1 ਇਉਂ ਉਹ ਸਾਰਾ ਕੰਮ ਜੋ ਸੁਲੇਮਾਨ ਨੇ ਯਹੋਵਾਹ ਦੇ ਮੰਦਰ ਲਈ ਸ਼ੁਰੂ ਕੀਤਾ ਸੀ ਖਤਮ ਹੋਇਆ ਤਾਂ ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਪਵਿੱਤਰ ਕੀਤੀਆਂ ਹੋਈਆਂ ਵਸਤਾਂ ਯਾਨੀ ਕਿ ਸੋਨਾਂ, ਚਾਂਦੀ ਅਤੇ ਸਾਰੇ ਭਾਂਡੇ, ਇਹ ਸਭ ਕੁਝ ਅੰਦਰ ਲੈ ਆਇਆ ਅਤੇ ਪਰਮੇਸ਼ੁਰ ਦੇ ਮੰਦਰ ਦੇ ਖਜਾਨੇ ਵਿੱਚ ਧਰ ਦਿੱਤਾ।
2 ਸੁਲੇਮਾਨ ਨੇ ਇਸਰਾਏਲ ਦੇ ਬਜ਼ੁਰਗਾਂ ਅਤੇ ਸਾਰੀਆਂ ਗੋਤਾਂ ਦੇ ਮੁਖੀਆਂ, ਆਗੂਆਂ ਨੂੰ ਯਰੂਸ਼ਲਮ ਵਿੱਚ ਸੱਦਾ ਦਿੱਤਾ। (ਇਹ ਸਾਰੇ ਮਨੁੱਖ ਇਸਰਾਏਲ ਦੇ ਘਰਾਣਿਆਂ ਦੇ ਮੁਖੀਆ ਸਨ।) ਤਾਂ ਜੋ ਉਹ ਦਾਊਦ ਦੇ ਸ਼ਹਿਰ ਵਿੱਚੋਂ ਜੋ ਸੀਯੋਨ ਹੈ ਉਥੋਂ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਲੈ ਆਉਣ।
3 ਤਾਂ ਇਸਰਾਏਲ ਦੇ ਸਾਰੇ ਮਨੁੱਖ ਪਰਬ ਲਈ ਜੋ ਕਿ ਸੱਤਵੇਂ ਮਹੀਨੇ ਵਿੱਚ ਹੁੰਦਾ ਸੀ, ਇਕੱਠੇ ਹੋਏ।
4 ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਪਹੁੰਚ ਗਏ ਤਾਂ ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਚੁਕਿਆ ਹੋਇਆ ਸੀ।
5 ਤਦ ਜਾਜਕਾਂ ਅਤੇ ਲੇਵੀਆਂ ਦੇ ਨੇਮ ਦੇ ਸੰਦੂਕ ਨੂੰ ਯਰੂਸ਼ਲਮ ਵਿੱਚ ਲਿਆਂਦਾ। ਉਹ ਆਪਣੇ ਨਾਲ ਮੰਡਲੀ ਦਾ ਤੰਬੂ ਅਤੇ ਜੋ ਵੀ ਪਵਿੱਤਰ ਵਸਤਾਂ ਉੱਥੇ ਸਨ, ਉਹ ਯਰੂਸ਼ਲਮ ਵਿੱਚ ਲੈ ਆਏ।
6 ਸੁਲੇਮਾਨ ਪਾਤਸ਼ਾਹ ਅਤੇ ਸਾਰੇ ਇਸਰਾਏਲੀ ਇਕਰਾਰਨਾਮੇ ਦੇ ਸੰਦੂਕ ਦੇ ਸਾਮ੍ਹਣੇ ਮਿਲੇ ਅਤੇ ਉਨ੍ਹਾਂ ਸਭਨਾਂ ਨੇ ਭੇਡਾਂ ਅਤੇ ਬਲਦਾਂ ਦੀ ਬਲੀ ਦਿੱਤੀ। ਇਹ ਭੇਡਾਂ ਅਤੇ ਬਲਦਾਂ ਇੰਨੀ ਤਾਦਾਤ ਵਿੱਚ ਸਨ ਕਿ ਇਨ੍ਹਾਂ ਦੀ ਗਿਣਤੀ ਕਰਨੀ ਅਸਂਭਵ ਸੀ।
7 ਤਦ ਜਾਜਕਾਂ ਨੇ ਇਕਰਾਰਨਾਮੇ ਦੇ ਸੰਦੂਕ ਨੂੰ ਉਸ ਬਾਵੇਂ ਲਿਆਂਦਾ ਜਿਹੜੀ ਜਗ੍ਹਾ ਉਸ ਲਈ ਤਿਆਰ ਕੀਤੀ ਗਈ ਸੀ। ਇਹ ਜਗ੍ਹਾ ਮੰਦਰ ਵਿੱਚ ਅੱਤ ਪਵਿੱਤਰ ਸਬਾਨ ਸੀ। ਅਤੇ ਇਕਰਾਰਨਾਮੇ ਦੇ ਸੰਦੂਕ ਨੂੰ ਕਰੂਬੀ ਫ਼ਰਿਸਤਿਆਂ ਦੇ ਖੰਭਾਂ ਹੇਠਾਂ ਰੱਖਿਆ ਗਿਆ ਸੀ।
8 ਜਿੱਥੇ ਨੇਮ ਦੇ ਸੰਦੂਕ ਨੂੰ ਰੱਖਿਆ ਗਿਆ ਉੱਥੇ ਕਰੂਬੀ ਆਪਣੇ ਖੰਭ ਪਸਾਰੇ ਖੜੇ ਸਨ ਇਵੇਂ ਕਰੂਬੀ ਫ਼ਰਿਸ਼ਤਿਆਂ ਨੇ ਉਸ ਸੰਦੂਕ ਦੀਆਂ ਚੋਬਾਂ ਨੂੰ ਉੱਤੋਂ ਦੀ ਢਕਿਆ ਹੋਇਆ ਸੀ।
9 ਇਹ ਚੋਬਾਂ ਇੰਨੀਆਂ ਲੰਬੀਆਂ ਸਨ ਕਿ ਇਨ੍ਹਾਂ ਦੇ ਸਿਰੇ ਅੱਤ ਪਵਿੱਤਰ ਅਸਬਾਨ ਦੇ ਸਾਮ੍ਹਣਿਓਁ ਵੀ ਨਜ਼ਰ ਆਉਂਦੇ ਸਨ ਪਰ ਇਸ ਨੂੰ ਕੋਈ ਵੀ ਮਨੁੱਖ ਮੰਦਰ ਦੇ ਬਾਹਰ ਤੋਂ ਨਹੀਂ ਸੀ ਵੇਖ ਸਕਦਾ। ਇਹ ਚੋਬਾਂ ਅੱਜ ਵੀ ਉੱਥੇ ਬਰਕਰਾਰ ਹਨ।
10 ਉਸ ਇਕਰਾਰਨਾਮੇ ਦੇ ਸੰਦੂਕ ਵਿੱਚ ਸਿਰਫ਼ ਪੱਥਰ ਦੀਆਂ ਦੋ ਤਖਤੀਆਂ ਸਨ। ਇਹ ਤਖਤੀਆਂ ਮੂਸਾ ਨੇ ਹੋਰੇਬ ਵਿੱਚ ਉਸ ਬਾਵੇਂ ਸੰਦੂਕ ਵਿੱਚ ਰੱਖੀਆਂ ਸਨ ਜਿੱਥੇ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ। ਇਹ ਉਸ ਵਕਤ ਹੋਇਆ ਜਦੋਂ ਉਹ ਮਿਸਰ ਵਿੱਚੋਂ ਬਾਹਰ ਨਿਕਲੇ ਸਨ।
11 ਸਾਰੇ ਜਾਜਕ ਜੋ ਉੱਥੇ ਮੌਜੂਦ ਸਨ ਉਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਕਰਨ ਲਈ ਇਹ ਰਸਮ ਕੀਤੀ। ਤਾਂ ਜਦੋਂ ਹੀ ਜਾਜਕ ਪਵਿੱਤਰ ਅਸਬਾਨ ਤੋਂ ਬਾਹਰ ਨਿਕਲੇ, ਤਾਂ ਉਹ ਵੱਖੋ-ਵੱਖ ਦਲ ਬਨਾਉਣ ਦੀ ਬਾਵੇਂ ਸਾਰੇ ਇਕੱਠੇ ਮਿਲ ਕੇ ਖੜੇ ਹੋਏ।
12 ਲੇਵੀ ਗਵਈਏ ਜ੍ਜਗਵੇਦੀ ਦੇ ਪੂਰਬੀ ਪਾਸੇ ਵੱਲ ਖਲੋ ਗਏ। ਗਵਈਆਂ ਦੇ ਸਾਰੇ ਸਮੂਹ, ਆਸਾਫ਼, ਹੀਮਾਨ, ਅਤੇ ਯਦੂਬੂਨ ਅਨਦ ਉਨ੍ਹਾਂ ਦੇ ਪੁੱਤਰ ਅਤੇ ਭਰਾ ਇਕੱਤ੍ਰ ਹੋਏ। ਸਾਰੇ ਲੇਵੀ ਗਵਈਆਂ ਨੇ ਚਿੱਟੇ ਸੂਤੀ ਚੋਲੇ ਪਾਏ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਸਰੰਗੀਆਂ, ਚਿਮਟੇ ਅਤੇ ਸਿਤਾਰਾਂ ਸਨ। ਓਥੇ ਲੇਵੀ ਗਵਈਆਂ ਸਮੇਤ ਕੁੱਲ
120 ਜਾਜਕ ਸਨ। ਇਹ ਸਾਰੇ
120 ਜਾਜਕ ਤੂਰ੍ਹੀਆਂ ਵਜਾ ਰਹੇ ਸਨ ਅਤੇ ਗਵਈਏ ਇੱਕੋ ਸੁਰ ਵਿੱਚ ਗਾ ਰਹੇ ਸਨ।
13 ਜਦੋਂ ਉਨ੍ਹਾਂ ਨੇ ਯਹੋਵਾਹ ਦੀ ਉਸਤਤ ਗਾਈ ਅਤੇ ਉਸਦਾ ਸ਼ੁਕਰਾਨਾ ਕੀਤਾ, ਉਨ੍ਹਾਂ ਸਭ ਨੇ ਇੱਕੋ ਸੁਰ ਵਿੱਚ ਆਵਾਜ਼ ਕੀਤੀ ਅਤੇ ਉਹ ਆਪਣੇ ਸੰਗੀਤਕ ਸਾਜ਼ ਵਜਾਉਂਦੇ ਹੋਏ ਇੱਕੋ ਸੁਰ ਵਿੱਚ ਉੱਚੀ ਆਵਾਜ਼ ਵਿੱਚ ਗਾ ਰਹੇ ਸਨ। ਉਹ ਯਹੋਵਾਹ ਦੀ ਉਸਤਤ ਵਿੱਚ ਗੀਤ ਗਾ ਰਹੇ ਸਨ, ਉਸਦੇ ਕਿਰਪਾਲਤਾ ਅਤੇ ਉਸਦੇ ਅਨਂਤ ਪਿਆਰ ਬਾਰੇ ਗਾ ਰਹੇ ਸਨ।ਤਦ ਹੀ ਯਹੋਵਾਹ ਦਾ ਮੰਦਰ ਬੱਦਲ ਨਾਲ ਭਰ ਗਿਆ।
14 ਇਸ ਬੱਦਲ ਕਾਰਣ ਜਾਜਕ ਸੇਵਾ ਜਾਰੀ ਨਾ ਰੱਖ ਸਕੇ ਕਿਉਂ ਕਿ ਪਰਮੇਸ਼ੁਰ ਦਾ ਮੰਦਰ ਉਸਦੇ ਪਰਤਾਪ ਨਾਲ ਭਰ ਗਿਆ ਸੀ।