Home

ਜ਼ਿਕਰ ਯਾਹ

ਕਾਂਡ : 1 2 3 4 5 6 7 8 9 10 11 12 13 14


-Reset+

ਕਾਂਡ 6

1 ਫ਼ਿਰ ਮੈਂ ਘੁੰਮ ਕੇ ਉੱਪਰ ਵੱਲ ਵੇਖਿਆ ਅਤੇ ਮੈਨੂੰ ਪਿੱਤਲ ਦੇ ਪਹਾੜਾਂ ਵਿੱਚੋਂ ਚਾਰ ਰੱਥ ਜਾਂਦੇ ਹੋਏ ਨਜ਼ਰ ਆਏ।
2 ਪਹਿਲੇ ਰੱਥ ਨੂੰ ਲਾਲ ਘੋੜੇ ਖਿੱਚ ਰਹੇ ਸਨ ਅਤੇ ਦੂਜੇ ਨੂੰ ਕਾਲੇ।
3 ਤੀਜੇ ਰੱਥ ਨੂੰ ਚਿੱਟੇ ਘੋੜੇ ਖਿੱਚ ਰਹੇ ਸਨ ਅਤੇ ਚੌਬੇ ਰੱਥ ਨੂੰ ਦਾਖੇ ਲਾਲ ਧਬਿਆਂ ਵਾਲੇ ਘੋੜੇ।
4 ਜਿਹੜਾ ਦੂਤ ਮੇਰੇ ਨਾਲ ਗੱਲਾਂ ਕਰ ਰਿਹਾ ਸੀ, ਮੈਂ ਉਸਨੂੰ ਪੁਛਿਆ, "ਪ੍ਰ੍ਰਭੂ, ਇਸ ਦਾ ਕੀ ਭਾਵ ਹੈ?"
5 ਦੂਤ ਨੇ ਆਖਿਆ, "ਇਹ ਚਾਰ ਹਵਾਵਾਂ। ਉਹ ਸ਼੍ਰਿਸ਼ਟੀ ਦੇ ਮਾਲਿਕ ਦੀ ਹਜ਼ੂਰੀ ਵਿੱਚੋਂ ਹੁਣੇ-ਹੁਣੇ ਆਈਆਂ ਹਨ।
6 ਕਾਲੇ ਘੋੜੇ ਉੱਤਰ ਦਿਸ਼ਾ ਵੱਲ ਜਾਣਗੇ। ਲਾਲ ਪੂਰਬ ਵੱਲ। ਚਿੱਟੇ ਘੋੜੇ ਪੱਛਮ ਵੱਲ ਅਤੇ ਧਬਿਆਂ ਵਾਲੇ ਦੱਖਣ ਦਿਸ਼ਾ ਵੱਲ ਜਾਣਗੇ।"
7 ਲਾਲ ਧਬਿਆਂ ਵਾਲੇ ਘੋੜੇ ਧਰਤੀ ਤੇ ਆਪਣੇ ਹਿੱਸੇ ਵੱਲ ਜਾਣ ਦੀ ਕਾਹਲ ਵਿੱਚ ਸਨ ਇਸ ਲਈ ਦੂਤ ਨੇ ਉਨ੍ਹਾਂ ਨੂੰ ਕਿਹਾ, "ਜਾਓ, ਧਰਤੀ ਦਾ ਦੌਰਾ ਕਰੋ।" ਤਾਂ ਉਹ ਆਪਣੇ ਹਿੱਸੇ ਵੱਲ ਜਾਣ ਲਈ ਨਿਕਲ ਗਏ।
8 ਤਦ ਯਹੋਵਾਹ ਨੇ ਮੈਨੂੰ ਹਾਕ ਮਾਰੀ ਅਤੇ ਆਖਿਆ, "ਓਹ ਵੇਖ, ਉਹ ਘੋੜੇ ਜੋ ਉੱਤਰ ਵੱਲ ਜਾ ਰਹੇ ਸਨ, ਉਨ੍ਹਾਂ ਨੇ ਮੇਰੇ ਕ੍ਰੋਧਿਤ ਆਤਮੇ ਨੂੰ ਸ਼ਾਂਤ ਕਰ ਦਿੱਤਾ ਹੈ, ਕਿਉਂ ਜੁ ਉਨ੍ਹਾਂ ਨੇ ਬਾਬੁਲ ਵਿੱਚ ਆਪਣਾ ਕੰਮ ਪੂਰਾ ਕਰ ਦਿੱਤਾ।"
9 ਫ਼ਿਰ ਮੈਨੂੰ ਯਹੋਵਾਹ ਵੱਲੋਂ ਹੋਰ ਇੱਕ ਵਾਕ ਹੋਇਆ। ਉਸ ਨੇ ਕਿਹਾ,
10 "ਹੇਲਦੀ, ਟੋਬੀਯਾਹ, ਅਤੇ ਯਦਅਯਾਹ, ਕੈਦੀਆਂ ਤੋਂ ਸੋਨਾ ਅਤੇ ਚਾਂਦੀ ਲੈ ਜੋ ਕਿ ਬਾਬੁਲ ਤੋਂ ਪਰਤੇ ਹਨ। ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਦੇ ਘਰ ਨੂੰ ਜਾਹ।
11 ਉਹ ਸੋਨਾ ਅਤੇ ਚਾਂਦੀ ਵਰਤ ਕੇ ਤਾਜ ਬਣਾ ਅਤੇ ਉਸ ਤਾਜ ਨੂੰ ਯਹੋਸਾਦਾਕ ਦੇ ਪੁੱਤਰ ਯਹੋਸ਼ੁਆ ਦੇ ਸਿਰ ਤੇ ਰੱਖ, ਜੋ ਕਿ ਪਰਧਾਨ ਜਾਜਕ ਹੈ। ਫ਼ਿਰ ਯਹੋਸ਼ੂਆ ਨੂੰ ਇਹ ਗੱਲਾਂ ਆਖ:
12 ਸਰਬ ਸ਼ਕਤੀਮਾਨ ਯਹੋਵਾਹ ਇਉਂ ਆਖਦਾ ਸੀ।
9 ਇੱਕ ਮਨੁੱਖ ਹੈ ਜਿਸਦਾ ਨਾਂ ਸ਼ਾਖ ਹੈ ਉਹ ਤਾਕਤਵਰ ਹੋਵੇਗਾ ਅਤੇ ਉਹ ਯਹੋਵਾਹ ਦਾ ਮੰਦਰ ਬਣਾਵੇਗਾ।
13 ਉਹ ਯਹੋਵਾਹ ਦਾ ਮੰਦਰ ਬਣਾਵੇਗਾ ਅਤੇ ਪ੍ਰਤਾਪ ਪ੍ਰਾਪਤ ਕਰੇਗਾ। ਉਹ ਆਪਣੇ ਸਿੰਘਾਸਣ ਉੱਤੇ ਬੈਠੇਗਾ ਅਤੇ ਰਾਜ ਕਰੇਗਾ। ਅਤੇ ਜਾਜਕ ਉਸਦੇ ਸਿੰਘਾਸਣ ਦੇ ਪਾਸੇ ਖੜੋਵੇਗਾ ਅਤੇ ਦੋਨੋ ਮਨੁੱਖ ਸ਼ਾਂਤੀ ਵਿੱਚ ਕੰਮ ਕਰਨਗੇ।
14 "ਅਤੇ ਉਹ ਤਾਜ ਮੰਦਰ ਵਿੱਚ ਰੱਖਿਆ ਜਾਵੇਗਾ ਅਤੇ ਇਹ ਹੇਲਦੀ, ਟੋਬੀਯਾਹ, ਯਦਅਯਾਹ ਅਤੇ ਸਫ਼ਨਯਾਹ ਦੇ ਪੁੱਤਰ ਯੋਸੀਯਾਹ ਲਈ ਯਹੋਵਾਹ ਦੇ ਮੰਦਰ ਵਿੱਚ ਯਾਦਗਾਰੀ ਲਈ ਹੋਵੇਗਾ।
15 ਦੂਰ-ਦੁਰਾਡਿਓਁ ਲੋਕੀਂ ਆਕੇ ਇਸ ਮੰਦਰ ਨੂੰ ਬਨਾਉਣਗੇ ਤਦ ਤੁਸੀਂ ਅਵੱਸ਼ ਜਾਣ ਜਾਵੋਂਗੇ ਕਿ ਯਹੋਵਾਹ ਨੇ ਮੈਨੂੰ ਤੁਹਾਡੇ ਲਈ ਭੇਜਿਆ ਹੈ। ਇਹ ਸਭ ਕੁਝ ਤਾਂ ਹੋਵੇਗਾ ਜੇਕਰ ਤੁਸੀਂ ਯਹੋਵਾਹ ਦੇ ਕਹੇ ਮੁਤਾਬਕ ਕਰੋਂਗੇ।"