ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ
18
1 ਯਹੋਸ਼ਾਫ਼ਾਟ ਕੋਲ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਇਉਂ ਅਹਾਬ ਨਾਲ ਰਿਸ਼ਤਾ ਗੰਢਿਆ।
2 ਕੁਝ ਸਾਲਾਂ ਬਾਅਦ ਯਹੋਸ਼ਾਫ਼ਾਟ ਅਹਾਬ ਕੋਲ ਸਾਮਰਿਯਾ ਨੂੰ ਗਿਆ ਤੇ ਅਹਾਬ ਨੇ ਉਸ ਲਈ ਤੇ ਉਸ ਦੇ ਸਾਥੀਆਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਗਊਆਂ ਦੀ ਬਲੀ ਦਿੱਤੀ। ਅਹਾਬ ਨੇ ਯਹੋਸ਼ਾਫ਼ਾਟ ਨੂੰ ਰਾਮੋਬ ਗਿਲਆਦ ਤੇ ਹਮਲਾ ਕਰਨ ਲਈ ਪਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ।
3 ਅਹਾਬ ਨੇ ਉਸ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਰਾਮੋਬ-ਗਿਲਆਦ ਤੇ ਲੜਾਈ ਕਰਨ ਲਈ ਚੱਲੇਂਗਾ?” ਅਹਾਬ ਉਸ ਵਕਤ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯਹੋਸ਼ਾਫ਼ਾਟ ਯਹੂਦਾਹ ਦਾ। ਤਾਂ ਯਹੋਸ਼ਾਫ਼ਾਟ ਨੇ ਅਹਾਬ ਨੂੰ ਉੱਤਰ ਦਿੱਤਾ, “ਮੈਂ ਵੀ ਤਾਂ ਤੇਰੇ ਹੀ ਵਰਗਾ ਹਾਂ ਤੇ ਜਿਵੇਂ ਦੇ ਤੇਰੇ ਲੋਕ ਹਨ ਉਵੇਂ ਦੇ ਮੇਰੇ ਹਨ। ਸੋ ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ।”
4 ਯਹੋਸ਼ਾਫ਼ਾਟ ਨੇ ਅਹਾਬ ਨੂੰ ਇਹ ਵੀ ਕਿਹਾ, “ਪਹਿਲਾਂ, ਸਾਨੂੰ ਯਹੋਵਾਹ ਪਾਸੋਂ ਬਚਨ ਪ੍ਰਾਪਤ ਕਰਨ ਦੇ।”
5 ਤਾਂ ਅਹਾਬ ਪਾਤਸ਼ਾਹ ਨੇ ਨਬੀਆਂ ਨੂੰ ਬੁਲਾਇਆ। 400 ਨਬੀ ਇੱਕਤਰ ਹੋਏ ਤਾਂ ਅਹਾਬ ਨੇ ਉਨ੍ਹਾਂ ਨੂੰ ਕਿਹਾ, “ਸਾਨੂੰ ਰਾਮੋਬ-ਗਿਲਆਦ ਦੇ ਵਿਰੁੱਧ ਯੁੱਧ ਕਰਨਾ ਚਾਹੀਦਾ ਹੈ ਕਿ ਨਹੀਂ?”
ਨਬੀਆਂ ਨੇ ਅਹਾਬ ਨੂੰ ਕਿਹਾ, “ਜਾਓ ਕਿਉਂ ਕਿ ਯਹੋਵਾਹ ਤੁਹਾਨੂੰ ਜਿੱਤ ਦੇਵੇਗਾ।”
6 ਪਰ ਯਹੋਸ਼ਾਫ਼ਾਟ ਨੇ ਆਖਿਆ, “ਇਨ੍ਹਾਂ ਨਬੀਆਂ ਤੋਂ ਇਲਾਵਾ, ਕੀ ਇੱਥੇ ਯਹੋਵਾਹ ਦਾ ਕੋਈ ਨਬੀ ਹੈ? ਅਸੀਂ ਯਹੋਵਾਹ ਪਾਸੋਂ ਉਸ ਦੇ ਕਿਸੇ ਨਬੀ ਦੁਆਰਾ ਪੁੱਛਣਾ ਚਾਹੁੰਦੇ ਹਾਂ।”
7 ਤੱਦ ਅਹਾਬ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਇੱਥੇ ਇੱਕ ਅਜਿਹਾ ਮਨੁੱਖ ਹੈ ਜਿਸ ਕੋਲੋਂ ਅਸੀਂ ਯਹੋਵਾਹ ਤੋਂ ਪੁੱਛੀਏ, ਪਰ ਮੈਂ ਉਸ ਆਦਮੀ ਨੂੰ ਨਫ਼ਰਤ ਕਰਦਾ ਹਾਂ ਕਿਉਂ ਕਿ ਉਹ ਹਮੇਸ਼ਾ ਮੇਰੇ ਲਈ ਯਹੋਵਾਹ ਵੱਲੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਸ ਮਨੁੱਖ ਦਾ ਨਾਂ ਹੈ ਮੀਕਾਯਾਹ। ਉਹ ਯਿਮਲਾਹ ਦਾ ਪੁੱਤਰ ਹੈ।”
ਪਰ ਯਹੋਸ਼ਾਫ਼ਾਟ ਨੇ ਕਿਹਾ, “ਅਹਾਬ, ਇੰਝ ਨਾ ਕਹੋ!”
8 ਤੱਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਖੁਮਰੇ (ਕਰਮਚਾਰੀ) ਨੂੰ ਸੱਦ ਕੇ ਕਿਹਾ, “ਛੇਤੀ ਕਰ ਅਤੇ ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਲੈ ਕੇ ਆ।”
9 ਇਸਰਾਏਲ ਦਾ ਪਾਤਸ਼ਾਹ ਅਹਾਬ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਆਪੋ-ਆਪਣੀਆਂ ਰਾਜ-ਗਦ੍ਦੀਆਂ ਉੱਤੇ ਪਾਤਸ਼ਾਹੀ ਪੋਸ਼ਾਕ ਪਾ ਕੇ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫ਼ਾਟਕ ਅੱਗੇ ਬੈਠੇ ਹੋਏ ਸਨ। ਅਤੇ 400 ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ।
10 ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਕਿਹਾ, “ਯਹੋਵਾਹ ਆਖਦਾ ਹੈ, ‘ਤੂੰ ਇਨ੍ਹਾਂ ਲੋਹੇ ਦੇ ਸਿੰਗਾਂ ਨੂੰ ਅਰਾਮੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਰਤ ਸੱਕਦੇ ਹੋ।’”
11 ਸਾਰੇ ਨਬੀਆਂ ਨੇ ਇੱਕੋ ਜਿਹੀ ਹੀ ਗੱਲ ਆਖੀ। ਉਨ੍ਹਾਂ ਕਿਹਾ, “ਰਾਮੋਬ-ਗਿਲਆਦ ਦੇ ਸ਼ਹਿਰ ਜਾਵੋ ਅਤੇ ਤੁਹਾਨੂੰ ਉੱਥੇ ਜਿੱਤ ਪ੍ਰਾਪਤ ਹੋਵੇਗੀ। ਕਿਉਂ ਕਿ ਯਹੋਵਾਹ ਅਰਾਮੀ ਲੋਕਾਂ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।”
12 ਉਹ ਹਲਕਾਰਾ ਜਿਹੜਾ ਮੀਕਾਯਾਹ ਨੂੰ ਸਦ੍ਦਣ ਗਿਆ ਸੀ, ਉਸ ਨੂੰ ਬੋਲਿਆ, “ਮੀਕਾਯਾਹ, ਸੁਣ, ਸਾਰੇ ਨਬੀ ਇੱਕ ਮੂੰਹ ਹੋਕੇ ਪਾਤਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ। ਉਹ ਆਖ ਰਹੇ ਹਨ ਕਿ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਤਾਂ ਤੂੰ ਵੀ ਅਜਿਹੀ ਗੱਲ ਹੀ ਕਰੀਂ। ਤੂੰ ਵੀ ਭਲਾਈ ਦੀ ਗੱਲ ਹੀ ਕਰੀਂ।”
13 ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੀ ਕੁਝ ਬੋਲਾਂਗਾ।”
14 ਤੱਦ ਮੀਕਾਯਾਹ ਪਾਤਸ਼ਾਹ ਕੋਲ ਆਇਆ। ਪਾਤਸ਼ਾਹ ਨੇ ਉਸ ਨੂੰ ਕਿਹਾ, “ਮੀਕਾਯਾਹ ਸਾਨੂੰ ਰਾਮੋਬ-ਗਿਲਆਦ ਵਿੱਚ ਲੜਾਈ ਕਰਨ ਜਾਣਾ ਚਾਹੀਦਾ ਹੈ ਜਾਂ ਨਹੀਂ?”
ਮੀਕਾਯਾਹ ਨੇ ਜਵਾਬ ਦਿੱਤਾ, “ਜਾਓ ਅਤੇ ਜਾ ਕੇ ਹਮਲਾ ਕਰੋ, ਤੁਸੀਂ ਜਿਤ੍ਤੋਂਗੇ ਅਤੇ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਵੇਗੀ।”
15 ਅਹਾਬ ਪਾਤਸ਼ਾਹ ਨੇ ਮੀਕਾਯਾਹ ਨੂੰ ਕਿਹਾ, “ਮੈਂ ਤੈਨੂੰ ਕਿੰਨੀ ਵਾਰ ਸੌਂਹ ਚੁਕਾਈ ਹੈ ਕਿ ਤੂੰ ਮੈਨੂੰ ਯਹੋਵਾਹ ਦੇ ਨਾਂ ਉੱਤੇ ਸੱਚਾਈ ਤੋਂ ਬਿਨਾ ਹੋਰ ਕੁਝ ਨਾ ਦੱਸੀਁ।”
16 ਤੱਦ ਮੀਕਾਯਾਹ ਨੇ ਕਿਹਾ, “ਮੈਂ ਇਸਰਾਏਲੀਆਂ ਨੂੰ ਉਨ੍ਹਾਂ ਭੇਡਾਂ ਵਾਂਗ ਸਾਰੇ ਪਹਾੜਾਂ ਉੱਤੇ ਖਿੰਡਿਆ ਹੋਇਆ ਵੇਖਿਆ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ ਅਤੇ ਯਹੋਵਾਹ ਨੇ ਆਖਿਆ, ‘ਇਨ੍ਹਾਂ ਦਾ ਕੋਈ ਮਾਲਿਕ ਨਹੀਂ। ਇਨ੍ਹਾਂ ਵਿੱਚੋਂ ਹਰ ਕੋਈ ਆਪਣੇ ਘਰ ਸ਼ਾਂਤੀ ਨਾਲ ਪਹੁੰਚ ਜਾਵੇ।’”
17 ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਮੀਕਾਯਾਹ ਮੇਰੀ ਭਲਾਈ ਨਹੀਂ ਸਗੋਂ ਬੁਰਾਈ ਦਾ ਹੀ ਸੰਦੇਸ਼ ਦੇਵੇਗਾ।”
18 ਮੀਕਾਯਾਹ ਨੇ ਕਿਹਾ, “ਤੁਸੀਂ ਯਹੋਵਾਹ ਦਾ ਬਚਨ ਸੁਣੋ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸੁਰਗ ਦੀ ਸਾਰੀ ਸੈਨਾ ਉਸ ਦੇ ਸੱਜੇ-ਖੱਬੇ ਖਲੋਤੀ ਸੀ।
19 ਯਹੋਵਾਹ ਨੇ ਆਖਿਆ, ‘ਕੌਣ ਆਹਾਬ ਨੂੰ ਭਰਮਾਏਗਾ ਤਾਂ ਜੋ ਉਹ ਰਾਮੋਬ-ਗਿਲਆਦ ਤੇ ਹਮਲਾ ਕਰਨ ਲਈ ਜਾਵੇ ਅਤੇ ਮਰ ਜਾਵੇ?’ ਯਹੋਵਾਹ ਦੇ ਦੁਆਲੇ ਖਲੋਤੀਆਂ ਹੋਈਆਂ ਹਸਤੀਆਂ ਨੇ ਕਈ ਵੱਖੋ- ਵੱਖ ਮਸ਼ਵਰੇ ਦਿੱਤੇ।
20 ਤੱਦ ਇੱਕ ਆਤਮਾ ਨਿਕਲ ਕੇ ਯਹੋਵਾਹ ਦੇ ਅੱਗੇ ਖਲੋ ਗਿਆ ਅਤੇ ਆਖਿਆ, ‘ਮੈਂ ਅਹਾਬ ਨੂੰ ਭਰਮਾਵਾਂਗਾ।’ ਯਹੋਵਾਹ ਨੇ ਉਸ ਆਤਮੇ ਨੂੰ ਪੁੱਛਿਆ, ‘ਕਿਵੇਂ?’
21 ਤਾਂ ਉਸ ਆਤਮੇ ਨੇ ਜਵਾਬ ਦਿੱਤਾ, ‘ਮੈਂ ਬਾਹਰ ਜਾ ਕੇ ਇੱਕ ਝੂਠ ਬੋਲਦਾ ਆਤਮਾ ਬਣਕੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਵਸ ਜਾਵਾਂਗਾ।’ ਤਾਂ ਯਹੋਵਾਹ ਨੇ ਆਖਿਆ, ‘ਤੂੰ ਆਹਾਬ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ। ਇਸ ਲਈ ਤੂੰ ਜਾ ਅਤੇ ਜਾ ਕੇ ਆਪਣਾ ਕਾਰਜ ਕਰ।’
22 “ਹੁਣ ਵੇਖ ਅਹਾਬ, ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਤੇਰੇ ਲਈ ਇੱਕ ਝੂਠਾ ਆਤਮਾ ਪਾ ਦਿੱਤਾ ਹੈ। ਯਹੋਵਾਹ ਦਾ ਫੁਰਮਾਨ ਹੈ ਕਿ ਬਿਪਤਾ ਤੇਰੇ ਉੱਤੇ ਆਵੇਗੀ।”
23 ਤੱਦ ਸਿਦਕੀਯਾਹ ਮੀਕਾਯਾਹ ਦੇ ਕੋਲ ਗਿਆ ਅਤੇ ਉਸ ਦੇ ਮੂੰਹ ਤੇ ਮਾਰਿਆ। ਸਿਦਕੀਯਾਹ ਦਾ ਪਿਤਾ ਕਨਾਨਾਹ ਸੀ। ਸਿਦਕੀਯਾਹ ਨੇ ਕਿਹਾ, “ਯਹੋਵਾਹ ਦਾ ਆਤਮਾ ਕਿਸ ਰਸਤੇ ਮੀਕਾਯਾਹ, ਮੇਰੇ ਕੋਲੋਂ ਦੀ ਲੰਘ ਕੇ ਤੇਰੇ ਕੋਲ ਆਇਆ ਤੇ ਤੈਨੂੰ ਬੋਲਿਆ?”
24 ਮੀਕਾਯਾਹ ਨੇ ਆਖਿਆ, “ਸਿਦਕੀਯਾਹ ਉਸ ਦਿਨ, ਜਦੋਂ ਤੂੰ ਅੰਦਰਲੇ ਕਮਰੇ ਵਿੱਚ ਲੁਕਣ ਲਈ ਵੜੇਁਗਾ ਤੱਦ ਤੂੰ ਜਾਣ ਜਾਵੇਂਗਾ।”
25 ਤੱਦ ਅਹਾਬ ਪਾਤਸ਼ਾਹ ਨੇ ਕਿਹਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਗਵਰਨਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਭੇਜ ਦੇ।
26 ਆਮੋਨ ਅਤੇ ਯੋਆਸ਼ ਨੂੰ ਕਹਿਣਾ, ‘ਕਿ ਪਾਤਸ਼ਾਹ ਇਉਂ ਫ਼ਰਮਾਉਂਦਾ ਹੈ ਕਿ ਮੀਕਾਯਾਹ ਨੂੰ ਕੈਦ ਕਰ ਲਵੋ ਅਤੇ ਜਦ ਤੀਕ ਮੈਂ ਲੜਾਈ ਤੋਂ ਮੁੜ ਨਾ ਆਵਾ ਇਸ ਨੂੰ ਰੋਟੀ-ਪਾਣੀ ਤੋਂ ਇਲਾਵਾ ਹੋਰ ਕੁਝ ਖਾਣ ਨੂੰ ਨਾ ਦੇਣਾ।’”
27 ਮੀਕਾਯਾਹ ਨੇ ਆਖਿਆ, “ਅਹਾਬ, ਜੇਕਰ ਤੂੰ। ਕਦੇ ਸੁੱਖ-ਸਾਂਦ ਨਾਲ ਮੁੜ ਆਵੇਂ ਤਾਂ ਜਾਣੀਁ ਯਹੋਵਾਹ ਮੇਰੇ ਮੂੰਹੋਁ ਨਹੀਂ ਬੋਲਿਆ। ਤੂੰ ਤੇ ਤੇਰੇ ਸਾਰੇ ਲੋਕ ਮੇਰੀ ਗੱਲ ਧਿਆਨ ਨਾਲ ਸੁਣ ਲਵੋ ਤੇ ਯਾਦ ਰੱਖਣਾ।”
ਅਹਾਬ ਦਾ ਰਾਮੋਬ-ਗਿਲਆਦ ਵਿਖੇ ਮਾਰਿਆ ਜਾਣਾ
28 ਤੱਦ ਇਸਰਾਏਲ ਦੇ ਪਾਤਸ਼ਾਹ ਅਹਾਬ ਅਤੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਰਾਮੋਬ-ਗਿਲਆਦ ਵਿੱਚ ਚੜ੍ਹਾਈ ਕਰ ਦਿੱਤੀ।
29 ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣਾ ਭੇਸ ਬਦਲ ਲਵਾਂਗਾ, ਪਰ ਤੂੰ ਆਪਣੀ ਪੋਸ਼ਾਕ ਪਾਈ ਰੱਖ।” ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਆਪਣਾ ਭੇਸ ਵਟਾਅ ਲਿਆ ਅਤੇ ਦੋਨੋ ਲੜਾਈ ਲਈ ਚੱਲੇ ਗਏ।
30 ਪਰ ਅਰਾਮ ਦੇ ਪਾਤਸ਼ਾਹ ਨੇ ਰਬਾਂ ਦੇ ਸਰਦਾਰਾਂ ਨੂੰ, “ਜੋ ਉਸ ਦੇ ਨਾਲ ਸਨ, ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਨਾਲ ਵੀ ਨਹੀਂ ਲੜਨਾ।”
31 ਜਦੋਂ ਰਬਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਨ੍ਹਾਂ ਨੇ ਸੋਚਿਆ, ਇਹ ਹੀ ਇਸਰਾਏਲ ਦਾ ਪਾਤਸ਼ਾਹ ਅਹਾਬ ਹੋਵੇਗਾ। ਤਾਂ ਉਹ ਯਹੋਸ਼ਾਫ਼ਾਟ ਵੱਲ ਲੜਨ ਲਈ ਮੁੜੇ ਪਰ ਯਹੋਸ਼ਾਫ਼ਾਟ ਨੇ ਯਹੋਵਾਹ ਨੂੰ ਪੁਕਾਰ ਕੀਤੀ ਤੇ ਯਹੋਵਾਹ ਨੇ ਉਸ ਨੂੰ ਬਚਾਅ ਲਿਆ। ਪਰਮੇਸ਼ੁਰ ਨੇ ਰੱਥਾਂ ਦੇ ਸਰਦਾਰਾਂ ਦਾ ਉਸ ਵੱਲੋਂ ਮੁਹਾਣਾ ਮੋੜ ਦਿੱਤਾ।
32 ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਸ਼ਾਫ਼ਾਟ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।
33 ਇੰਝ ਵਾਪਰਿਆ ਕਿ ਇੱਕ ਸਿਪਾਹੀ ਨੇ ਬਿਨਾਂ ਕਿਸੇ ਨਿਸ਼ਾਨੇ ਤੋਂ ਤੀਰ ਚੱਲਾ ਦਿੱਤਾ ਅਤੇ ਉਹ ਤੀਰ ਇਸਰਾਏਲ ਦੇ ਰਾਜੇ ਆਹਾਬ ਦੇ ਕਵਚ ਦੀ ਕਮਜ਼ੋਰ ਜਗ੍ਹਾ ਤੇ ਵਜਿਆ। ਤ੍ਤਦ ਆਹਾਬ ਨੇ ਆਪਣੇ ਸਾਰਬੀ ਨੂੰ ਆਖਿਆ, “ਵਾਪਸ ਮੁੜ ਮੈਨੂੰ ਇੱਥੋਂ ਬਾਹਰ ਕੱਢ ਕੇ ਲੈ ਜਾ, ਮੈਂ ਜ਼ਖਮੀ ਹਾਂ।”
34 ਉਸ ਦਿਨ ਦੀ ਲੜਾਈ ਹੋਰ ਖੌਫ਼ਨਾਕ ਹੋ ਗਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ-ਆਪ ਨੂੰ ਸ਼ਾਮ ਤੀਕ ਅਰਾਮੀਆਂ ਦੇ ਸਾਹਮਣੇ ਰੱਥ ਉੱਪਰ ਥੰਮੀ ਰੱਖਿਆ ਅਤੇ ਸੂਰਜ ਅਸਤ ਹੋਣ ਵੇਲੇ ਤੀਕ ਉਹ ਮਰ ਗਿਆ।