1 ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਹ ਕੀਤੀ। ਉਨ੍ਹਾਂ ਨੇ ਪਹਿਲੇ ਮਹੀਨੇ ਦੀ
14 ਤਰੀਕ ਨੂੰ ਪਸਹ ਦਾ ਲੇਲਾ ਵਢਿਆ।
2 ਪ੍ਪਾਤਸ਼ਾਹ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁਂਮੇਵਾਰੀ ਉੱਪਰ ਖੜਾ ਕੀਤਾ। ਉਸਨੇ ਜਾਜਕਾਂ ਨੂੰ ਜਦੋਂ ਉਹ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰ ਰਹੇ ਸਨ, ਉਤਸਾਹਿਤ ਕੀਤਾ।
3 ਯੋਸੀਯਾਹ ਨੇ ਲੇਵੀਆਂ ਨੂੰ ਜਿਹੜੇ ਕਿ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿਖਿਆ ਦਿਂਦ੍ਦੇ ਸਨ ਕਿਹਾ: "ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ, ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋਂਗੇ ਤਾਂ ਅਗਾਂਹ ਨੂੰ ਤੁਹਾਡੇ ਮੋਢਿਆਂ ਉੱਪਰ ਕੋਈ ਭਾਰ ਨਹੀਂ ਹੋਵੇਗਾ। ਇਸ ਲਈ ਬਾਰ-ਬਾਰ ਥਾਂ ਪਰ ਥਾਂ ਆਪਣੇ ਮੋਢਿਆਂ ਤੇ ਚੁੱਕਣ ਦੀ ਬਜਾਇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸਦੀ ਪਰਜਾ ਇਸਰਾਏਲ ਦੀ ਸੇਵਾ ਕਰੋ।
4 ਆਪੋ-ਆਪਣੇ ਘਰਾਣਿਆਂ ਮੁਤਾਬਕ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਰੱਖੋ। ਦਾਊਦ ਪਾਤਸ਼ਾਹ ਅਤੇ ਉਸਦੇ ਪੁੱਤਰ ਸੁਲੇਮਾਨ ਪਾਤਸ਼ਾਹ ਨੇ ਜਿਹੜੀਆਂ ਸੇਵਾਵਾਂ ਤੁਹਾਨੂੰ ਸੌਂਪੀਆਂ ਸਨ, ਉਹੀ ਕਰੋ।
5 ਲੇਵੀਆਂ ਦੇ ਘਰਾਣੇ ਨਾਲ ਪਵਿੱਤਰ ਅਸਬਾਨ ਉੱਪਰ ਖੜੇ ਹੋਵੋ ਤਾਂ ਜੋ ਤੁਸੀਂ ਪਵਿੱਤਰ ਅਸਬਾਨ ਵਿੱਚ ਪਿਤ੍ਤਰਾਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਆਪਣੇ ਭਰਾਵਾਂ ਅਤੇ ਆਮ ਲੋਕਾਂ ਦੇ ਮੁਤਾਬਕ ਖੜੇ ਹੋਵੋਁ। ਤਾਂ ਜੋ ਤੁਸੀਂ ਉਨ੍ਹਾਂ ਦੀ ਮਦਦ ਕਰ ਸਕੋਁ।
6 ਪਸਹ ਦੇ ਲੇਲੇ ਵਢ੍ਢੋ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਵੇਂ ਪਵਿੱਤਰ ਕਰੋ ਅਤੇ ਇਸਰਾਏਲ ਦੇ ਲੋਕਾਂ ਅਤੇ ਆਪਣੇ ਭਰਾਵਾਂ ਲਈ ਵੀ ਲੇਲੇ ਤਿਆਰ ਰੱਖੋ। ਜੋ ਕੁਝ ਯਹੋਵਾਹ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਸੀ, ਉਹੀ ਕੁਝ ਕਰੋ। ਯਹੋਵਾਹ ਨੇ ਇਹ ਸਾਰੇ ਹੁਕਮ ਸਾਨੂੰ ਮੂਸਾ ਦੇ ਰਾਹੀਂ ਦਿੱਤੇ ਸਨ।"
7 ਯੋਸੀਯਾਹ ਨੇ ਇਸਰਾਏਲੀਆਂ ਨੂੰ ਪਸਹ ਲਈ
30,000 ਭੇਡਾਂ ਬੱਕਰੀਆਂ ਬਲੀ ਲਈ ਦਿੱਤੀਆਂ। ਉਸਨੇ ਲੋਕਾਂ ਨੂੰ
3,000 ਹੋਰ ਪਸ਼ੂ ਵੀ ਦਿੱਤੇ। ਇਹ ਸਾਰੇ ਜਾਨਵਰ ਯੋਸੀਯਾਹ ਪਾਤਸ਼ਾਹ ਦੇ ਆਪਣੇ ਸਨ ਜੋ ਉਸਨੇ ਲੋਕਾਂ ਨੂੰ ਦਿੱਤੇ।
8 ਪਾਤਸ਼ਾਹ ਦੇ ਅਫ਼ਸਰਾਂ ਨੇ ਵੀ ਲੋਕਾਂ ਨੂੰ, ਅਤੇ ਜਾਜਕਾਂ ਨੂੰ ਅਤੇ ਲੇਵੀਆਂ ਨੂੰ ਪਸਹ ਲਈ ਆਪਣੇ ਵੱਲੋਂ ਮੁਫ਼ਤ 'ਚ ਪਸ਼ੂ ਦਿੱਤੇ ਅਤੇ ਹੋਰ ਵਸਤਾਂ ਵੀ ਦਿੱਤੀਆਂ। ਹਿਲਕੀਯਾਹ, ਜ਼ਕਰਯਾਹ ਅਤੇ ਯਹੀੇਲ ਨੇ ਜਿਹੜੇ ਪਰਮੇਸ਼ੁਰ ਦੇ ਮੰਦਰ ਦੇ ਹਾਕਮ ਸਨ ਜਾਜਕਾਂ ਨੂੰ ਪਸਹ ਲਈ
2,600 ਭੇਡਾਂ, ਬੱਕਰੀਆਂ ਅਤੇ
3,00 ਬਲਦ ਦਿੱਤੇ।
9 ਕਾਨਨਯਾਹ, ਸ਼ਮਆਯਾਹ ਅਤੇ ਨਬਨੇਲ, ਉਸਦੇ ਭਰਾਵਾਂ, ਹਸ਼ਬਯਾਹ, ਯਈੇਲ ਅਤੇ ਯੋਜ਼ਾਬਾਦ ਲੇਵੀਆਂ ਦੇ ਆਗੂਆਂ ਨੇ, ਪਸਹ ਦੀਆਂ ਬੇਲੀਆਂ ਲਈ
5 ,000 ਭੇਡਾਂ ਅਤੇ ਬੱਕਰੀਆਂ ਅਤੇ
500 ਬਲਦ ਲੇਵੀਆਂ ਨੂੰ ਦਿੱਤੇ।
10 ਜਦੋਂ ਪਸਹ ਦੀ ਸੇਵਾ ਸ਼ੁਰੂ ਕਰਨ ਦਾ ਸਾਰਾ ਕਾਰਜ ਪੂਰਾ ਹੋ ਗਿਆ, ਤਾਂ ਜਾਜਕ ਅਤੇ ਲੇਵੀ ਆਪੋ-ਆਪਣੇ ਸਬਾਨਾਂ ਤੇ ਪਾਤਸ਼ਾਹ ਦੇ ਹੁਕਮ ਮੁਤਾਬਕ ਖਲੋ ਗਏ।
11 ਉਨ੍ਹਾਂ ਨੇ ਪਸਹ ਦੇ ਲੇਲਿਆਂ ਨੂੰ ਕਟਿਆ। ਫ਼ਿਰ੍ਰ ਲੇਵੀਆਂ ਨੇ ਖੱਲਾਂ ਲਾਹੀਆਂ ਅਤੇ ਉਨ੍ਹਾਂ ਦਾ ਖੂਨ ਪਾਦਰੀਆਂ ਨੂੰ ਦਿੱਤਾ। ਅਤੇ ਜਾਜਕਾਂ ਨੇ ਉਹ ਖੂਨ ਜਗਵੇਦੀ ਉੱਪਰ ਛਿੜਕਿਆ।
12 ਫ਼ਿਰ ਉਹ ਹੋਮ ਦੀਆਂ ਭੇਟਾਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਬਜ਼ੁਰਗਾਂ ਦੇ ਪੁਰਖਿਆਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਯਹੋਵਾਹ ਦੇ ਸਾਹਮ੍ਹਨੇ ਭੇਟਾਂ ਚੜਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਬਿਵਸਬਾ ਵਿੱਚ ਲਿਖਿਆ ਹੋਇਆ ਹੈ ਅਤੇ ਇਵੇਂ ਹੀ ਉਨ੍ਹਾਂ ਨੇ ਬਲਦਾਂ ਨਾਲ ਕੀਤਾ।
13 ਲੇਵੀਆਂ ਨੇ ਪਸਹ ਦੀਆਂ ਬਲੀਆਂ ਨੂੰ ਹੁਕਮ ਮੁਤਾਬਕ ਅੱਗ ਉੱਪਰ ਭੁਂਨਿਆ ਅਤੇ ਪਵਿੱਤਰ ਭੇਟਾਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹਿਆਂ ਵਿੱਚ ਉਬਾਲਿਆ ਤੇ ਫ਼ਿਰ ਜਲਦੀ ਨਾਲ ਬਣਾਕੇ ਲੋਕਾਂ ਵਿੱਚ ਵੰਡ ਦਿੱਤਾ।
14 ਜਦੋਂ ਇਹ ਸਭ ਕੰਮ ਮੁੁਕਿਆ ਤਾਂ ਲੇਵੀਆਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਮਾਸ ਤਿਆਰ ਕੀਤਾ ਕਿਉਂ ਕਿ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਦੀਆਂ ਭੇਟਾਂ ਅਤੇ ਚਰਬੀ ਚੜਾਉਣ ਲਈ ਰਾਤ ਤੀਕ ਲੱਗੇ ਰਹੇ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ।
15 ਫ਼ਿਰ ਆਸਾਫ਼ ਦੀ ਵੰਸ਼ ਦੇ ਗਵਈਏ ਦਾਊਦ ਅਤੇ ਆਸਾਫ਼, ਹੇਮਾਨ ਅਤੇ ਪਾਤਸ਼ਾਹ ਦੇ ਗ਼ੈਬਦਾਨ ਯਦੂਥੁਨ ਦੇ ਹੁਕਮ ਮੁਤਾਬਕ ਆਪੋ-ਆਪਣੀ ਜਗ੍ਹਾ ਉੱਤੇ ਖੜੇ ਹੋਏ ਸਨ। ਹਰ ਫ਼ਾਟਕ ਉੱਪਰ ਦਰਬਾਨ ਸਨ, ਜਿਨ੍ਹਾਂ ਨੂੰ ਆਪਣੀ ਥਾਂ ਤੋਂ ਹਟਣਾ ਨਾ ਪਿਆ ਕਿਉਂ ਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਪਸਹ ਵਾਸਤੇ ਸਭ ਕੁਝ ਤਿਆਰ ਕਰ ਦਿੱਤਾ ਸੀ।
16 ਇਉਂ ਪਾਤਸ਼ਾਹ ਯੋਸੀਯਾਹ ਦੇ ਹੁਕਮ ਨਾਲ ਉਸ ਦਿਨ ਯਹੋਵਾਹ ਦੀ ਉਪਾਸਨਾ ਲਈ ਸਭ ਕੁਝ ਤਿਆਰ ਹੋ ਗਿਆ। ਪਸਹ ਮਨਾਇਆ ਗਿਆ ਅਤੇ ਯਹੋਵਾਹ ਦੀ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜਾਈਆਂ ਗਈਆਂ।
17 ਜਿਹੜੇ ਇਸਰਾਏਲੀ ਲੋਕ ਉੱਥੇ ਸਨ ਉਹ ਉਸ ਵੇਲੇ ਪਸਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤ ਦਿਨ ਤੀਕ ਮਨਾਉਂਦੇ ਰਹੇ।
18 ਇਹੋ ਜਿਹੀ ਪਸਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਸੀ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਹ ਨਹੀਂ ਸੀ ਮਨਾਈ ਜਿਹੋ ਜਿਹੀ ਯੋਸੀਯਾਹ ਜਾਜਕਾਂ, ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਦੇ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਰਲ ਕੇ ਮਨਾਈ।
19 ਇਹ ਪਸਹ ਯੋਸੀਯਾਹ ਦੇ ਰਾਜ ਦੇ
18 ਵਰ੍ਹੇ ਮਨਾਈ ਗਈ।
20 ਯੋਸੀਯਾਹ ਨੇ ਮੰਦਰ ਲਈ ਸਾਰੇ ਚੰਗੇ ਉਪਰਾਲੇ ਕੀਤੇ। ਬਾਅਦ ਵਿੱਚ ਮਿਸਰ ਦੇ ਰਾਜੇ ਨਕੋ ਨੇ ਕਰਕਮੀਸ਼ ਦੇ ਵਿਰੁੱਧ ਜੋ ਕਿ ਫ਼ਰਾਤ ਦਰਿਆ ਉੱਤੇ ਹੈ, ਲੜਨ ਲਈ ਚੜਾਈ ਕੀਤੀ ਤਾਂ ਯੋਸੀਯਾਹ ਉਸਦੇ ਮੁਕਾਬਲੇ ਲਈ ਬਾਹਰ ਨਿਕਲਿਆ।
21 ਪਰ ਨਕੋ ਨੇ ਯੋਸੀਯਾਹ ਕੋਲ ਹਲਕਾਰੇ ਭੇਜੇ। ਉਨ੍ਹਾਂ ਕਿਹਾ, "ਹੇ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ! ਇਸ ਜੰਗ ਵਿੱਚ ਤੇਰਾ ਕੀ ਕੰਮ? ਮੈਂ ਤੇਰੇ ਵਿਰੁੱਧ ਲੜਨ ਨਹੀਂ ਆਇਆ, ਮੈਂ ਤਾਂ ਆਪਣੇ ਦੁਸ਼ਮਨ ਨਾਲ ਲੜਨ ਲਈ ਆਇਆ ਹਾਂ। ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ ਸੋ ਤੂੰ ਪਰਮੇਸ਼ੁਰ ਦੇ ਵਿਰੁੱਧ, ਜਿਹੜਾ ਕਿ ਮੇਰੇ ਅੰਗ ਸੰਗ ਹੈ, ਟਾਕਰਾ ਨਾ ਕਰ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਮਾਰ ਸੁੱਟੇ।"
22 ਪਰ ਯੋਸੀਯਾਹ ਨਾ ਮੰਨਿਆ। ਉਸਨੇ ਨਕੋ ਨਾਲ ਭਿੜਨ ਦੀ ਠਾਨ ਲਈ ਇਸ ਲਈ ਉਹ ਆਪਣਾ ਭੇਸ ਬਦਲ ਕੇ ਲੜਾਈ ਦੇ ਮੈਦਾਨ ਵਿੱਚ ਉਤਰ ਗਿਆ। ਯੋਸੀਯਾਹ ਨੇ ਉਹ ਸਭ ਮੰਨਣ ਤੋਂ ਇਨਕਾਰ ਕੀਤਾ ਜੋ ਨਕੋ ਨੇ ਪਰਮੇਸ਼ੁਰ ਦੇ ਹੁਕਮ ਬਾਰੇ ਆਖਿਆ। ਇਉਂ ਯੋਸੀਯਾਹ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ।
23 ਜਦੋਂ ਯੋਸੀਯਾਹ ਲੜਾਈ ਦੇ ਮੈਦਾਨ ਵਿੱਚ ਸੀ ਤਾਂ ਉਹ ਤੀਰਾਂ ਨਾਲ ਮਾਰਿਆ ਗਿਆ। ਉਸਨੇ ਆਪਣੇ ਸੇਵਕਾਂ ਨੂੰ ਆਖਿਆ, "ਮੈਂ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ, ਮੈਨੂੰ ਇਥੋਂ ਲੈ ਚੱਲੋ।"
24 ਸੋ ਉਸਦੇ ਸੇਵਕਾਂ ਨੇ ਉਸਨੂੰ ਰਬ ਤੋਂ ਲਾਹ ਕੇ ਉਸਦੇ ਦੂਜੇ ਰੱਥ ਵਿੱਚ ਚੜਾਇਆ ਅਤੇ ਉਸਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਜਾ ਕੇ ਉਸਦੀ ਮੌਤ ਹੋ ਗਈ ਅਤੇ ਉਸਨੂੰ ਉਸਦੇ ਪੁਰਖਿਆਂ ਦੀ ਕਬਰ 'ਚ ਦਫ਼ਨਾਇਆ ਗਿਆ। ਤਦ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਸੋਗ ਕੀਤਾ।
25 ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ 'ਮਾਤਮੀ ਗੀਤਾਂ' ਦੀ ਪੋਥੀ ਵਿੱਚ ਲਿਖੇ ਹੋਏ ਹਨ।
26 ਜਦੋਂ ਉਹ ਪਾਤਸ਼ਾਹ ਸੀ, ਪਾਤਸ਼ਾਹ ਯੋਸੀਯਾਹ ਦੇ ਰਾਜ ਦੇ ਕੰਮ ਸ਼ੁਰੂ ਤੋਂ ਲੈਕੇ ਅੰਤ ਤੀਕ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ' ਵਿੱਚ ਦਰਜ ਹਨ। ਇਹ ਪੋਥੀ ਸਾਨੂੰ, ਯਹੋਵਾਹ ਪ੍ਰਤੀ ਉਸਦੀ ਵਫ਼ਾਦਾਰੀ ਅਤੇ ਕਿਵੇਂ ਉਸਨੇ ਯਹੋਵਾਹ ਦੀ ਬਿਵਸਬਾ ਮੰਨੀ ਬਾਰੇ ਦਸ੍ਸਦੀ ਹੈ।
27