1 "ਅਫ਼ਰਾਈਮ ਨੇ ਆਪਣੇ-ਆਪ ਨੂੰ ਇਸਰਾਏਲ ਵਿੱਚ ਬੜਾ ਪ੍ਰਮੁੱਖ ਦਰਜਾ ਦਿੱਤਾ ਹੋਇਆ ਸੀ। ਉਹ ਜਦੋਂ ਬੋਲਦਾ ਤਾਂ ਲੋਕਾਂ ਨੂੰ ਕਾਂਬਾ ਛਿੜ ਜਾਂਦਾ। ਪਰ ਅਫ਼ਰਾਈਮ ਨੇ ਬਆਲਾਂ ਦੀ ਉਪਾਸਨਾ ਕਰਕੇ ਵੱਡਾ ਪਾਪ ਕੀਤਾ ਸੀ।
2 ਅਤੇ ਹੁਣ ਇਸਰਾਏਲੀ ਹੋਰ ਵਧੇਰੇ ਪਾਪ ਕਰ ਰਹੇ ਸਨ। ਉਨ੍ਹਾਂ ਆਪਣੇ ਲਈ ਬੁੱਤ ਬਣਾਏ ਸਿਰਜ ਲੇ। ਕਾਮੇ ਚਾਂਦੀ ਦੇ ਬੁੱਤ ਉਨ੍ਹਾਂ ਦੇਵਤਿਆਂ ਦੇ ਬਣਾਉਂਦੇ ਅਤੇ ਫ਼ਿਰ ਉਹ ਲੋਕ ਉਨ੍ਹਾਂ ਬੁੱਤਾਂ ਨਾਲ ਗੱਲਾਂ ਕਰਦੇ ਅਤੇ ਉਨ੍ਹਾਂ ਬੁੱਤਾਂ ਅੱਗੇ ਬਲੀਆਂ ਭੇਟ ਕੀਤੀਆਂ ਜਾਂਦੀਆਂ। ਉਹ ਉਨ੍ਹਾਂ ਸੋਨੇ ਦੇ ਵਛਿਆਂ ਨੂੰ ਚੁੰਮਦੇ।
3 ਇਹੀ ਕਾਰਣ ਹੈ ਕਿ ਉਹ ਲੋਕ ਜਲਦੀ ਹੀ ਅਲੋਪ ਹੋ ਜਾਣਗੇ। ਉਹ ਸੁਵਖਤੇ ਦੀ ਧੁੰਦ ਵਰਗੇ ਅਤੇ ਤਰੇਲ ਵਰਗੇ ਹੋਣਗੇ, ਜੋ ਸੂਰਜ ਚਢ਼ਨ ਤੋਂ ਪਹਿਲਾਂ ਹੀ ਅਲੋਪ ਹੋ ਜਾਂਦੀ ਹੈ। ਉਹ ਉਸ ਤੂੜੀ ਵਾਂਗ ਹਨ ਜਿਸ ਨੂੰ ਹਵਾ ਪਿੜ ਵਿੱਚੋਂ ਉਡਾ ਕੇ ਲੈ ਜਾਂਦੀ ਹੈ। ਉਹ ਉਸ ਧੂੰਏਁ ਵਾਂਗ ਹਨ ਜੋ ਚਿਮਨੀ ਵਿੱਚੋਂ ਨਿਕਲ ਕੇ ਅਲੋਪ ਹੋ ਜਾਂਦਾ ਹੈ।
4 "ਮੈਂ, ਤੁਹਾਡੇ ਮਿਸਰ ਵਿੱਚ ਰਹਿਣ ਦੇ ਦਿਨਾਂ ਤੋਂ, ਯਹੋਵਾਹ ਤੁਹਾਡਾ ਪਰਮੇਸ਼ੁਰ ਰਿਹਾ ਹਾਂ। ਤੁਸੀਂ ਮੇਰੇ ਇਲਾਵਾ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। ਇਹ ਮੈਂ ਹੀ ਸੀ ਜਿਸਨੇ ਤੁਹਾਨੂੰ ਬਚਾਇਆ।
5 ਮੈਂ ਤੁਹਾਨੂੰ ਤੁਹਾਡੇ ਮਾਰੂਬਲ, ਬਿਨਾ ਮੀਂਹ ਦੀ ਧਰਤੀ ਵਿੱਚ ਰਹਿਣ ਦੇ ਦਿਨਾਂ ਤੋਂ ਜਾਣਦਾਂ ਹਾਂ।
6 ਮੈਂ ਇਸਰਾਏਲੀਆਂ ਨੂੰ ਅੰਨ ਦਿੱਤਾ ਉਨ੍ਹਾਂ ਉਹ ਅੰਨ ਖਾਧਾ ਅਤੇ ਉਹ ਰਜ੍ਜ ਗਏ। ਪਰ ਉਹ ਹਂਕਾਰੇ ਗਏ ਅਤੇ ਮੈਨੂੰ ਭੁੱਲ ਗਏ।
7 "ਇਸੇ ਕਾਰਣ, ਮੈਂ ਉਨ੍ਹਾਂ ਲਈ ਇੱਕ ਸ਼ੇਰ ਵਾਂਗ ਹੋਵਾਂਗਾ। ਮੈਂ ਰਸਤੇ ਦੇ ਪਾਸੇ ਤੇ ਬੈਠ ਕੇ ਚੀਤੇ ਵਾਂਗ ਵੇਖਾਂਗਾ।
8 ਮੈਂ ਉਨ੍ਹਾਂ ਉੱਤੇ ਉਸ ਰਿੱਛਣੀ ਵਾਂਗ ਹਮਲਾ ਕਰਾਂਗਾ ਜਿਸਦੇ ਬੱਚੇ ਉਸ ਤੋਂ ਲੈ ਲੇ ਗਏ ਹੋਣ ਅਤੇ ਉਨ੍ਹਾਂ ਦੇ ਦਿਲਾਂ ਨੂੰ ਪਾੜ ਸੁੱਟਾਂਗਾ। ਮੈਂ ਉਨ੍ਹਾਂ ਤੇ ਸ਼ੇਰ ਜਾਂ ਦੂਸਰੇ ਜੰਗਲੀ ਜਾਨਵਰ ਵਾਂਗ ਹਮਲਾ ਕਰਾਂਗਾ ਜੋ ਆਪਣੇ ਸ਼ਿਕਾਰ ਨੂੰ ਪਾੜ ਕੇ ਖਾ ਜਾਂਦੇ ਹਨ।"
9 "ਹੇ ਇਸਰਾਏਲ! ਮੈਂ ਤੇਰੀ ਮਦਦ ਕੀਤੀ ਪਰ ਤੂੰ ਮੇਰੇ ਵਿਰੁੱਧ ਹੋ ਗਿਆ। ਇਸ ਲਈ ਹੁਣ ਮੈਂ ਤੈਨੂੰ ਨਸ਼ਟ ਕਰ ਦਿਆਂਗਾ।
10 ਕਿਬ੍ਬੇ ਹੈ ਤੇਰਾ ਪਾਤਸ਼ਾਹ? ਉਹ ਸਾਰੇ ਸ਼ਹਿਰਾਂ ਵਿੱਚੋਂ ਵੀ ਤੈਨੂੰ ਬਚਾ ਨਾ ਸਕੇਗਾ। ਕਿੱਥੋ ਨੇ ਤੇਰੇ ਨਿਆਂਕਾਰ? ਜਿਨ੍ਹਾਂ ਬਾਰੇ ਤੂੰ ਆਖਿਆ,
9 ਮੈਨੂੰ ਪਾਤਸ਼ਾਹ ਅਤੇ ਆਗੂ ਦੇ!9
11 ਮੈਂ ਕਰੋਧ ਵਿੱਚ ਸਾਂ ਤੇ ਤੈਨੂੰ ਇੱਕ ਰਾਜਾ ਦੇ ਦਿੱਤਾ ਅਤੇ ਜਦੋਂ ਮੈਂ ਬਹੁਤ ਕਰੋਧ ਵਿੱਚ ਆਇਆ, ਮੈਂ ਉਸ ਨੂੰ ਲੈ ਗਿਆ।
12 "ਅਫ਼ਰਾਈਮ ਨੇ ਆਪਣੇ ਦੋਸ਼ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਉਸ ਨੇ ਸੋਚਿਆ ਕਿ ਉਸਦੇ ਪਾਪ ਇੱਕ ਰਾਜ ਸਨ, ਪਰ ਉਸਨੂੰ ਸਜ਼ਾ ਮਿਲੇਗੀ।
13 ਉਸਦੀ ਸਜ਼ਾ ਔਰਤ ਦੀ ਜਣਨ ਪੀੜ ਵਰਗੀ ਹੋਵੇਗੀ ਉਹ ਸਿਆਣਾ ਪੁੱਤਰ ਨਾ ਹੋਵੇਗਾ। ਜਦੋਂ ਉਸਦੇ ਜਨਮ ਦਾ ਸਮਾਂ ਆਵੇਗਾ ਤਾਂ ਉਹ ਬਚ ਨਾ ਪਾਵੇਗਾ।
14 ਮੈਂ ਉਨ੍ਹਾਂ ਨੂੰ ਕਬਰ ਤੋਂ ਬਚਾਵਾਂਗਾ! ਮੈਂ ਉਨ੍ਹਾਂ ਦਾ ਮੌਤ ਤੋਂ ਨਿਸਤਾਰਾ ਕਰਾਂਗਾ! ਹੇ ਮੌਤੇ, ਕਿੱਥੋ ਹਨ ਤੇਰੇ ਰੋਗ? ਹੇ ਕਬਰੇ, ਕਿੱਥੋ ਹੈ ਤੇਰੀ ਸ਼ਕਤੀ? ਮੈਂ ਬਦਲੇ ਦੀ ਤਾਕ ਵਿੱਚ ਨਹੀਂ ਹਾਂ।
15 ਭਾਵੇਂ ਇਸਰਾਏਲ ਆਪਣੇ ਭਰਾਵਾਂ ਵਿੱਚ ਫ਼ਲਦਾ ਹੈ, ਇੱਕ ਜ਼ੋਰਦਾਰ ਪੂਰਬੀ ਹਵਾ ਆਵੇਗੀ -- ਯਹੋਵਾਹ ਦੀ ਹਵਾ ਉਜਾੜ ਵੱਲੋਂ ਆਵੇਗੀ, ਤਦ ਇਸਰਾਏਲ ਦੇ ਖੂਹ ਸੁੱਕ ਜਾਣਗੇ। ਉਸ ਦੇ ਝਰਨਿਆਂ ਦਾ ਪਾਣੀ ਸੁੱਕ ਜਾਵੇਗਾ। ਉਹ ਹਵਾ ਇਸਰਾਏਲ ਦੇ ਖਜਾਨੇ ਦੀਆਂ ਕੀਮਤੀ ਚੀਜ਼ਾਂ ਉਡਾ ਕੇ ਲੈ ਜਾਵੇਗੀ।
16 ਸਾਮਰਿਯਾ ਨੂੰ ਸਜ਼ਾ ਮਿਲੇਗੀ ਕਿਉਂ ਕਿ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ ਗਈ ਇਸਰਾਏਲੀ ਤਲਵਾਰਾਂ ਨਾਲ ਵੱਢੇ ਜਾਣਗੇ ਉਨ੍ਹਾਂ ਦੇ ਬੱਚਿਆਂ ਦੇ ਟੁਕੜੇ-ਟੁਕੜੇ ਕੀਤੇ ਜਾਣਗੇ। ਉਨ੍ਹਾਂ ਦੀਆਂ ਗਰਭਵਤੀਆਂ ਚੀਰੀਆਂ ਜਾਣਗੀਆਂ।"