ਸ਼ੀਸ਼ਕ ਰਾਜੇ ਦੀ ਯਹੂਦਾਹ ਉੱਤੇ ਚੜ੍ਹਾਈ
12
ਇਉਂ ਰਹਬੁਆਮ ਸ਼ਕਤੀਸ਼ਾਲੀ ਰਾਜਾ ਬਣਿਆ ਅਤੇ ਉਸ ਨੇ ਆਪਣੇ ਰਾਜ ਨੂੰ ਵੀ ਸ਼ਕਤੀਸ਼ਾਲੀ ਬਣਾਇਆ। ਫ਼ਿਰ ਰਹਬੁਆਮ ਅਤੇ ਯਹੂਦਾਹ ਦੇ ਪਰਿਵਾਰ-ਸਮੂਹ ਨੇ ਯਹੋਵਾਹ ਨੇ ਨੇਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਫ਼ਿਰ ਰਹਬੁਆਮ ਦੇ ਸ਼ਾਸਨ ਦੇ ਪੰਜਵੇਂ ਵਰ੍ਹੇ ਵਿੱਚ ਮਿਸਰ ਦੇ ਰਾਜੇ ਸ਼ੀਸ਼ਕ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਰਹਬੁਆਮ ਅਤੇ ਯਹੂਦਾਹ ਦੇ ਲੋਕ ਯਹੋਵਾਹ ਨਾਲ ਵਫ਼ਾਦਾਰ ਨਹੀਂ ਸਨ। ਸ਼ੀਸ਼ਕ ਦੇ ਨਾਲ 12,000 ਰੱਥ ਅਤੇ 60,000 ਅਸਵਾਰ ਸਨ ਅਤੇ ਉਸ ਨਾਲ ਮਿਸਰ ਤੋਂ ਆਏ ਲੂਬੀ, ਸੂਕੀ ਅਤੇ ਕੂਸ਼ੀ ਅਣਗਿਣਤ ਲੋਕ ਸਨ। ਸ਼ੀਸ਼ਕ ਯਹੂਦਾਹ ਦੇ ਮਜ਼ਬੂਤ ਸ਼ਹਿਰਾਂ ਨੂੰ ਹਰਾਕੇ ਆਪਣੀ ਫ਼ੌਜ ਨੂੰ ਯਰੂਸ਼ਲਮ ਵਿੱਚ ਲੈ ਆਇਆ।
ਤੱਦ ਸ਼ਮਆਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਆਇਆ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ: “ਤੁਸੀਂ ਮੈਨੂੰ ਛੱਡ ਦਿੱਤਾ, ਇਸੇ ਲਈ ਮੈਂ ਵੀ ਤੁਹਾਨੂੰ ਸ਼ੀਸ਼ਕ ਦੇ ਹੱਥ ਛੱਡ ਦਿੱਤਾ ਹੈ।”
ਤੱਦ ਯਹੂਦਾਹ ਦੇ ਆਗੂਆਂ ਅਤੇ ਰਹਬੁਆਮ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਤੇ ਆਖਿਆ, “ਯਹੋਵਾਹ ਧਰਮੀ ਹੈ।”
ਯਹੋਵਾਹ ਨੇ ਵੇਖਿਆ ਕਿ ਯਹੂਦਾਹ ਦੇ ਲੋਕਾਂ ਅਤੇ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤੱਦ ਯਹੋਵਾਹ ਵੱਲੋਂ ਸ਼ਮਆਯਾਹ ਨੂੰ ਬਚਨ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਕਿਹਾ, “ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਸੋਝੀ ਆ ਗਈ ਹੈ, ਇਸ ਲਈ ਮੈਂ ਹੁਣ ਉਨ੍ਹਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਜਲਦੀ ਹੀ ਬਚਾਵਾਂਗਾ ਅਤੇ ਯਰੂਸ਼ਲਮ ਉੱਪਰ ਆਪਣਾ ਕਰੋਧ ਵਰਸਾਉਣ ਲਈ ਸ਼ੀਸ਼ਕ ਦਾ ਪ੍ਰਯੋਗ ਨਹੀਂ ਕਰਾਂਗਾ। ਪਰ ਯਰੂਸ਼ਲਮ ਦੇ ਲੋਕ ਸ਼ੀਸ਼ਕ ਦੇ ਗੁਲਾਮ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ ਦੇ ਰਾਜਿਆਂ ਦੀ ਸੇਵਾ ਦਾ ਫ਼ਰਕ ਜਾਣ ਲੈਣ।”
ਸੋ ਸ਼ੀਸੱਕ ਨੇ ਯਰੂਸ਼ਲਮ ਉੱਪਰ ਹਮਲਾ ਬੋਲਿਆ ਅਤੇ ਯਹੋਵਾਹ ਦੇ ਮੰਦਰ ਦਾ ਸਾਰਾ ਖਜ਼ਾਨਾ ਲੁੱਟ ਲਿਆ। ਸ਼ੀਸੱਕ ਮਿਸਰ ਦਾ ਰਾਜਾ ਸੀ। ਉਸ ਨੇ ਪਾਤਸ਼ਾਹ ਦੇ ਮਹਿਲ ਦਾ ਵੀ ਸਾਰਾ ਖਜ਼ਾਨਾ ਲੁੱਟ ਲਿਆ। ਉਸ ਨੇ ਇਹ ਸਭ ਕੁਝ ਲੁੱਟ ਲਿਆ ਇਹੀ ਨਹੀਂ ਸਗੋਂ ਉਸ ਨੇ ਸੁਲੇਮਾਨ ਨੇ ਜੋ ਸੋਨੇ ਦੀਆਂ ਢਾਲਾਂ ਬਣਵਾਈਆਂ ਸੀ, ਉਹ ਵੀ ਲੈ ਲਈਆਂ। 10 ਤੱਦ ਰਹਬੁਆਮ ਪਾਤਸ਼ਾਹ ਨੇ ਸੋਨੇ ਦੀਆਂ ਢਾਲਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਾਈਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਪਾਤਸ਼ਾਹ ਦੇ ਮਹਿਲ ਦੇ ਦਰਬਾਨਾਂ ਨੂੰ ਦਿੱਤੀਆਂ ਜੋ ਪ੍ਰਵੇਸ਼ ਦੁਆਰ ਦੀ ਰਾਖੀ ਕਰਦੇ ਸਨ। 11 ਜਦੋਂ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਜਾਂਦਾ ਤਾਂ ਉਹ ਦਰਬਾਨ ਆਉਂਦੇ ਤਾਂ ਉਹ ਪਿੱਤਲ ਦੀਆਂ ਢਾਲਾਂ ਕੋਠੜੀ ਚੋ ਬਾਹਰ ਕੱਢ ਕੇ ਉਸ ਨਾਲ ਜਾਂਦੇ ਤੇ ਫ਼ਿਰ ਵਾਪਸੀ ਉੱਥੇ ਹੀ ਢਾਲਾਂ ਨੂੰ ਕੋਠੜੀ ਵਿੱਚ ਰੱਖ ਆਉਂਦੇ।
12 ਜਦੋਂ ਰਹਬੁਆਮ ਨੇ ਆਪਣੇ-ਆਪ ਨੂੰ ਨਿਮਾਣਾ ਬਣਾਇਆ, ਯਹੋਵਾਹ ਦਾ ਕਰੋਧ ਉਸਤੋਂ ਟਲ ਗਿਆ ਅਤੇ ਉਸ ਨੇ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕੀਤਾ। ਯਹੂਦਾਹ ਵਿੱਚ ਕੁਝ ਚੰਗੀਆਂ ਚੀਜ਼ਾਂ ਸਨ।
13 ਰਹਬੁਆਮ ਨੇ ਯਰੂਸ਼ਲਮ ਵਿੱਚ ਸ਼ਾਸਨ ਕੀਤਾ ਅਤੇ ਆਪਣੇ ਰਾਜ ਨੂੰ ਮਜ਼ਬੂਤ ਬਣਾਇਆ। ਜਦੋਂ ਉਹ ਪਾਤਸ਼ਾਹ ਬਣਿਆ ਉਹ 41ਵਰ੍ਹਿਆਂ ਦਾ ਸੀ ਅਤੇ ਯਰੂਸ਼ਲਮ ਵਿੱਚ ਉਸ ਨੇ 17ਵਰ੍ਹੇ ਰਾਜ ਕੀਤਾ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ, ਯਹੋਵਾਹ ਨੇ ਆਪਣੇ ਨਾਂ ਦੀ ਸਬਾਪਨਾ ਲਈ ਯਰੂਸ਼ਲਮ ਨੂੰ ਹੀ ਚੁਣਿਆ। ਰਹਬੁਆਮ ਦੀ ਮਾਤਾ ਦਾ ਨਾਂ ਨਅਮਾਹ ਸੀ ਜੋ ਕਿ ਅੰਮੋਨੀਆਂ ਵਿੱਚੋਂ ਸੀ। 14 ਰਹਬੁਆਮ ਨੇ ਬੁਰਿਆਈ ਕੀਤੀ ਕਿਉਂ ਕਿ ਉਹ ਆਪਣੇ ਪੂਰੇ ਦਿਲੋਂ ਯਹੋਵਾਹ ਨੂੰ ਨਹੀਂ ਚਾਹਿਆ।
15 ਰਹਬੁਆਮ ਦੇ ਸਾਰੇ ਕੰਮ ਜਿਹੜੇ ਉਸ ਨੇ ਆਪਣੇ ਸ਼ਾਸਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਕੀਤੇ ਉਹ ਸ਼ਮਅਯਾਹ ਨਬੀ ਅਤੇ ਇੱਦੋ ਪੈਗੰਬਰ ਦੀਆਂ ਲਿਖਤਾਂ ਵਿੱਚ ਦਰਜ ਹਨ। ਉਨ੍ਹਾਂ ਨੇ ਘਰਾਣਿਆਂ ਦਾ ਇਤਹਾਸ ਲਿਖਿਆ। ਜਿੰਨੀ ਦੇਰ ਰਹਬੁਆਮ ਅਤੇ ਯਾਰਾਬੁਆਮ ਰਾਜ ਕਰਦੇ ਰਹੇ, ਉਹ ਇੱਕ ਦੂਜੇ ਦੇ ਵਿਰੁੱਧ ਲੜਦੇ ਰਹੇ। 16 ਅਖੀਰ ਰਹਬੁਆਮ ਪਿਉ-ਦਾਦਿਆਂ ਕੋਲ ਅਕਾਲ ਚਲਾਣਾ ਕਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਅਬੀਯਾਹ ਨਵਾਂ ਪਾਤਸ਼ਾਹ ਬਣਿਆ।