ਦਾਊਦ ਦੀ ਦੂਜੀਆਂ ਕੌਮਾਂ ਉੱਪਰ ਜਿੱਤ
18
ਬਾਅਦ ਵਿੱਚ ਦਾਊਦ ਨੇ ਫ਼ਲਿਸਤੀਆਂ ਉੱਪਰ ਹਮਲਾ ਕੀਤਾ। ਉਸ ਨੇ ਫ਼ਲਿਸਤੀਆਂ ਨੂੰ ਹਰਾਇਆ। ਉਸ ਨੇ ਫ਼ਲਿਸਤੀਆਂ ਦੇ ਗਬ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਹੋਰ ਛੋਟੇ ਸ਼ਹਿਰਾਂ ਨੂੰ ਜਿੱਤ ਲਿਆ।
ਫ਼ਿਰ ਦਾਊਦ ਨੇ ਮੋਆਬ ਦੇਸ ਨੂੰ ਹਰਾਇਆ ਅਤੇ ਮੋਆਬੀ ਦਾਊਦ ਦੀ ਪਰਜ਼ਾ ਬਣ ਗਏ ਅਤੇ ਉਹ ਦਾਊਦ ਲਈ ਨਜ਼ਰਾਨਾ ਲੈ ਕੇ ਆਏ।
ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਬ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ। ਦਾਊਦ ਨੇ ਹਦਰ ਅਜ਼ਰ ਤੋਂ 1,000 ਰੱਥ, 7,000 ਸਾਰਬੀ, 20,000 ਸਿਪਾਹੀ ਲੈ ਲਿੱਤੇ ਅਤੇ ਉਸ ਨੇ ਬਹੁਤ ਸਾਰੇ ਘੋੜਿਆਂ ਨੂੰ ਲਂਗੜਿਆਂ ਕਰ ਦਿੱਤਾ ਜਿਹੜੇ ਰੱਥਾਂ ਨੂੰ ਖਿਚਦੇ ਸਨ। ਪਰ ਉਸ ਨੇ ਇੱਕ ਸੌ ਰੱਥਾਂ ਨੂੰ ਖਿੱਚਣ ਲਈ ਕਾਫੀ ਘੋੜੇ ਰੱਖ ਲੇ।
ਦੰਮਿਸਕ ਸ਼ਹਿਰ ਦੇ ਅਰਾਮੀ ਲੋਕ ਸ਼ੋਬਾਹ ਦੇ ਰਾਜਾ ਹਦਰਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਅਰਾਮੀਆਂ ਦੀ ਆਈ ਫੌਜ ਵਿੱਚੋਂ ਉਨ੍ਹਾਂ ਦੇ 22,000 ਸੈਨਿਕ ਮਾਰ ਦਿੱਤੇ। ਫ਼ਿਰ ਦਾਊਦ ਨੇ ਦੰਮਿਸਕ ਵਿੱਚ ਗਢ਼ ਬਣਾ ਦਿੱਤੇ। ਅਰਾਮੀ ਉਸਦੀ ਪਰਜ਼ਾ ਬਣ ਗਏ ਅਤੇ ਉਸ ਲਈ ਨਜ਼ਰਾਨਾ ਲਿਆਏ। ਇਉਂ ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
ਦਾਊਦ ਨੇ ਹਦਰਅਜ਼ਰ ਦੇ ਸੈਨਾਪਤੀਆਂ ਦੀਆਂ ਸੋਨੇ ਦੀਆਂ ਢਾਲਾਂ ਲੈ ਲਈਆਂ ਅਤੇ ਯਰੂਸ਼ਲਮ ਵਿੱਚ ਲੈ ਆਇਆ। ਦਾਊਦ ਨੇ ਹਦਰਅਜ਼ਰ ਦੇ ਨਗਰ ਟਿਬਹਬ ਅਤੇ ਕੂਨ ਵਿੱਚੋਂ ਬਹੁਤ ਸਾਰਾ ਪਿੱਤਲ ਵੀ ਲਿਆਂਦਾ ਜਿਸ ਨੂੰ ਬਾਅਦ ਵਿੱਚ ਸੁਲੇਮਾਨ ਨੇ ਇਹੀ ਪਿੱਤਲ ਮੰਦਰ ਦੇ ਪਿੱਤਲ ਦੇ ਹੌਜ਼, ਥੰਮ ਅਤੇ ਭਾਂਡੇ ਬਨਾਉਣ ਲਈ ਵਰਤਿਆ।
ਹਮਾਬ ਦੇ ਰਾਜਾ ਤੋਂਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ, ਹਦਰਅਜ਼ਰ ਦੀ ਸਾਰੀ ਫ਼ੌਜ ਨੂੰ ਹਰਾ ਦਿੱਤਾ ਸੀ। 10 ਤਾਂ ਤੋਂਊ ਨੇ ਆਪਣੇ ਪੁੱਤਰ, ਹਦੋਰਾਮ ਨੂੰ ਦਾਊਦ ਨੂੰ ਉਸਦੀ ਜਿੱਤ ਲਈ ਵੱਧਾਈਆਂ ਦੇਣ ਲਈ ਅਤੇ ਉਸਤੋਂ ਸ਼ਾਂਤੀ ਦੀ ਮੰਗ ਕਰਨ ਲਈ ਭੇਜਿਆ। ਇਹ ਉਸ ਨੇ ਇਸ ਲਈ ਕੀਤਾ ਕਿਉਂਕਿ ਦਾਊਦ ਨੇ ਹਦਰਅਜ਼ਰ ਦੇ ਖਿਲਾਫ਼ ਲੜਕੇ ਉਸ ਨੂੰ ਹਰਾਇਆ ਸੀ। ਹਦਰਅਜ਼ਰ ਤੋਂਊ ਨਾਲ ਇੱਕ ਵਾਰੀ ਪਹਿਲਾਂ ਲੜਾਈ ਕਰ ਚੁੱਕਾ ਸੀ। ਹਦੋਰਾਮ ਨੇ ਦਾਊਦ ਨੂੰ ਹਰ ਤਰ੍ਹਾਂ ਦੇ ਸੋਨੇ, ਚਾਂਦੀ ਅਤੇ ਕਾਂਸੀ ਦੀਆਂ ਵਸਤਾਂ ਭੇਟ ਕੀਤੀਆਂ। 11 ਦਾਊਦ ਪਾਤਸ਼ਾਹ ਨੇ ਉਨ੍ਹਾਂ ਸਾਰੀਆਂ ਵਸਤਾਂ ਨੂੰ ਪਵਿੱਤਰ ਕੀਤਾ ਅਤੇ ਯਹੋਵਾਹ ਨੂੰ ਭੇਟ ਕੀਤੀਆਂ। ਦਾਊਦ ਨੇ ਉਨ੍ਹਾਂ ਸੋਨੇ-ਚਾਂਦੀ ਦੀਆਂ ਵੀ ਸਾਰੀਆਂ ਵਸਤਾਂ ਨੂੰ ਜੋ ਉਹ ਸਾਰੀਆਂ ਕੌਮਾਂ ਭਾਵ ਅਦੋਮ, ਮੋਆਬ, ਅੰਮੋਨ ਦੀ ਸੰਤਾਨ, ਫ਼ਲਿਸਤੀਆਂ ਅਤੇ ਅਮਾਲੇਕ ਤੋਂ ਲਿਆਏ ਸਨ, ਸਭ ਯਹੋਵਾਹ ਦੇ ਅਰਪਣ ਕਰ ਦਿੱਤੀਆਂ।
12 ਅਬਿਸ਼ਈ ਜੋ ਸਰੂਯਾਹ ਦਾ ਪੁੱਤਰ ਸੀ ਨੇ ਲੂਣ ਦੀ ਵਾਦੀ ਵਿੱਚ 18,000 ਅਦੋਮੀਆਂ ਨੂੰ ਮਾਰ ਸੁੱਟਿਆ। 13 ਅਬਿੱਸਈ ਨੇ ਅਦੋਮ ਵਿੱਚ ਗਰੀਜ਼ਨਾਂ ਨੂੰ ਰੱਖਿਆ ਅਤੇ ਸਾਰੇ ਅਦੋਮੀ ਦਾਊਦ ਦੀ ਪਰਜ਼ਾ ਬਣ ਗਏ। ਜਿੱਥੇ ਕਿਤੇ ਵੀ ਦਾਊਦ ਗਿਆ, ਯਹੋਵਾਹ ਨੇ ਉਸ ਨੂੰ ਜਿੱਤ ਦਿੱਤੀ।
ਦਾਊਦ ਦੇ ਮਹੱਤਵਪੂਰਣ ਅਧਿਕਾਰੀ
14 ਦਾਊਦ ਨੇ ਸਾਰੇ ਇਸਰਾਏਲ ਤੇ ਰਾਜ ਕੀਤਾ। ਉਸ ਨੇ ਉਹੀ ਸਭ ਕੀਤਾ ਜੋ ਧਰਤੀ ਸੀ ਅਤੇ ਉਹ ਆਪਣੇ ਰਾਜ ਦੇ ਸਾਰੇ ਲੋਕਾਂ ਲਈ ਨਿਆਂਈ ਸੀ। 15 ਯੋਆਬ ਜੋ ਸਰੂਯਾਹ ਦਾ ਪੁੱਤਰ ਸੀ ਉਹ ਦਾਊਦ ਦੀ ਫ਼ੌਜ ਦਾ ਸੈਨਾਪਤੀ ਸੀ। ਅਤੇ ਯਹੋਸ਼ਫ਼ਟ ਜੋ ਅਹੀਲੂਦ ਦਾ ਪੁੱਤਰ ਸੀ ਉਸ ਨੇ ਦਾਊਦ ਦੇ ਕਾਰਜਾਂ ਦਾ ਇਤਹਾਸ ਲਿਖਿਆ। 16 ਸਾਦੋਕ ਅਹੀਟੂਬ ਦਾ ਪੁੱਤਰ ਅਤੇ ਅਬਿਯਾਬਾਰ ਦਾ ਪੁੱਤਰ ਅਬੀਮਲਕ ਜਾਜਕ ਸਨ। ਸ਼ੌਵਸ਼ਾ ਮੁਨਸ਼ੀ ਸੀ। 17 ਬਿਨਾਯਾਹ ਜੋ ਯਹੋਯਾਦਾ ਦਾ ਪੁੱਤਰ, ਕਰੇਤੀਆਂ ਅਤੇ ਫ਼ਲੇਤੀਆਂ ਦਾ ਆਗੂ ਸੀ। ਦਾਊਦ ਦੇ ਪੁੱਤਰ ਮਹੱਤਵਪੂਰਣ ਵਜ਼ੀਰ ਸਨ, ਜੋ ਉਸ ਦੇ ਪਾਸੇ ਸੇਵਾ ਕਰਦੇ ਸਨ।