਅੇਲ,
ਅਤੇ ਉਸ ਦੇ ਭਰਾ ਯੋਹਾ ਅਤੇ ਤੀਸੀ,
46 ਮਹਵੀ ਅਲੀਏਲ,
ਅਲਨਅਮ ਦੇ ਪੁੱਤਰ ਯਿਰੀਬਈ ਅਤੇ ਯੋਸ਼ਵਯਾਹ,
ਅਤੇ ਮੋਆਬੀ ਯਿਬਮਾਹ।
47 ਅਲੀਏਲ, ਓਬੇਦ, ਯਅਸੀਂਏਲ ਅਤੇ ਮਸੋਬਾਯਾਬੀ।