Home

੨ ਸਲਾਤੀਨ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25


-Reset+

ਕਾਂਡ 16

1 ਰਮਲਯਾਹ ਦੇ ਪੁੱਤਰ ਪਕਹ ਦੇ ਰਾਜ ਦੇ
17 ਵੇ ਵ੍ਹਰੇ ਵਿੱਚ, ਯੋਬਾਮ ਦਾ ਪੁੱਤਰ ਆਹਾਜ ਯਹੂਦਾਹ ਦਾ ਰਾਜਾ ਬਣਿਆ।
2 ਉਸਨੇ ਉਦੋਂ ਰਾਜ ਕਰਨਾ ਸ਼ੁਰੂ ਕੀਤਾ ਜਦੋਂ ਉਹ
20 ਸਾਲਾਂ ਦਾ ਸੀ ਅਤੇ ਉਸਨੇ ਯਰੂਸ਼ਲਮ ਉੱਤੇ
16 ਸਾਲਾਂ ਲਈ ਰਾਜ ਕੀਤਾ। ਉਹ ਆਪਣੇ ਪੁਰਖੇ ਦਾਊਦ ਵਰਗਾ ਨਹੀਂ ਸੀ ਅਤੇ ਉਸਨੇ ਉਹ ਸਭ ਕੁਝ ਨਾ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗਾ ਸੀ।
3 ਅਹਾਜ਼ ਇਸਰਾਏਲ ਦੇ ਰਾਜਿਆਂ ਵਾਂਗ ਜੀਵਿਆ ਉਸਨੇ ਆਪਣੇ ਪੁੱਤਰ ਨੂੰ ਵੀ ਅੱਗ ਵਿੱਚ ਬਲੀ ਦੇ ਦਿੱਤਾ। ਉਸਨੇ ਉਹੀ ਭਿਆਨਕ ਪਾਪ ਕੀਤੇ ਜੋ ਉਨ੍ਹਾਂ ਲੋਕਾਂ ਨੇ ਕੀਤੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲ ਦੀ ਧਰਤੀ ਤੋਂ ਪਹਿਲਾਂ ਬਾਹਰ ਧਕਿਆਂ ਸੀ।
4 ਆਹਾਜ਼ ਨੇ ਉੱਚੀਆਂ ਥਾਵਾਂ ਅਤੇ ਪਹਾੜੀਆਂ ਉੱਪਰ ਅਤੇ ਹਰੇ-ਹਰੇ ਰੁੱਖਾਂ ਹੇਠਾਂ ਬਲੀਆਂ ਚੜਾਈਆਂ ਅਤੇ ਧੂਪਾਂ ਧੁਖਾਉਂਦਾ ਰਿਹਾ।
5 ਤੱਦ ਅਰਾਮ ਦੇ ਰਾਜਾ ਅਤੇ ਇਸਰਾਏਲ ਦੇ ਪਾਤਸ਼ਾਹ ਰਮਲਯਾਹ ਦਾ ਪੁੱਤਰ ਪਕਹ ਯਰੂਸ਼ਲਮ ਵਿਰੁੱਧ ਲੜਨ ਲਈ ਆਏ। ਅਤੇ ਉਨ੍ਹਾਂ ਨੇ ਆਹਾਜ਼ ਨੂੰ ਘੇਰ ਲਿਆ ਪਰ ਉਸਨੂੰ ਹਰਾਉਣ ਵਿੱਚ ਅਸਫ਼ਲ ਰਹੇ।
6 ਉਸ ਵਕਤ ਅਰਾਮ ਦੇ ਰਾਜੇ ਰਸੀਨ ਨੇ ੇਲਬ ਨੂੰ ਅਰਾਮ ਲਈ ਫੇਰ ਵਾਪਸ ਲੈ ਲਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਕੱਢ ਦਿੱਤਾ ਫੇਰ ਅਰਾਮੀ ੇਲਬ ਵਿੱਚ ਰਹਿਣ ਲਈ ਆ ਗਏ ਅਤੇ ਅੱਜ ਵੀ ਉਹ ਉੱਥੇ ਰਹਿ ਰਹੇ ਹਨ।
7 ਤੱਦ ਆਹਾਜ਼ ਨੇ ਅੱਸ਼ੂਰ ਦੇ ਪਾਤਸ਼ਾਹ ਤਿਗਲਬ ਪਿਲਸਰ ਕੋਲ ਸੰਦੇਸ਼ਵਾਹਕ ਭੇਜੇ ਤੇ ਇਹ ਸੰਦੇਸ਼ ਭੇਜਿਆ, "ਮੈਂ ਤੇਰਾ ਸੇਵਕ ਹਾਂ। ਮੈਂ ਤੇਰਿਆਂ ਪੁੱਤਰਾਂ ਬਰਾਬਰ ਹਾਂ ਸੋ ਆਕੇ ਮੈਨੂੰ ਅਰਾਮ ਅਤੇ ਇਸਰਾਏਲ ਦੇ ਪਾਤਸ਼ਾਹ ਤੋਂ ਬਚਾਅ ਕੇ ਮੇਰੀ ਰੱਖਿਆ ਕਰ। ਕਿਉਂ ਜੋ ਉਹ ਮੇਰੇ ਨਾਲ ਲੜਨ ਆਏ ਹਨ।"
8 ਆਹਾਜ਼ ਨੇ ਉਹ ਸਾਰਾ ਚਾਂਦੀ ਅਤੇ ਸੋਨਾ ਜੋ ਯਹੋਵਾਹ ਦੇ ਮੰਦਰ ਵਿੱਚ ਅਤੇ ਜੋ ਪਾਤਸ਼ਾਹ ਦੇ ਖਜ਼ਾਨੇ ਵਿੱਚ ਸੀ ਕਢਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਲਈ ਭੇਜਿਆ।
9 ਅੱਸ਼ੂਰ ਦੇ ਪਾਤਸ਼ਾਹ ਨੇ ਆਹਾਜ਼ ਦੀ ਗੱਲ ਮੰਨ ਲਈ ਤੇ ਉਸਨੇ ਦੰਮਿਸਕ ਉੱਪਰ ਚੜਾਈ ਕਰਕੇ ਉਸਨੂੰ ਜਿੱਤ ਲਿਆ ਅਤੇ ਉਥੋਂ ਦਿਆਂ ਲੋਕਾਂ ਨੂੰ ਕੈਦੀ ਬਣਾਕੇ ਕੀਰ ਵੱਲ ਲੈ ਗਿਆ ਅਤੇ ਉਸਨੇ ਰਸੀਨ ਨੂੰ ਮਾਰ ਸੁਟਿਆ।
10 ਤੱਦ ਆਹਾਜ਼ ਪਾਤਸ਼ਾਹ ਦੰਮਿਸਕ ਵਿੱਚ ਅੱਸ਼ੂਰ ਦੇ ਪਾਤਸ਼ਾਹ ਤਿਗਲਬ ਪਿਲਸਰ ਨੂੰ ਮਿਲਣ ਲਈ ਗਿਆ ਅਤੇ ਉਸਨੇ ਉਹ ਜਗਵੇਦੀ ਵੇਖੀ ਜੋ ਦੰਮਿਸਕ ਵਿੱਚ ਸੀ। ਆਹਾਜ਼ ਪਾਤਸ਼ਾਹ ਨੇ ਉਸ ਜਗਵੇਦੀ ਦੇ ਬਰਾਬਰ ਦਾ ਨਮੂਨਾ ਉਸਦੀ ਸਾਰੀ ਕਾਰੀਗਰੀ ਮੁਤਾਬਕ ਉਰੀਯਾਹ ਜਾਜਕ ਕੋਲ ਭੇਜਿਆ।
11 ਤੱਦ ਉਰੀਯਾਹ ਜਾਜਕ ਨੇ ਆਹਾਜ਼ ਪਾਤਸ਼ਾਹ ਦੁਆਰਾ ਦੰਮਿਸਕ ਤੋਂ ਭੇਜੇ ਗਏ ਨਮੂਨੇ ਮੁਤਾਬਕ ਇੱਕ ਜਗਵੇਦੀ ਬਣਾਈ ਅਤੇ ਆਹਾਜ਼ ਦੇ ਦੰਮਿਸਕ ਤੋਂ ਵਾਪਸ ਆਉਣ ਤੋਂ ਪਹਿਲਾਂ ਇਸ ਨੂੰ ਤਿਆਰ ਕਰਵਾ ਲਿਆ।
12 ਜਦੋਂ ਪਾਤਸ਼ਾਹ ਦੰਮਿਸਕ ਤੋਂ ਮੁੜਿਆ ਤਾਂ ਉਸ ਨੇ ਜਗਵੇਦੀ ਵੇਖੀ ਅਤੇ ਉੱਥੇ ਬਲੀ ਭੇਂਟ ਕੀਤੀ।
13 ਉਸ ਜਗਵੇਦੀ ਤੇ, ਆਹਾਜ਼ ਨੇ ਆਪਣੇ ਹੋਮ ਦੀਆਂ ਭੇਟਾਂ ਅਤੇ ਅਨਾਜ਼ ਦੀਆਂ ਭੇਟਾਂ ਸਾੜੀਆਂ ਅਤੇ ਪੀਣ ਦੀਆਂ ਭੇਟਾਂ ਡੋਲ੍ਹ ਦਿੱਤੀਆਂ ਅਤੇ ਸੁਖ-ਸਾਂਦ ਦੀਆਂ ਭੇਟਾਂ ਦਾ ਖੂਨ ਜਗਵੇਦੀ ਉੱਪਰ ਛਿੜਕਿਆ।
14 ਆਹਾਜ਼ ਨੇ ਪਿੱਤਲ ਦੀ ਉਸ ਜਗਵੇਦੀ ਨੂੰ ਜੋ ਯਹੋਵਾਹ ਦੇ ਅੱਗੇ ਸੀ ਅਤੇ ਮੰਦਰ ਦੇ ਸਾਮ੍ਹਣੇ ਪਾਸੇ ਵੱਲ ਸੀ ਉਸਨੂੰ ਉਸਨੇ ਮੰਦਰ ਦੇ ਸਾਮ੍ਹਣਿਓ ਤੇ ਯਹੋਵਾਹ ਦੇ ਮੰਦਰ ਤੇ ਆਪਣੀ ਜਗਵੇਦੀ ਦੇ ਵਿਚਕਾਰੋ ਹਟਾਅ ਕੇ ਜਗਵੇਦੀ ਦੇ ਉੱਤਰ ਵੱਲ ਰੱਖ ਦਿੱਤਾ।
15 ਆਹਾਜ਼ ਪਾਤਸ਼ਾਹ ਨੇ ਉਰੀਯਾਹ ਜਾਜਕ ਨੂੰ ਇਹ ਹੁਕਮ ਦਿੱਤਾ ਅਤੇ ਆਖਿਆ, "ਸਵੇਰ ਦੀ ਭੇਟ ਬਲੀ ਅਤੇ ਸ਼ਾਮ ਦੀ ਅਨਾਜ਼ ਦੀ ਭੇਟ ਅਤੇ ਪਾਤਸ਼ਾਹ ਦੀ ਹੋਮ ਦੀ ਭੇਟ ਅਤੇ ਉਸਦੀ ਅਨਾਜ਼ ਦੀ ਭੇਟ, ਦੇਸ਼ ਦੇ ਸਾਰੇ ਲੋਕਾਂ ਦੀ ਹੋਮ ਦੀ ਭੇਟ ਤੇ ਉਨ੍ਹਾਂ ਦੀ ਅਨਾਜ਼ ਦੀ ਭੇਟ ਅਤੇ ਉਨ੍ਹਾਂ ਦੀਆਂ ਪੀਣ ਦੀਆਂ ਭੇਟਾਂ ਜਗਵੇਦੀ ਉੱਤੇ ਚੜਾਈਆ ਸੁਗਾਤਾਂ ਅਤੇ ਬਲੀਆਂ ਦਾ ਸਾਰਾ ਖੂਨ ਉਸ ਉੱਪਰ ਛਿੜਕਿਆ ਕਰ। ਪਰ ਪਿੱਤਲ ਦੀ ਜਗਵੇਦੀ, ਮੈਂ ਹੀ ਯਹੋਵਾਹ ਨੂੰ ਸੁਆਲ ਪੁੱਛਣ ਲਈ ਵਰਤਾਂਗਾ।"
16 ਊਰੀਯਾਹ ਜਾਜਕ ਨੇ ਸਭ ਕੁਝ ਆਹਾਜ਼ ਪਾਤਸ਼ਾਹ ਦੇ ਹੁਕਮ ਮੁਤਾਬਕ ਹੀ ਕੀਤਾ।
17 ਆਹਾਜ਼ ਪਾਤਸ਼ਾਹ ਨੇ ਛਕੜਿਆਂ ਜਿਨ੍ਹਾਂ ਉੱਪਰ ਪਿੱਤਲ ਦੀਆਂ ਫ਼ੱਟੀਆਂ ਸਨ ਅਤੇ ਜਾਜਕਾਂ ਦੇ ਹੱਥ ਧੋਣ ਵਾਲਿਆਂ ਹੌਦਾਂ ਨੂੰ ਹਟਵਾ ਦਿੱਤਾ। ਉਸਨੇ ਉਹ ਵੱਡਾ ਹੌਦ ਵੀ ਉੱਤਰਵਾ ਦਿੱਤਾ ਜੋ ਕਿ ਪਿੱਤਲ ਦਿਆਂ ਬਲਦਾਂ ਉੱਪਰ ਸਾਬਿਰ ਸੀ, ਅਤੇ ਉਨ੍ਹਾਂ ਨੂੰ ਪੱਥਰ ਦੀ ਨੀਂਹ ਤੇ ਰੱਖ ਦਿੱਤਾ।
18 ਆਹਾਜ਼ ਨੇ ਉਹ ਰਾਹ ਹਟਾ ਦਿੱਤਾ ਜੋ ਅਬਤ ਦੀਆਂ ਸਭਾਵਾਂ ਲਈ ਅਤੇ ਪ੍ਰਵੇਸ਼ ਦੁਆਰ ਤੋਂ ਬਾਹਰ ਪਾਤਸ਼ਾਹ ਲਈ ਯਹੋਵਾਹ ਦੇ ਮੰਦਰ ਅੰਦਰ ਛਤਿਆ ਗਿਆ ਸੀ। ਆਜਿਹਾ ਉਸਨੇ ਅਸ਼੍ਸ਼ੁਰ ਦੇ ਪਾਤਸ਼ਾਹ ਦੇ ਕਾਰਣ ਕੀਤਾ।
19 ਆਹਾਜ਼ ਨੇ ਜੋ ਵੀ ਮਹਾਨ ਕਾਰਨਾਮੇ ਕੀਤੇ ਉਹ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ।
20 ਜਦੋਂ ਆਹਾਜ਼ ਦੀ ਮੌਤ ਹੋਈ ਤਾਂ ਉਸਨੂੰ ਦਾਊਦ ਦੇ ਸ਼ਹਿਰ, ਉਸਦੇ ਪੁਰਖਿਆਂ ਦੇ ਕੋਲ, ਦਫ਼ਨਾਇਆ ਗਿਆ ਅਤੇ ਉਸਤੋਂ ਬਾਅਦ ਉਸਦਾ ਪੁੱਤਰ ਹਿਜ਼ਕੀਯਾਹ ਨਵਾਂ ਪਾਤਸ਼ਾਹ ਬਣਿਆ।