A Sad Song About Israel
19
1 ਪਰਮੇਸ਼ੁਰ ਨੇ ਮੈਨੂੰ ਆਖਿਆ, “ਤੈਨੂੰ ਇਸਰਾਏਲ ਦੇ ਆਗੂਆਂ ਬਾਰੇ ਇਹ ਸੋਗੀ ਗੀਤ ਅਵੱਸ਼ ਗਾਉਣਾ ਚਾਹੀਦਾ ਹੈ।
2 “‘ਤੁਹਾਡੀ ਮਾਂ ਉਸ ਸ਼ੇਰਨੀ ਵਰਗੀ ਹੈ
ਜਿਹੜੀ ਸ਼ੇਰਾਂ ਨਾਲ ਲੇਟੀ ਹੋਈ ਹੈ।
ਉਹ ਉੱਥੇ ਜਵਾਨ ਸ਼ੇਰਾਂ ਨਾਲ ਲੇਟਣ ਲਈ ਗਈ ਸੀ
ਅਤੇ ਉਸ ਨੇ ਅਨੇਕਾਂ ਬੱਚੇ ਪੈਦਾ ਕੀਤੇ।
3 ਉਸਦਾ ਇੱਕ ਬੱਚਾ ਉੱਠਦਾ ਹੈ।
ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ ਹੈ।
ਉਸ ਨੇ ਸ਼ਿਕਾਰ ਕਰਨਾ ਸਿੱਖ ਲਿਆ ਹੈ
ਉਸ ਨੇ ਇੱਕ ਆਦਮੀ ਨੂੰ ਮਾਰ ਦਿੱਤਾ ਅਤੇ ਖਾ ਲਿਆ।
4 “‘ਲੋਕਾਂ ਨੇ ਉਸਦੀ ਦਹਾੜ ਸੁਣੀ।
ਅਤੇ ਉਸ ਨੂੰ ਉਨ੍ਹਾਂ ਆਪਣੇ ਜਾਲ ਵਿੱਚ ਫ਼ੜ ਲਿਅ!
ਉਨ੍ਹਾਂ ਉਸ ਦੇ ਮੂੰਹ ਅੰਦਰ ਲਗਾਮਾਂ ਪਾ ਦਿੱਤੀਆਂ,
ਅਤੇ ਉਸ ਜਵਾਨ ਸ਼ੇਰ ਨੂੰ ਮਿਸਰ ਅੰਦਰ ਲੈ ਗਏ।
5 “‘ਮਾਂ ਸ਼ੇਰਨੀਨੇ ਆਸ ਲਈ ਕਿ ਉਸਦਾ ਬੱਚਾ ਆਗੂ ਬਣ ਜਾਵੇਗਾ।
ਪਰ ਹੁਣ ਉਸਦੀ ਸਾਰੀ ਆਸ ਟੁੱਟ ਗਈ ਹੈ।
ਇਸ ਲਈ ਉਸ ਨੇ ਆਪਣੇ ਇੱਕ ਹੋਰ ਬੱਚੇ ਨੂੰ ਲਿਆਂਦਾ।
ਉਸ ਨੇ ਉਸ ਨੂੰ ਸ਼ੇਰ ਬਣਨ ਦੀ ਸਿਖਲਾਈ ਦਿੱਤੀ।
6 ਉਹ ਜਵਾਨ ਸ਼ੇਰ ਆਪਣਾ ਸ਼ਿਕਾਰ ਫ਼ੜਨ ਲਈ ਸ਼ੇਰਾਂ ਨਾਲ ਗਿਆ।
ਉਹ ਤਾਕਤਵਰ ਜਵਾਨ ਸ਼ੇਰ ਬਣ ਗਿਆ!
ਉਸ ਨੇ ਸ਼ਿਕਾਰ ਕਰਨਾ ਸਿੱਖ ਲਿਆ।
ਉਸ ਨੇ ਇੱਕ ਆਦਮੀ ਨੂੰ ਮਾਰਕੇ ਖਾ ਲਿਆ।
7 ਉਸ ਨੇ ਮਹਿਲਾਂ ਉੱਤੇ ਹਮਲਾ ਕੀਤਾ।
ਉਸ ਨੇ ਸ਼ਹਿਰ ਤਬਾਹ ਕਰ ਦਿੱਤੇ।
ਉਸ ਦੇਸ ਦਾ ਹਰ ਬੰਦਾ ਇੰਨਾ ਭੈਭੀਤ ਸੀ ਕਿ
ਉਹ ਉਸਦੀ ਦਹਾੜ ਸੁਣ ਕੇ ਬੋਲ ਨਹੀਂ ਸੱਕਦਾ ਸੀ।
8 ਫ਼ੇਰ ਉਸ ਦੇ ਦੁਆਲੇ ਰਹਿੰਦੇ ਲੋਕਾਂ ਨੇ ਉਸ ਦੇ ਲਈ ਇੱਕ ਜਾਲ ਵਿਛਾਇਆ
ਅਤੇ ਉਨ੍ਹਾਂ ਉਸ ਨੂੰ ਆਪਣੇ ਜਾਲ ਵਿੱਚ ਫ਼ਸਾ ਲਿਆ।
9 ਉਨ੍ਹਾਂ ਉਸ ਨੂੰ ਲਗਾਮਾਂ ਪਾ ਦਿੱਤੀਆਂ ਅਤੇ ਉਸ ਨੂੰ ਬੰਦ ਕਰ ਦਿੱਤਾ।
ਉਨ੍ਹਾਂ ਉਸ ਨੂੰ ਆਪਣੇ ਜਾਲ ਅੰਦਰ ਫ਼ਸਾ ਲਿਆ।
ਇਸ ਲਈ ਉਹ ਉਸ ਨੂੰ ਬਾਬਲ ਦੇ ਰਾਜੇ ਕੋਲ ਲੈ ਗਏ।
ਅਤੇ ਹੁਣ ਤੁਸੀਂ ਇਸਰਾਏਲ ਦੇ ਪਰਬਤਾਂ ਉੱਤੇ ਉਸਦੀ ਦਹਾੜ ਨਹੀਂ ਸੁਣ ਸੱਕਦੇ।
10 “‘ਮਾਂ ਤੁਹਾਡੀ ਪਾਣੀ ਨੇੜੇ ਲਾਈ ਹੋਈ
ਇੱਕ ਅੰਗੂਰੀ ਵੇਲ ਵਰਗੀ ਹੈ।
ਉਸ ਨੂੰ ਬਹੁਤ ਪਾਣੀ ਮਿਲਿਆ,
ਇਸ ਲਈ ਉਸ ਨੇ ਮਜ਼ਬੂਤ ਵੇਲਾਂ ਉਗਾ ਲਈਆਂ।
11 ਫ਼ੇਰ ਉਗਾ ਲਈਆਂ ਉਸੇ ਲੰਮੀਆਂ ਟਾਹਣੀਆਂ ਮਜ਼ਬੂਤ ਸਨ
ਉਹ ਇੱਕ ਚੱਲਣ ਵਾਲੀ ਸੋਟੀ ਵਾਂਗ।
ਮਜ਼ਬੂਤ ਸਨ ਉਹ ਰਾਜੇ ਦੇ ਰਾਜ-ਦੰਡ ਵਾਂਗ।
ਵੱਧਦੀ ਗਈ, ਵੱਧਦੀ ਗਈ ਵੇਲ ਉਹ ਬਹੁਤ ਸਨ ਟਾਹਣੀਆਂ
ਉਸਦੀਆਂ ਆਕਾਸ਼ ਵੱਲ ਨੂੰ ਫ਼ੈਲਦੀਆਂ ਹੋਈਆਂ।
12 ਪਰ ਪੁੱਟ ਦਿੱਤੀ ਗਈ ਵੇਲ ਉਹ ਜਢ਼ਾਂ ਤੋਂ,
ਅਤੇ ਸੁੱਟ ਦਿੱਤੀ ਗਈ ਸੀ ਧਰਤ ਉੱਤੇ।
ਗਰਮ ਹਵਾ ਵਗੀ ਪੁਰੇ ਦੀ, ਅਤੇ ਸੁਕਾ ਦਿੱਤੇ ਫ਼ਲ ਉਸਦੇ।
ਟੁੱਟ ਗਈਆਂ ਮਜ਼ਬੂਤ ਟਾਹਣੀਆਂ।
ਅਤੇ ਸੁੱਟ ਦਿੱਤੀਆਂ ਗਈਆਂ ਉਹ ਅੱਗ ਅੰਦਰ।
13 “‘ਹੁਣ ਲਗਾਈ ਗਈ ਹੈ ਵੇਲ ਉਹ ਮਾਰੂਬਲ ਅੰਦਰ।
ਬਹੁਤ ਸੁੱਕੀ ਅਤੇ ਪਿਆਸੀ ਧਰਤੀ ਹੈ ਇਹ।
14 ਅਗ੍ਗ ਲਗੀ ਵੱਡੀ ਟਾਹਣੀ ਨੂੰ
ਅਤੇ ਫ਼ੈਲ ਗਈ ਸਾੜਦੀ ਹੋਈ ਉਸਦੀਆਂ ਵੇਲਾਂ ਅਤੇ ਉਸ ਦੇ ਫ਼ਲਾਂ ਨੂੰ।
ਇਸ ਲਈ ਨਹੀਂ ਸੀ ਓਥੇ ਚੱਲਣ ਵਾਲੀ ਮਜ਼ਬੂਤ ਸੋਟੀ ਕੋਈ
ਅਤੇ ਨਾ ਹੀ ਓਥੇ ਸੀ ਰਾਜੇ ਦਾ ਰਾਜ-ਦੰਡ ਕੋਈ।’
ਇਹ ਸੋਗੀ ਗੀਤ ਮੌਤ ਬਾਰੇ ਸੀ, ਅਤੇ ਇਸ ਨੂੰ ਮੌਤ ਦੇ ਸੋਗੀ ਗੀਤ ਵਾਂਗ ਹੀ ਗਾਇਆ ਗਿਆ।”