ਗੋਗ ਦੇ ਵਿਰੁੱਧ ਸੰਦੇਸ਼
38
ਯਹੋਵਾਹ ਦਾ ਸੰਦੇਸ਼ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਗੋਗ ਦੀ ਧਰਤੀ ਉੱਤੇ ਗੋਗ ਵੱਲ ਵੇਖ। ਉਹ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈ। ਮੇਰੇ ਲਈ ਗੋਗ ਦੇ ਵਿਰੁੱਧ ਬੋਲ। ਉਸ ਨੂੰ ਆਖ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਗੋਗ ਤੂੰ ਮਸ਼ਕ ਅਤੇ ਤੂਬਲ ਦੀਆਂ ਕੌਮਾਂ ਦਾ ਸਭ ਤੋਂ ਮਹੱਤਵਪੂਰਣ ਆਗੂ ਹੈਂ! ਪਰ ਮੈਂ ਤੇਰੇ ਵਿਰੁੱਧ ਹਾਂ। ਮੈਂ ਤੈਨੂੰ ਫ਼ੜ ਲਵਾਂਗਾ ਅਤੇ ਤੈਨੂੰ ਵਾਪਸ ਲਿਆਵਾਂਗਾ। ਮੈਂ ਤੇਰੀ ਫ਼ੌਜ ਦੇ ਸਾਰੇ ਆਦਮੀਆਂ ਨੂੰ ਵਾਪਸ ਲਿਆਵਾਂਗਾ। ਮੈਂ ਸਾਰੇ ਘੋੜਿਆਂ ਅਤੇ ਘੋੜਸਵਾਰ ਸਿਪਾਹੀਆਂ ਨੂੰ ਵਾਪਸ ਲਿਆਵਾਂਗਾ। ਮੈਂ ਤੁਹਾਡੇ ਮੂੰਹਾਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੁਹਾਨੂੰ ਸਾਰਿਆਂ ਨੂੰ ਵਾਪਸ ਲਿਆਵਾਂਗਾ। ਸਾਰੇ ਸਿਪਾਹੀ, ਆਪਣੀਆਂ ਢਾਲਾਂ ਅਤੇ ਤਲਵਾਰਾਂ ਸਮੇਤ, ਆਪਣੀਆਂ ਵਰਦੀਆਂ ਪਹਿਨੇ ਹੋਣਗੇ। ਫ਼ਾਰਸ, ਕੂਸ਼ ਅਤੇ ਪੁੱਟ ਦੇ ਸਿਪਾਹੀ ਵੀ ਉਨ੍ਹਾਂ ਦੇ ਨਾਲ ਹੋਣਗੇ। ਉਨ੍ਹਾਂ ਸਭ ਨੇ ਆਪਣੀਆਂ ਢਾਲਾਂ ਅਤੇ ਟੋਪ ਪਹਿਨੇ ਹੋਣਗੇ। ਉਨ੍ਹਾਂ ਵਿੱਚ ਗੋਮਰ ਵੀ ਆਪਣੇ ਸਿਪਾਹੀਆਂ ਦੇ ਜਬਿਆਂ ਨਾਲ ਹੋਵੇਗਾ। ਉਨ੍ਹਾਂ ਦਰਮਿਆਨ ਦੂਰ-ਦੁਰਾਡੇ ਉੱਤਰ ਵੱਲੋਂ ਆਪਣੇ ਸਿਪਾਹੀਆਂ ਦੇ ਸਾਰੇ ਸਮੂਹਾਂ ਸਮੇਤ ਤੋਂਗਰਮਾ ਦੀ ਕੌਮ ਵੀ ਹੋਵੇਗੀ। ਬੰਦੀਵਾਨਾਂ ਦੀ ਉਸ ਪਰੇਡ ਵਿੱਚ ਬਹੁਤ ਸਾਰੇ ਲੋਕ ਹੋਣਗੇ।’
“‘ਤਿਆਰ ਰਹੀਁ। ਹਾਂ, ਆਪਣੇ ਆਪ ਨੂੰ ਅਤੇ ਉਨ੍ਹਾਂ ਫ਼ੌਜਾਂ ਨੂੰ ਤਿਆਰ ਕਰ, ਜਿਹੜੀਆਂ ਤੇਰੇ ਨਾਲ ਮਿਲ ਗਈਆਂ ਹਨ। ਤੈਨੂੰ ਅਵੱਸ਼ ਹੀ ਦੇਖਣਾ ਅਤੇ ਤਿਆਰ ਰਹਿਣਾ ਚਾਹੀਦਾ ਹੈ। ਕਾਫ਼ੀ ਸਮੇਂ ਬਾਦ ਤੈਨੂੰ ਫ਼ਰਜ ਲਈ ਸੱਦਾ ਮਿਲੇਗਾ। ਬਾਦ ਦੇ ਵਰ੍ਹਿਆਂ ਵਿੱਚ ਤੂੰ ਉਸ ਧਰਤੀ ਤੇ ਆਵੇਂਗਾ ਜਿਹੜੀ ਜੰਗ ਤੋਂ ਤਂਦਰੁਸਤ ਕੀਤੀ ਗਈ ਹੈ। ਉਸ ਧਰਤੀ ਦੇ ਲੋਕਾਂ ਨੂੰ ਬਹੁਤ ਸਾਰੀਆਂ ਕੌਮਾਂ ਵਿੱਚੋਂ ਇਕੱਠਾ ਕੀਤਾ ਗਿਆ ਸੀ ਅਤੇ ਇਸਰਾਏਲ ਦੇ ਪਰਬਤਾਂ ਵਿੱਚ ਵਾਪਸ ਲਿਆਂਦਾ ਗਿਆ ਸੀ। ਅਤੀਤ ਵਿੱਚ ਇਸਰਾਏਲ ਦੇ ਪਰਬਤਾਂ ਨੂੰ ਬਾਰ-ਬਾਰ ਤਬਾਹ ਕੀਤਾ ਗਿਆ ਸੀ। ਪਰ ਇਹ ਲੋਕ ਉਨ੍ਹਾਂ ਹੋਰਨਾਂ ਕੌਮਾਂ ਤੋਂ ਵਾਪਸ ਆ ਚੁੱਕੇ ਹੋਣਗੇ। ਉਹ ਸਾਰੇ ਸੁਰੱਖਿਆ ਵਿੱਚ ਰਹਿ ਚੁੱਕੇ ਹੋਣਗੇ। ਪਰ ਤੂੰ ਉਨ੍ਹਾਂ ਉੱਤੇ ਹਮਲਾ ਕਰਨ ਆਵੇਂਗਾ। ਤੂੰ ਇੱਕ ਤੂਫ਼ਾਨ ਵਾਂਗ ਆਵੇਂਗਾ। ਤੂੰ ਧਰਤੀ ਨੂੰ ਕੱਜਣ ਵਾਲੇ ਗਰਜਦਾਰ ਬੱਦਲ ਵਾਂਗ ਆਵੇਂਗਾ। ਤੂੰ ਅਤੇ ਬਹੁਤ ਸਾਰੀਆਂ ਕੌਮਾਂ ਦੇ ਤੇਰੇ ਸਿਪਾਹੀਆਂ ਦੇ ਸਾਰੇ ਜਿੱਥੇ ਇਨ੍ਹਾਂ ਲੋਕਾਂ ਉੱਤੇ ਹਮਲਾ ਕਰਨ ਆਉਣਗੇ।’”
10 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: “ਉਸ ਸਮੇਂ, ਤੇਰੇ ਮਨ ਵਿੱਚ ਇੱਕ ਫ਼ੁਰਨਾ ਫ਼ੁਰੇਗਾ। ਤੂੰ ਇੱਕ ਮੰਦੀ ਯੋਜਨਾ ਬਨਾਉਣ ਲੱਗ ਪਵੇਂਗਾ। 11 ਤੂੰ ਆਖੇਂਗਾ, ‘ਮੈਂ ਉਸ ਦੇਸ ਉੱਤੇ ਜਾਕੇ ਹਮਲਾ ਕਰਾਂਗਾ ਜਿਸਦੇ ਸ਼ਹਿਰ ਕੰਧਾਂ ਤੋਂ ਸੱਖਣੇ ਹਨ। ਉਹ ਲੋਕ ਸ਼ਾਂਤੀ ਨਾਲ ਰਹਿੰਦੇ ਹਨ। ਉਹ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ। ਉਨ੍ਹਾਂ ਦੀ ਰਾਖੀ ਕਰਨ ਲਈ ਉੱਥੇ ਸ਼ਹਿਰਾਂ ਦੇ ਆਲੇ-ਦੁਆਲੇ ਦੀਵਾਰਾਂ ਨਹੀਂ ਹਨ। ਉਨ੍ਹਾਂ ਕੋਲ ਆਪਣੇ ਫ਼ਾਟਕਾਂ ਨੂੰ ਬੰਦ ਕਰਨ ਲਈ ਤਾਲੇ ਨਹੀਂ ਹਨ-ਉਨ੍ਹਾਂ ਦੇ ਤਾਂ ਫ਼ਾਟਕ ਹੀ ਨਹੀਂ ਹਨ! 12 ਮੈਂ ਉਨ੍ਹਾਂ ਨੂੰ ਹਰਾ ਦਿਆਂਗਾ ਅਤੇ ਉਨ੍ਹਾਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਉਨ੍ਹਾਂ ਪਾਸੋਂ ਖੋਹ ਲਵਾਂਗਾ। ਮੈਂ ਉਨ੍ਹਾਂ ਥਾਵਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਸੀ ਪਰ ਹੁਣ ਉਨ੍ਹਾਂ ਅੰਦਰ ਲੋਕ ਰਹਿੰਦੇ ਹਨ। ਮੈਂ ਉਨ੍ਹਾਂ ਲੋਕਾਂ ਦੇ ਵਿਰੁੱਧ ਲੜਾਂਗਾ ਜਿਨ੍ਹਾਂ ਨੂੰ ਹੋਰਨਾਂ ਕੌਮਾਂ ਤੋਂ ਇਕੱਠਿਆਂ ਕੀਤਾ ਗਿਆ ਸੀ। ਹੁਣ ਉਨ੍ਹਾਂ ਲੋਕਾਂ ਕੋਲ ਪਸ਼ੂ ਅਤੇ ਜਾਇਦਾਦ ਹੈ। ਉਹ ਦੁਨੀਆਂ ਦੇ ਚੌਰਾਹੇ ਉੱਤੇ ਰਹਿੰਦੇ ਹਨ-ਸ਼ਕਤੀਸ਼ਾਲੀ ਮੁਲਕਾਂ ਨੂੰ ਹੋਰਨਾਂ ਸ਼ਕਤੀਸ਼ਾਲੀ ਮੁਲਕ ਉੱਤੇ ਕਬਜ਼ਾ ਕਰਨ ਲਈ ਉਸ ਥਾਂ ਤੋਂ ਲੰਘਣਾ ਪੈਂਦਾ ਹੈ।’
13 “ਸ਼ਬਾ, ਦਦਾਨ ਅਤੇ ਤਰਸ਼ੀਸ਼ ਦੇ ਵਪਾਰੀ ਅਤੇ ਉਹ ਸਾਰੇ ਸ਼ਹਿਰ ਜਿਹੜੇ ਤੇਰੇ ਨਾਲ ਵਪਾਰ ਕਰਦੇ ਹਨ, ਤੈਨੂੰ ਪੁੱਛਣਗੇ, ‘ਕੀ ਤੂੰ ਮੁੱਲਵਾਨ ਚੀਜ਼ਾਂ ਲੁੱਟਣ ਆਇਆ ਹੈਂ? ਕੀ ਤੂੰ ਆਪਣੇ ਸਿਪਾਹੀਆਂ ਦੇ ਜਿੱਥੇ ਇਸੇ ਕਰਕੇ ਲਿਆਇਆ ਸੀ ਤਾਂ ਜੋ ਤੂੰ ਉਨ੍ਹਾਂ ਚੰਗੀਆਂ ਚੀਜ਼ਾਂ ਨੂੰ ਹੜਪ ਸੱਕੇਁ ਅਤੇ ਚਾਂਦੀ, ਸੋਨੇ, ਪਸ਼ੂ ਅਤੇ ਦੌਲਤ ਨੂੰ ਲਿਜਾ ਸੱਕੇਁ। ਕੀ ਤੂੰ ਇਨ੍ਹਾਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਲੁੱਟਣ ਆਇਆ ਸੀ?’”
14 ਪਰਮੇਸ਼ੁਰ ਨੇ ਆਖਿਆ, “ਆਦਮੀ ਦੇ ਪੁੱਤਰ, ਮੇਰੇ ਲਈ ਗੋਗ ਨਾਲ ਗੱਲ ਕਰ। ਉਸ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ! ‘ਤੂੰ ਮੇਰੇ ਲੋਕਾਂ ਉੱਤੇ ਉਦੋਂ ਹਮਲਾ ਕਰਨ ਲਈ ਆਵੇਂਗਾ ਜਦੋਂ ਉਹ ਸ਼ਾਂਤੀ ਅਤੇ ਸੁਰੱਖਿਆ ਨਾਲ ਰਹਿ ਰਹੇ ਹਨ। 15 ਤੂੰ ਆਪਣੀ ਥਾਂ ਤੋਂ ਦੂਰ ਉੱਤਰ ਵੱਲੋਂ ਆਵੇਂਗਾ। ਅਤੇ ਤੂੰ ਆਪਣੇ ਨਾਲ ਬਹੁਤ ਸਾਰੇ ਲੋਕ ਲੈ ਕੇ ਆਵੇਂਗਾ। ਉਹ ਸਾਰੇ ਹੀ ਘੋੜਿਆਂ ਤੇ ਸਵਾਰ ਹੋਣਗੇ। ਤੂੰ ਇੱਕ ਵੱਡੀ ਅਤੇ ਤਾਕਤਵਰ ਫ਼ੌਜ ਹੋਵੇਂਗਾ। 16 ਤੂੰ ਇਸਰਾਏਲ ਦੇ ਮੇਰੇ ਬੰਦਿਆਂ ਦੇ ਵਿਰੁੱਧ ਲੜਨ ਲਈ ਆਵੇਂਗਾ। ਤੂੰ ਜ਼ਮੀਨ ਨੂੰ ਕੱਜਣ ਵਾਲੇ ਤੂਫ਼ਾਨੀ ਬੱਦਲ ਵਾਂਗ ਹੋਵੇਂਗਾ। ਜਦੋਂ ਉਹ ਸਮਾਂ ਆਵੇਗਾ, ਮੈਂ ਤੈਨੂੰ ਆਪਣੀ ਧਰਤੀ ਦੇ ਖਿਲਾਫ਼ ਲੜਨ ਲਈ ਲਿਆਵਾਂਗਾ। ਫੇਰ, ਗੋਗ ਕੌਮਾਂ ਇਹ ਜਾਣ ਲੈਣਗੀਆਂ ਕਿ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ! ਉਹ ਮੇਰਾ ਆਦਰ ਕਰਨਾ ਸਿੱਖ ਲੈਣਗੇ ਅਤੇ ਜਾਣ ਲੈਣਗੇ ਕਿ ਮੈਂ ਪਵਿੱਤਰ ਹਾਂ। ਉਹ ਜਾਣ ਲੈਣਗੇ ਕਿ ਮੈਂ ਤੇਰੇ ਨਾਲ ਕੀ ਕਰਾਂਗਾ।’”
17 ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਉਸ ਸਮੇਂ ਲੋਕ ਯਾਦ ਕਰਨਗੇ ਕਿ ਮੈਂ ਅਤੀਤ ਵਿੱਚ ਤੇਰੇ ਬਾਰੇ ਗੱਲ ਕੀਤੀ ਸੀ। ਉਹ ਯਾਦ ਕਰਨਗੇ ਕਿ ਮੈਂ ਆਪਣੇ ਸੇਵਕਾਂ ਇਸਰਾਏਲ ਦੇ ਨਬੀਆਂ ਦੀ ਵਰਤੋਂ ਕੀਤੀ ਸੀ। ਉਹ ਜਾਣ ਲੈਣਗੇ ਕਿ ਇਸਰਾਏਲ ਦੇ ਨਬੀਆਂ ਨੇ ਅਤੀਤ ਵਿੱਚ ਮੇਰੇ ਲਈ ਗੱਲ ਕੀਤੀ ਸੀ ਅਤੇ ਆਖਿਆ ਸੀ ਕਿ ਮੈਂ ਤੈਨੂੰ ਉਨ੍ਹਾਂ ਦੇ ਖਿਲਾਫ਼ ਲੜਨ ਲਈ ਲਿਆਵਾਂਗਾ।”
18 ਮੇਰੇ ਪ੍ਰਭੂ ਯਹੋਵਾਹ ਨੇ ਆਖਿਆ, “ਉਸ ਸਮੇਂ, ਗੋਗ ਇਸਰਾਏਲ ਦੀ ਧਰਤੀ ਦੇ ਖਿਲਾਫ਼ ਲੜਨ ਲਈ ਆਵੇਗਾ। ਮੈਂ ਆਪਣਾ ਕਹਿਰ ਦਰਸਾਵਾਂਗਾ। 19 ਮੈਂ ਆਪਣੇ ਗੁੱਸੇ ਵਿੱਚ ਅਤੇ ਜੋਸ਼ ਵਿੱਚ ਸੌਂਹ ਖਾਂਦਾ ਹਾਂ: ਮੈਂ ਸੌਂਹ ਖਾਂਦਾ ਹਾਂ ਕਿ ਇਸਰਾਏਲ ਦੀ ਧਰਤੀ ਉੱਤੇ ਇੱਕ ਸਖਤ ਭੁਚਾਲ ਆਵੇਗਾ। 20 ਉਸ ਸਮੇਂ, ਸਾਰੀਆਂ ਜਾਨਦਾਰ ਚੀਜ਼ਾਂ ਡਰ ਨਾਲ ਕੰਬ ਜਾਣਗੀਆਂ ਸਮੁੰਦਰ ਦੀਆਂ ਮੱਛੀਆਂ, ਹਵਾ ਦੇ ਪੰਛੀ, ਖੇਤਾਂ ਦੇ ਜੰਗਲੀ ਜਾਨਵਰ ਅਤੇ ਧਰਤੀ ਉੱਤੇ ਰੀਁਗਣ ਵਾਲੇ ਸਾਰੇ ਛੋਟੇ ਪ੍ਰਾਣੀ, ਸਾਰੇ ਡਰ ਨਾਲ ਕੰਬ ਜਾਣਗੇ। ਪਰਬਤ ਡਿੱਗਣਗੇ ਅਤੇ ਚੱਟਾਨਾਂ ਢਹਿ ਪੈਣਗੀਆਂ। ਹਰ ਕੰਧ ਧਰਤੀ ਤੇ ਡਿੱਗ ਪਵੇਗੀ!”
21 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਅਤੇ ਇਸਰਾਏਲ ਦੇ ਪਰਬਤਾਂ ਉੱਤੇ ਮੈਂ ਗੋਗ ਦੇ ਖਿਲਾਫ਼ ਹਰ ਤਰ੍ਹਾਂ ਦੇ ਆਤੰਕ ਨੂੰ ਸੱਦਾ ਦਿਆਂਗਾ। ਉਸ ਦੇ ਸਿਪਾਹੀ ਇਨ੍ਨੇ ਭੈਭੀਤ ਹੋਣਗੇ ਕਿ ਉਹ ਇੱਕ ਦੂਸਰੇ ਉੱਤੇ ਹਮਲਾ ਕਰ ਦੇਣਗੇ ਅਤੇ ਇੱਕ ਦੂਸਰੇ ਨੂੰ ਆਪਣੀਆਂ ਤਲਾਵਾਰਾਂ ਨਾਲ ਮਾਰ ਦੇਣਗੇ। 22 ਮੈਂ ਗੋਗ ਨੂੰ ਬੀਮਾਰੀ ਅਤੇ ਮੌਤ ਦੀ ਸਜ਼ਾ ਦਿਆਂਗਾ। ਮੈਂ ਗੋਗ ਅਤੇ ਉਸ ਦੇ ਬਹੁਤ ਸਾਰੀਆਂ ਕੌਮਾਂ ਤੋਂ ਉਸ ਦੇ ਸਿਪਾਹੀਆਂ ਦੇ ਜਬਿਆਂ ਉੱਤੇ ਗੜਿਆਂ, ਅੱਗ ਅਤੇ ਗੰਧਕ ਦੀ ਵਰੱਖਾ ਕਰ ਦਿਆਂਗਾ। 23 ਫ਼ੇਰ ਮੈਂ ਦਿਖਾ ਦਿਆਂਗਾ ਕਿ ਮੈਂ ਕਿੰਨਾ ਮਹਾਨ ਹਾਂ। ਮੈਂ ਸਾਬਤ ਕਰ ਦਿਆਂਗਾ ਕਿ ਮੈਂ ਪਵਿੱਤਰ ਹਾਂ। ਬਹੁਤ ਸਾਰੀਆਂ ਕੌਮਾਂ ਮੈਨੂੰ ਅਜਿਹਾ ਕਰਦਿਆਂ ਦੇਖਣਗੀਆਂ ਉਹ ਸਿੱਖ ਲੈਣਗੇ ਕਿ ਮੈਂ ਕੌਣ ਹਾਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”