1 ਜਦੋਂ ਯਹੋਸ਼ੁਆ ਬਹੁਤ ਬਿਰਧ ਹੋ ਗਿਆ ਤਾਂ ਯਹੋਵਾਹ ਨੇ ਆਖਿਆ, “ਯਹੋਸ਼ੁਆ ਤੂੰ ਬਿਰਧ ਹੋ ਗਿਆ ਹੈ ਪਰ ਹਾਲੇ ਵੀ ਕਾਫ਼ੀ ਅਜਿਹੀ ਧਰਤੀ ਹੈ ਜਿਸ ਉੱਤੇ ਤੂੰ ਕਬਜ਼ਾ ਕਰ ਸਕਦਾ ਹੈਂ।
2 ਤੂੰ ਹਾਲੇ ਤੀਕ ਗਸ਼ੂਰ ਜਾਂ ਫ਼ਲਿਸਤੀਆਂ ਦੀ ਧਰਤੀ ਹਾਸਿਲ ਨਹੀਂ ਕੀਤੀ।
3 ਤੂੰ ਹਾਲੇ ਤੱਕ ਮਿਸਰ ਵਿਚਲੀ ਸ਼ੀਹੋਰ ਨਦੀ ਤੋਂ ਲੈਕੇ ਅਕਰੋਨ ਦੀ ਸਰਹੱਦ ਅਤੇ ਉੱਤਰ ਵੱਲ ਹੋਰ ਅਗਲੇਰੀ ਧਰਤੀ ਨੂੰ ਪ੍ਰਾਪਤ ਨਹੀਂ ਕੀਤਾ। ਇਹ ਧਰਤੀ ਹਾਲੇ ਵੀ ਕਨਾਨੀ ਲੋਕਾਂ ਦੀ ਹੈ। ਤੈਨੂੰ ਹਾਲੇ ਰਾਜਾ, ਅਸ਼ਦੋਦ, ਅਸ਼ਕਲੋਨ, ਗਿਤ੍ਤ ਅਤੇ ਅਕਰੋਨ ਦੇ ਪੰਜਾ ਫ਼ਲਿਸਤੀ ਆਗੂਆਂ ਨੂੰ ਹਰਾਉਣਾ ਚਾਹੀਦਾ ਹੈ। ਤੈਨੂੰ ਚਾਹੀਦਾ ਹੈ ਕਿ ਉਨ੍ਹਾਂ ਅਵ੍ਵੀ ਲੋਕਾਂ ਨੂੰ ਹਰਾਵੇ।
4 ਕਨਾਨੀਆਂ ਦੀ ਸਾਰੀ ਧਰਤੀ ਦੇ ਦਖਣ ਅਤੇ ਅਫ਼ੇਕਾਹ ਤੋਂ ਸਿਦੋਨੀਆਂ ਦੀ ਗੁਫ਼ਾ ਤੋਂ ਅਮੋਰੀਆਂ ਦੀ ਸੀਮਾ ਤਾਈਂ।
5 ਤੂੰ ਅਜੇ ਤੱਕ ਗਿਬਲੀਆਂ ਦੇ ਇਲਾਕੇ ਨੂੰ ਵੀ ਨਹੀਂ ਹਰਾਇਆ। ਅਤੇ ਹਰਮੋਨ ਪਰਬਤ ਦੇ ਹੇਠਾਂ ਬਆਲ ਗਾਦ ਦੇ ਪੂਰਬ ਤੋਂ ਲੈਕੇ ਲੇਬੋ ਹਾਮਥ ਤੱਕ ਲਬਾਨੋਨ ਦਾ ਇਲਾਕਾ ਵੀ ਹੈ।
6 “ਸੀਦੋਨ ਦੇ ਲੋਕ ਲਬਾਨੋਨ ਦੇ ਪਹਾੜੀ ਇਲਾਕੇ ਤੋਂ ਲੈਕੇ ਮਿਸਰਫ਼ੋਥ ਮਯਿਮ ਤੱਕ ਰਹਿ ਰਹੇ ਹਨ। ਪਰ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਇਸਰਾਏਲ ਦੇ ਲੋਕਾਂ ਲਈ ਬਾਹਰ ਨਿਕਲਣ ਉਤੇ ਮਜ਼ਬੂਰ ਕਰ ਦਿਆਂਗਾ। ਜਦੋਂ ਤੁਸੀਂ ਇਸਰਾਏਲ ਦੇ ਲੋਕਾਂ ਵਿਚਕਾਰ ਧਰਤੀ ਵੰਡੇ ਤਾਂ ਇਸ ਧਰਤੀ ਨੂੰ ਵੀ ਜ਼ਰੂਰ ਯਾਦ ਰਖਣਾ। ਇਵੇਂ ਹੀ ਕਰੋ ਜਿਵੇਂ ਮੈਂ ਤੁਹਾਨੂੰ ਆਖਿਆ ਹੈ।
7 ਹੁਣ ਧਰਤੀ ਨੂੰ ਨੌ ਪਰਿਵਾਰ-ਸਮੂਹਾਂ ਅਤੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਵਿਚਕਾਰ ਵੰਡੇ।”
8 ਰਊਬੇਨ, ਗਾਦ ਅਤੇ ਮਨਸ਼ਹ ਦੇ ਦੂਸਰੇ ਅਧੇ ਪਰਿਵਰ-ਸਮੂਹ ਪਹਿਲਾਂ ਹੀ ਆਪਣੀ ਸਾਰੀ ਧਰਤੀ ਲੈ ਚੁੱਕੇ ਹਨ। ਯਹੋਵਾਹ ਦੇ ਸੇਵਕ ਮੂਸਾ ਨੇ ਉਨ੍ਹਾਂ ਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦਿੱਤੀ ਸੀ।
9 ਉਨ੍ਹਾਂ ਦੀ ਧਰਤੀ ਅਰਨੋਨ ਘਾਟੀ ਦੇ ਕੋਲ ਅਰੋਏਰ ਤੋਂ ਸ਼ੁਰੂ ਹੁੰਦੀ ਸੀ ਅਤੇ ਘਾਟੀ ਦੇ ਅਧ ਵਿਚਾਲੇ ਸ਼ਹਿਰ ਤੱਕ ਜਾਂਦੀ ਸੀ। ਅਤੇ ਇਸ ਵਿੱਚ ਮੇਦਬਾ ਤੋਂ ਦੀਬੋਨ ਤੱਕ ਦਾ ਸਾਰਾ ਮੈਦਾਨ ਸ਼ਾਮਿਲ ਸੀ।
10 ਉਹ ਸਾਰੇ ਕਸਬੇ ਜਿਥੇ ਅਮੋਰੀ ਲੋਕਾਂ ਦਾ ਰਾਜਾ, ਸੀਹੋਨ, ਹਕੂਮਤ ਕਰਦਾ ਸੀ, ਉਸੇ ਧਤੀ ਉੱਤੇ ਸਨ। ਉਹ ਰਾਜਾ ਹਸ਼ਬੋਨ ਸ਼ਹਿਰ ਵਿੱਚ ਰਾਜ ਕਰਦਾ ਸੀ। ਧਰਤੀ ਉਥੋਂ ਤੱਕ ਦੇ ਇਲਾਕੇ ਤੱਕ ਸੀ ਜਿਥੇ ਅੰਮੋਨੀ ਲੋਕ ਰਹਿੰਦੇ ਸਨ।
11 ਗਿਲਆਦ ਸ਼ਹਿਰ ਵੀ ਉਸੇ ਧਰਤੀ ਉੱਤੇ ਹੀ ਸੀ। ਅਤੇ ਉਹ ਇਲਾਕਾ ਜਿਥੇ ਗਸ਼ੂਰ ਅਤੇ ਮਆਕਾਹ ਦੇ ਲੋਕ ਰਹਿੰਦੇ ਸਨ ਵੀ ਉਸੇ ਧਰਤੀ ਉੱਤੇ ਸੀ। ਹਰਮੋਨ ਪਰਬਤ ਸਾਰਾ ਅਤੇ ਸਲਕਾਹ ਤੱਕ ਦਾ ਸਾਰਾ ਬਾਸ਼ਾਨ ਉਸੇ ਧਰਤੀ ਉੱਤੇ ਸੀ।
12 ਰਾਜੇ ਓਗ ਦੀ ਸਾਰੀ ਰਿਆਸਤ ਉਸੇ ਧਰਤੀ ਉੱਤੇ ਸੀ। ਰਾਜਾ ਓਗ ਬਾਸ਼ਾਨ ਵਿੱਚ ਰਾਜ ਕਰਦਾ ਸੀ। ਅਤੀਤ ਵਿੱਚ ਉਹ ਅਸ਼ਤਾਰੋਥ ਅਤੇ ਅੰਦਰਈ ਵਿਖੇ ਰਾਜ ਕਰਦਾ ਸੀ। ਓਗ ਰਫ਼ਾਈ ਲੋਕਾਂ ਵਿੱਚੋਂ ਸੀ। ਅਤੀਤ ਕਾਲ ਵਿੱਚ ਮੂਸਾ ਨੇ ਉਨ੍ਹਾਂ ਲੋਕਾਂ ਨੂੰ ਹਰਾ ਦਿੱਤਾ ਸੀ ਅਤੇ ਉਨ੍ਹਾਂ ਦੀ ਧਰਤੀ ਲੈ ਲਈ ਸੀ।
13 ਇਸਰਾਏਲ ਦੇ ਲੋਕਾਂ ਨੇ ਗਸ਼ੂਰ ਅਤੇ ਮਆਕਾਹ ਦੇ ਲੋਕਾਂ ਨੂੰ ਜਬਰਨ ਨਹੀਂ ਸੀ ਕਢਿਆ। ਉਹ ਲੋਕ ਅੱਜ ਤੱਕ ਵੀ ਇਸਰਾਏਲ ਦੇ ਲੋਕਾਂ ਨਾਲ ਰਹਿੰਦੇ ਹਨ।
14 ਇੱਕ ਲੇਵੀ ਦਾ ਪਰਿਵਾਰ-ਸਮੂਹ ਹੀ ਅਜਿਹਾ ਪਰਿਵਾਰ-ਸਮੂਹ ਹੈ ਜਿਸਨੂੰ ਕੋਈ ਜ਼ਮੀਨ ਨਹੀਂ ਮਿਲੀ। ਇਸਦੀ ਬਜਾਇ ਲੇਵੀ ਦੇ ਲੋਕ ਉਨ੍ਹਾਂ ਜਾਨਵਰਾਂ ਨੂੰ ਹੀ ਹਾਸਿਲ ਕਰਦੇ ਹਨ ਜਿਨ੍ਹਾਂ ਨੂੰ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਹੋਮ ਚੜਾਵੇ ਵਜੋਂ ਪੇਸ਼ ਕੀਤਾ ਜਾਂਦਾ ਹੈ। ਇਹੀ ਸੀ ਜਿਸਦਾ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਸੀ।
15 ਮੂਸਾ ਨੇ ਰਊਬੇਨ ਦੇ ਪਰਿਵਾਰ-ਸਮੂਹ ਵਿੱਚੋਂ ਹਰ ਪਰਿਵਾਰ ਨੂੰ ਕੁਝ ਜ਼ਮੀਨ ਦਿੱਤੀ ਸੀ। ਉਨ੍ਹਾਂ ਨੇ ਇਹ ਧਰਤੀ ਹਾਸਿਲ ਕੀਤੀ ਸੀ:
16 ਇਹ ਅਰਨੋਨ ਘਾਟੀ ਦੇ ਨੇੜੇ ਅਰੋਏਰ ਤੋਂ ਲੈਕੇ ਮੇਦਬਾ ਦੇ ਕਸਬੇ ਤੱਕ ਦੀ ਧਰਤੀ ਸੀ। ਇਸ ਵਿੱਚ ਘਾਟੀ ਦੇ ਅਧ ਵਿਚਾਲੇ ਸਾਰਾ ਮੈਦਾਨ ਅਤੇ ਕਸਬਾ ਸ਼ਾਮਿਲ ਸੀ।
17 ਧਰਤੀ ਹਸ਼ਬੋਨ ਤੱਕ ਜਾਂਦੀ ਸੀ। ਇਸ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ। ਉਹ ਕਸਬੇ ਸਨ: ਦੀਬੋਨ, ਬਾਮੋਥ, ਬਆਲ, ਬੈਤ ਬਆਲ ਮਓਨ,
18 ਯਹਸਾਹ ਕਦੇਮੋਥ, ਮੇਫ਼ਆਥ,
19 ਕਿਰਯਾਥਇਮ, ਸਿਬਮਾਹ, ਸਰਬ ਸ਼ਹਿਰ ਜਿਹੜੇ ਵਾਦੀ ਵਿੱਚ ਪਹਾੜੀ ਉੱਤੇ ਸਨ।
20 ਬੈਤ ਪਓਰ, ਪਿਸਗਾਹ ਦੀਆਂ ਪਹਾੜੀਆਂ ਅਤੇ ਯਸ਼ਿਮੋਥ।
2 ਇਸ ਲਈ ਉਸ ਧਰਤੀ ਵਿੱਚ ਸਾਰੇ ਮੈਦਾਨੀ ਕਸਬੇ ਸ਼ਾਮਿਲ ਸਨ ਅਤੇ ਉਹ ਸਾਰਾ ਇਲਾਕਾ ਵੀ ਜਿਥੇ ਅਮੋਰੀ ਲੋਕਾਂ ਦਾ ਰਾਜਾ ਸੀਹੋਨ ਰਾਜ ਕਰਦਾ ਸੀ। ਉਹ ਰਾਜਾ ਹਸ਼ਬੋਨ ਸ਼ਹਿਰ ਉੱਤੇ ਰਾਜ ਕਰਦਾ ਸੀ। ਪਰ ਮੂਸਾ ਨੇ ਉਸਨੂੰ ਅਤੇ ਮਿਦਯਾਨੀ ਲੋਕਾਂ ਦੇ ਆਗੂਆਂ ਨੂੰ ਹਰਾ ਦਿੱਤਾ ਸੀ। ਉਹ ਆਗੂ ਸਨ: ਅਵ੍ਵੀ, ਰਕਮ, ਸ਼ੂਰ, ਹੂਰ ਅਤੇ ਰਬਾ। (ਇਹ ਸਾਰੇ ਆਗੂ ਸੀਹੋਨ ਨਾਲ ਰਲਕੇ ਲੜੇ ਸਨ।) ਇਹ ਸਾਰੇ ਆਗੂ ਉਸ ਦੇਸ਼ ਵਿੱਚ ਰਹਿੰਦੇ ਸਨ।
21 ਇਸਰਾਏਲ ਦੇ ਲੋਕਾਂ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਹਰਾ ਦਿੱਤਾ। (ਬਿਲਆਮ ਭਵਿਖ ਦੱਸਣ ਲਈ ਜਾਦੂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਸੀ।) ਇਸਰਾਏਲ ਦੇ ਲੋਕਾਂ ਨੇ ਲੜਾਈ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਮਾਰ ਦਿੱਤਾ।
22
23 ਜਿਹੜੀ ਧਰਤੀ ਰਊਬੇਨ ਨੂੰ ਦਿੱਤੀ ਗਈ ਸੀ ਉਹ ਯਰਦਨ ਨਦੀ ਦੇ ਕੰਢੇ ਜਾਕੇ ਖਤਮ ਹੁੰਦੀ ਸੀ। ਇਸ ਲਈ ਜਿਹੜੀ ਧਰਤੀ ਰਊਬੇਨ ਦੇ ਪਰਿਵਾਰ-ਸਮੂਹਾਂ ਨੂੰ ਦਿੱਤੀ ਗਈ ਸੀ ਉਸ ਵਿੱਚ ਇਹ ਸਾਰੇ ਕਸਬੇ ਅਤੇ ਉਨ੍ਹਾਂ ਦੇ ਖੇਤ ਸ਼ਾਮਿਲ ਸਨ ਜਿਹੜੇ ਸੂਚੀ ਵਿੱਚ ਦਰਜ ਸਨ।
24 ਇਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮੂਸਾ ਨੇ ਇਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ:
25 ਯਾਜ਼ੇਰ ਦੀ ਧਰਤੀ ਅਤੇ ਗਿਲਆਦ ਦੇ ਸਾਰੇ ਕਸਬਿਆਂ ਦੀ ਧਰਤੀ। ਮੂਸਾ ਨੇ ਉਨ੍ਹਾਂ ਨੂੰ ਰਬ੍ਬਾਹ ਦੇ ਨਜ਼ਦੀਕ ਅਰੋਏਰ ਤੱਕ ਦੀ ਅੰਮੋਰੀ ਲੋਕਾਂ ਦੀ ਅਧੀ ਧਰਤੀ ਵੀ ਦੇ ਦਿੱਤੀ।
26 ਉਸ ਧਰਤੀ ਵਿੱਚ ਹਸ਼ਬੋਨ ਤੋਂ ਗਮਥ ਮਿਸਪਹ ਅਤੇ ਬਟੋਨੀਮ ਤੱਕ ਦਾ ਇਲਾਕਾ ਸ਼ਾਮਿਲ ਸੀ। ਉਸ ਧਰਤੀ ਵਿੱਚ ਮਹਨਇਮ ਤੋਂ ਦਬਿਰ ਦੀ ਧਰਤੀ ਤੱਕ ਦਾ ਇਲਾਕਾ ਸ਼ਾਮਿਲ ਸੀ।
27 ਉਸ ਧਰਤੀ ਵਿੱਚ ਬੈਤ-ਹਾਰਾਮ, ਬੈਤ ਨਿਮਰਾਹ, ਸੁਕੋਥ ਅਤੇ ਸਾਫ਼ੋਨ ਦੀ ਵਾਦੀ ਵੀ ਸ਼ਾਮਿਲ ਸੀ। ਹੋਰ ਸਾਰੀ ਉਹ ਧਰਤੀ ਜਿਥੇ ਹਸ਼ਬੋਨ ਦੇ ਰਾਜੇ ਸੀਹੋਨ ਦੀ ਹਕੂਮਤ ਸੀ ਇਸ ਧਰਤੀ ਵਿੱਚ ਸ਼ਾਮਿਲ ਸੀ। ਇਹ ਧਰਤੀ ਉਹ ਹੈ ਜਿਹੜੀ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੈ। ਧਰਤੀ ਗਲੀਲੀ ਝੀਲ ਦੇ ਅੰਤ ਤੀਕ ਜਾਂਦੀ ਸੀ।
28 ਇਹ ਸਾਰੀ ਧਰਤੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਗਾਦ ਦੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਉਸ ਧਰਤੀ ਵਿੱਚ ਉਹ ਸਾਰੇ ਕਸਬੇ ਸ਼ਾਮਿਲ ਹਨ ਜਿਹੜੇ ਸੂਚੀ ਵਿੱਚ ਦਰਜ਼ ਸਨ। ਮੂਸਾ ਨੇ ਉਹ ਧਰਤੀ ਹਰ ਪਰਿਵਾਰ-ਸਮੂਹ ਨੂੰ ਦਿੱਤੀ।
29 ਇਹੀ ਉਹ ਧਰਤੀ ਹੈ ਜਿਹੜੀ ਮੂਸਾ ਨੇ ਮਨਸ਼ਹ ਦੇ ਅਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਮਨਸ਼ਹ ਦੇ ਪਰਿਵਾਰ-ਸਮੂਹ ਵਿੱਚੋਂ ਅਧੇ ਪਰਿਵਾਰਾਂ ਨੂੰ ਇਹ ਧਰਤੀ ਮਿਲੀ:
30 ਇਹ ਧਰਤੀ ਮਹਨਇਮਦ ਤੋਂ ਸ਼ੁਰੂ ਹੁੰਦੀ ਸੀ। ਇਸ ਧਰਤੀ ਵਿੱਚ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦੇ ਰਾਜ ਦੀ ਸਾਰੀ ਧਰਤੀ, ਬਾਸ਼ਾਨ ਵਿੱਚ ਯਾਈਰ ਦੇ ਸਾਰੇ ਕਸਬੇ ਸ਼ਾਮਿਲ ਸਨ। (ਕੁੱਲ ਮਿਲਾਕੇ ਇਹ ਸਠ ਸ਼ਹਿਰ ਸਨ।)
31 ਇਸ ਧਰਤੀ ਵਿੱਚ ਗਿਲਆਦ, ਅਸ਼ਤਾਰੋਥ ਅਤੇ ਅਰਦਈ ਦਾ ਅਧਾ ਹਿੱਸਾ ਵੀ ਸ਼ਾਮਿਲ ਸੀ। (ਗਿਲਆਦ, ਅਸ਼ਤਾਰੋਥ ਅਤੇ ਅੰਦਰਈ ਉਹ ਸ਼ਹਿਰ ਸਨ ਜਿਥੇ ਰਾਜਾ ਓਗ ਰਹਿ ਚੁੱਕਾ ਸੀ।) ਇਹ ਸਾਰੀ ਧਰਤੀ ਮਨਸ਼ਹ ਦੇ ਪੁੱਤਰ ਮਾਕੀਰ ਦੇ ਪਰਿਵਾਰ ਨੂੰ ਦਿੱਤੀ ਗਈ। ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਅਧਿਆਂ ਨੇ ਇਹ ਧਰਤੀ ਹਾਸਿਲ ਕੀਤੀ।
32 ਮੂਸਾ ਨੇ ਇਹ ਸਾਰੀ ਧਰਤੀ ਇਨ੍ਹਾਂ ਪਰਿਵਾਰ-ਸਮੂਹਾਂ ਨੂੰ ਦਿੱਤੀ। ਮੂਸਾ ਨੇ ਅਜਿਹਾ ਉਦੋਂ ਕੀਤਾ ਜਦੋਂ ਲੋਕ ਮੋਆਬ ਦੇ ਮੈਦਾਨਾ ਉੱਤੇ ਡੇਰਾ ਲਾਈ ਬੈਠੇ ਸਨ। ਇਹ ਯਰੀਹੋ ਦੇ ਪੂਰਬ ਵੱਲ ਯਰਦਨ ਨਦੀ ਦੇ ਪਾਰ ਸੀ।
33 ਮੂਸਾ ਨੇ ਲੇਵੀ ਦੇ ਪਰਿਵਾਰ-ਸਮੂਹ ਨੂੰ ਕੋਈ ਧਰਤੀ ਨਹੀਂ ਦਿੱਤੀ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਕਰਾਰ ਕੀਤਾ ਸੀ ਕਿ ਉਹ ਖੁਦ ਲੇਵੀ ਦੇ ਪਰਿਵਾਰ-ਸਮੂਹ ਲਈ ਇੱਕ ਸੌਗਾਤ ਹੋਵੇਗਾ।