1 ਮਿਸਰ ਬਾਰੇ ਉਦਾਸ ਸੰਦੇਸ਼: ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੋ ਕੇ ਆ ਰਿਹਾ ਹੈ। ਯਹੋਵਾਹ ਮਿਸਰ ਵਿੱਚ ਦਾਖਲ ਹੋਵੇਗਾ, ਅਤੇ ਮਿਸਰ ਦੇ ਸਾਰੇ ਝੂਠੇ ਦੇਵਤੇ ਡਰ ਨਾਲ ਕੰਬਣਗੇ। ਮਿਸਰ ਬਹਾਦਰ ਸੀ, ਪਰ ਇਸਦਾ ਹੌਸਲਾ ਪਿਘਲ ਜਾਵੇਗਾ।
2 ਪਰਮੇਸ਼ੁਰ ਆਖਦਾ ਹੈ, "ਮੈਂ ਮਿਸਰ ਦੇ ਲੋਕਾਂ ਨੂੰ ਆਪਸ ਵਿੱਚ ਲੜਾ ਦਿਆਂਗਾ। ਲੋਕ ਆਪਣੇ ਭਰਾਵਾਂ ਨਾਲ ਲੜਨਗੇ। ਗੁਆਂਢੀ ਗੁਆਂਢੀਆਂ ਨਾਲ ਲੜਨਗੇ। ਸ਼ਹਿਰ ਸ਼ਹਿਰਾਂ ਦੇ ਵਿਰੁੱਧ ਹੋਣਗੇ। ਰਾਜ ਰਾਜਾਂ ਦੇ ਵਿਰੁੱਧ ਹੋਣਗੇ।
3 ਮਿਸਰ ਦੇ ਲੋਕ ਭੰਬਲ ਭੂਸੇ ਵਿੱਚ ਪੈ ਜਾਣਗੇ। ਲੋਕ ਆਪਣੇ ਝੂਠੇ ਦੇਵਤਿਆਂ ਨੂੰ ਪੁੱਛਣਗੇ ਕਿ ਕੀ ਕੀਤਾ ਜਾਵੇ। ਲੋਕ ਆਪਣੇ ਬੁੱਧੀਮਾਨਾਂ ਅਤੇ ਜਾਦੂਗਰਾਂ ਨੂੰ ਪੁੱਛਣਗੇ। ਪਰ ਉਨ੍ਹਾਂ ਦੀ ਨਸੀਹਤ ਬੇਕਾਰ ਹੋਵੇਗੀ।"
4 ਮਾਲਿਕ, ਸਰਬ ਸ਼ਕਤੀਮਾਨ ਯਹੋਵਾਹ, ਆਖਦਾ ਹੈ, "ਮੈਂ (ਪਰਮੇਸ਼ੁਰ) ਮਿਸਰ ਨੂੰ ਸਖਤ ਹਾਕਮ ਦੇ ਹਵਾਲੇ ਕਰ ਦਿਆਂਗਾ। ਇੱਕ ਤਾਕਤਵਰ ਰਾਜਾ ਲੋਕਾਂ ਉੱਤੇ ਰਾਜ ਕਰੇਗਾ।
5 ਨੀਲ ਨਦੀ ਸੁੱਕ ਜਾਵੇਗੀ। ਸਮੁੰਦਰ ਵਿੱਚੋਂ ਪਾਣੀ ਮੁੱਕ ਜਾਵੇਗਾ।
6 ਸਾਰੀਆਂ ਨਦੀਆਂ ਸੁੱਕ ਜਾਣਗੀਆਂ। ਮਿਸਰ ਦੀਆਂ ਨਹਿਰਾਂ ਵੀ ਸੁੱਕ ਜਾਣਗੀਆਂ ਅਤੇ ਉਨ੍ਹਾਂ ਵਿੱਚੋਂ ਪਾਣੀ ਮੁੱਕ ਜਾਵੇਗਾ ਪਾਣੀ ਦੇ ਸਾਰੇ ਪੌਦੇ ਸੜ ਜਾਣਗੇ।
7 ਨਦੀ ਕੰਢੇ ਦੇ ਸਾਰੇ ਪੌਦੇ ਮਰ ਜਾਣਗੇ ਅਤੇ ਉੱਡ ਪੁੱਡ ਜਾਣਗੇ। ਦਰਿਆ ਦੇ ਸਭ ਤੋਂ ਵੱਡੇ ਪਾਟ ਵਾਲੀ ਥਾਂ ਦੇ ਪੌਦੇ ਵੀ ਮਰ ਜਾਣਗੇ।
8 "ਮਛੇਰੇ, ਉਹ ਸਾਰੇ ਲੋਕ ਜਿਹੜੇ ਨੀਲ ਨਦੀ ਤੋਂ ਮੱਛੀਆਂ ਫ਼ੜਦੇ ਹਨ, ਉਦਾਸ ਹੋ ਜਾਣਗੇ ਅਤੇ ਉਹ ਰੋਣ ਲੱਗ ਪੈਣਗੇ। ਉਹ ਆਪਣੇ ਭੋਜਨ ਲਈ ਨੀਲ ਨਦੀ ਉੱਤੇ ਨਿਰਭਰ ਕਰਦੇ ਹਨ ਪਰ ਇਹ ਸੁੱਕ ਜਾਵੇਗੀ।
9 ਉਹ ਸਾਰੇ ਲੋਕ ਜਿਹੜੇ ਕੱਪੜਾ ਬਣਾਉਂਦੇ ਹਨ ਉਹ ਵੀ ਬਹੁਤ ਹੀ ਉਦਾਸ ਹੋਣਗੇ। ਇਨ੍ਹਾਂ ਲੋਕਾਂ ਨੂੰ ਲਿਨਨ ਬਨਾਉਣ ਲਈ ਸਣ ਦੀ ਲੋੜ ਪੈਂਦੀ ਹੈ।
10 ਉਨ੍ਹਾਂ ਲੋਕਾਂ ਕੋਲ ਕੋਈ ਕੰਮ ਨਹੀਂ ਹੋਵੇਗਾ ਜਿਹੜੇ ਪਾਣੀ ਬਚਾਉਣ ਲਈ ਬਂਨ ਬਣਾਉਂਦੇ ਹਨ, ਇਸ ਲਈ ਉਹ ਉਦਾਸ ਹੋਣਗੇ।
11 "ਸੋਆਨ ਸ਼ਹਿਰ ਦੇ ਆਗੂ ਮੂਰਖ ਹਨ। ਫ਼ਿਰਊਨ ਦੇ 'ਸਿਆਣੇ ਸਲਾਹਕਾਰ' ਗ਼ਲਤ ਸਲਾਹ ਦਿੰਦੇ ਹਨ। ਉਹ ਆਗੂ ਆਖਦੇ ਹਨ ਕਿ ਉਹ ਸਿਆਣੇ ਹਨ। ਉਹ ਆਖਦੇ ਹਨ ਕਿ ਉਹ ਰਾਜਿਆਂ ਦੇ ਪੁਰਾਣੇ ਖਾਨਦਾਨ ਵਿੱਚੋਂ ਹਨ। ਪਰ ਜਿਵੇਂ ਉਹ ਸੋਚਦੇ ਹਨ ਉਹ ਸਿਆਣੇ ਨਹੀਂ ਹਨ।"
12 ਹੇ ਮਿਸਰ, ਕਿਬੇ ਨੇ ਤੇਰੇ ਸਿਆਣੇ ਬੰਦੇ? ਉਨ੍ਹਾਂ ਸਿਆਣੇ ਬੰਦਿਆਂ ਨੂੰ ਜਾਨਣਾ ਚਾਹੀਦਾ ਹੈ ਕਿ ਯਹੋਵਾਹ ਸਰਬ ਸ਼ਕਤੀਮਾਨ ਨੇ ਮਿਸਰ ਲਈ ਕੀ ਯੋਜਨਾ ਬਣਾਈ ਹੈ। ਇਨ੍ਹਾਂ ਨੂੰ ਤੈਨੂੰ ਦੱਸ ਲੈਣਦੇ ਕਿ ਕੀ ਵਾਪਰੇਗਾ।
13 ਸੋਆਨ ਦੇ ਆਗੂ ਮੂਰਖ ਬਣ ਗਏ ਹਨ। ਨੋਫ਼ ਦੇ ਆਗੂਆਂ ਨੇ ਝੂਠਾਂ ਵਿੱਚ ਵਿਸ਼ਵਾਸ ਕੀਤਾ ਹੈ। ਇਸ ਲਈ ਆਗੂਆਂ ਨੇ ਮਿਸਰ ਨੂੰ ਕੁਰਾਹੇ ਪਾਇਆ ਹੈ।
14 ਯਹੋਵਾਹ ਨੇ ਇਨ੍ਹਾਂ ਆਗੂਆਂ ਨੂੰ ਭੰਬਲ ਭੂਸੇ ਵਿੱਚ ਪਾਇਆ ਹੈ। ਉਹ ਆਵਾਰਾ ਘੁੰਮਦੇ ਹਨ ਤੇ ਮਿਸਰ ਨੂੰ ਕੁਰਾਹੇ ਪਾਉਂਦੇ ਹਨ। ਹਰ ਉਹ ਗੱਲ ਜਿਹੜੀ ਇਹ ਆਗੂ ਕਰਦੇ ਹਨ, ਗ਼ਲਤ ਹੈ। ਉਹ ਸ਼ਰਾਬੀ ਲੋਕਾਂ ਵਾਂਗ ਧਰਤੀ ਉੱਤੇ ਲਿਟਦੇ ਹਨ।
15 ਅਜਿਹਾ ਕਰਨ ਲਈ ਕੁਝ ਨਹੀਂ ਜੋ ਮਿਸਰ ਦੇ ਆਗੂ ਕਰ ਸਕਦੇ ਹਨ। (ਇਹ ਆਗੂ "ਸਿਰ ਤੇ ਪੂਛ" ਸਨ। ਉਹ ਪੌਦਿਆਂ ਦੀਆਂ "ਸਿਰੀਆਂ ਅਤੇ ਤਣੇ ਹਨ।")
16 ਉਸ ਸਮੇਂ, ਮਿਸਰ ਦੇ ਲੋਕ ਭੈਭੀਤ ਔਰਤਾਂ ਵਰਗੇ ਹੋਣਗੇ। ਉਹ ਯਹੋਵਾਹ ਸਰਬ ਸ਼ਕਤੀਮਾਨ ਤੋਂ ਭੈਭੀਤ ਹੋਣਗੇ। ਯਹੋਵਾਹ ਲੋਕਾਂ ਨੂੰ ਸਜ਼ਾ ਦੇਣ ਲਈ ਹੱਥ ਉਠਾਏਗਾ, ਅਤੇ ਉਹ ਡਰ ਜਾਣਗੇ।
17 ਯਹੂਦਾਹ ਦੀ ਧਰਤੀ ਮਿਸਰ ਦੇ ਸਾਰੇ ਲੋਕਾਂ ਲਈ ਡਰਨ ਵਾਲੀ ਥਾਂ ਹੋਵੇਗੀ। ਮਿਸਰ ਦਾ ਕੋਈ ਵੀ ਬੰਦਾ ਜਿਹੜਾ ਯਹੂਦਾਹ ਦਾ ਨਾਮ ਸੁਣੇਗਾ, ਡਰ ਜਾਵੇਗਾ। ਇਹ ਗੱਲ ਇਸ ਲਈ ਵਾਪਰੇਗੀ ਕਿਉਂ ਕਿ ਸਰਬ ਸ਼ਕਤੀਮਾਨ ਯਹੋਵਾਹ ਨੇ ਮਿਸਰ ਉੱਤੇ ਵਾਪਰਨ ਵਾਲੀਆਂ ਭਿਆਨਕ ਗੱਲਾਂ ਦੀ ਯੋਜਨਾ ਬਣਾਈ ਹੈ।
18 ਉਸ ਸਮੇਂ, ਮਿਸਰ ਵਿੱਚ ਪੰਜ ਸ਼ਹਿਰ ਅਜਿਹੇ ਹੋਣਗੇ ਜਿੱਥੇ ਲੋਕ ਕਾਨਾਨ (ਯਹੂਦੀ ਭਾਸ਼ਾ) ਬੋਲਦੇ ਹੋਣਗੇ। ਇਨ੍ਹਾਂ ਵਿੱਚੋਂ ਇੱਕ ਸ਼ਹਿਰ ਦਾ ਨਾਮ 'ਤਬਾਹੀ ਦਾ ਸ਼ਹਿਰ' ਰੱਖ ਦਿੱਤਾ ਜਾਵੇਗਾ।ਲੋਕ ਸਰਬ ਸ਼ਕਤੀਮਾਨ ਯਹੋਵਾਹ ਦੇ ਅਨੁਯਾਈ ਹੋਣ ਦਾ ਇਕਰਾਰ ਕਰਨਗੇ।
19 ਉਸ ਸਮੇਂ, ਮਿਸਰ ਦੇ ਮਧ੍ਧ ਵਿੱਚ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ। ਮਿਸਰ ਦੀ ਸਰਹੱਦ ਉੱਤੇ ਯਹੋਵਾਹ ਲਈ ਆਦਰ ਦਰਸਾਉਣ ਵਾਲੀ ਇਮਾਰਤ ਹੋਵੇਗੀ।
20 ਇਹ ਇਸ ਗੱਲ ਨੂੰ ਦਰਸਾਉਣ ਦਾ ਸੰਕੇਤ ਹੋਵੇਗਾ ਕਿ ਸਰਬ ਸ਼ਕਤੀਮਾਨ ਯਹੋਵਾਹ ਬਹੁਤ ਸ਼ਕਤੀਸ਼ਾਲੀ ਗੱਲਾਂ ਕਰਦਾ ਹੈ। ਕਿਸੇ ਵੀ ਸਮੇਂ ਜਦੋਂ ਲੋਕ ਯਹੋਵਾਹ ਅੱਗੇ ਸਹਾਇਤਾ ਦੀ ਪੁਕਾਰ ਕਰਨਗੇ, ਯਹੋਵਾਹ ਸਹਾਇਤਾ ਭੇਜੇਗਾ। ਯਹੋਵਾਹ ਲੋਕਾਂ ਨੂੰ ਬਚਾਉਣ ਲਈ ਅਤੇ ਉਨ੍ਹਾਂ ਦੀ ਰੱਖਿਆ ਕਰਨ ਲਈ, ਕਿਸੇ ਬੰਦੇ ਨੂੰ ਭੇਜੇਗਾ। ਉਹ ਬੰਦਾ ਲੋਕਾਂ ਨੂੰ ਉਨ੍ਹਾਂ ਹੋਰ ਲੋਕਾਂ ਤੋਂ ਬਚਾਵੇਗਾ ਜਿਹੜੇ ਉਨ੍ਹਾਂ ਨਾਲ ਬੁਰਾ ਵਰਤਾਉ ਕਰਦੇ ਹਨ।
21 ਉਸ ਸਮੇਂ, ਮਿਸਰ ਦੇ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਮਿਸਰ ਦੇ ਲੋਕ ਪਰਮੇਸ਼ੁਰ ਨੂੰ ਪ੍ਰੇਮ ਕਰਨਗੇ। ਲੋਕ ਪਰਮੇਸ਼ੁਰ ਦੀ ਸੇਵਾ ਕਰਨਗੇ ਅਤੇ ਉਹ ਅਨੇਕਾਂ ਬਲੀਆਂ ਚੜਾਉਣਗੇ। ਉਹ ਯਹੋਵਾਹ ਨਾਲ ਇਕਰਾਰ ਕਰਨਗੇ ਅਤੇ ਉਨ੍ਹਾਂ ਇਕਰਾਰਾਂ ਨੂੰ ਪੂਰਾ ਕਰਨਗੇ।
22 ਯਹੋਵਾਹ ਮਿਸਰ ਦੇ ਲੋਕਾਂ ਨੂੰ ਸਜ਼ਾ ਦੇਵੇਗਾ। ਅਤੇ ਫ਼ੇਰ ਯਹੋਵਾਹ ਉਨ੍ਹਾਂ ਨੂੰ ਮਾਫ਼ ਕਰ ਦੇਵੇਗਾ ਅਤੇ ਉਹ ਯਹੋਵਾਹ ਵੱਲ ਵਾਪਸ ਪਰਤ ਆਉਣਗੇ। ਯਹੋਵਾਹ ਉਨ੍ਹਾਂ ਦੀਆਂ ਪ੍ਰਾਰਬਨਾਵਾਂ ਸੁਣੇਗਾ ਅਤੇ ਉਨ੍ਹਾਂ ਨੂੰ ਮਾਫ਼ੀ ਦੇ ਦੇਵੇਗਾ।
23 ਉਸ ਸਮੇਂ, ਮਿਸਰ ਤੋਂ ਅੱਸ਼ੂਰ ਨੂੰ ਆਉਂਦੀ ਇੱਕ ਸ਼ਾਹਰਾਹ ਹੋਵੇਗੀ। ਫ਼ੇਰ ਅੱਸ਼ੂਰ ਦੇ ਲੋਕ ਮਿਸਰ ਜਾਣਗੇ ਅਤੇ ਮਿਸਰ ਦੇ ਲੋਕ ਅੱਸ਼ੂਰ ਜਾਣਗੇ। ਮਿਸਰ ਅੱਸ਼ੂਰ ਦੇ ਨਾਲ ਰਲਕੇ ਕੰਮ ਕਰੇਗਾ।
24 ਉਸ ਸਮੇਂ, ਇਸਰਾਏਲ, ਅੱਸ਼ੂਰ ਅਤੇ ਮਿਸਰ ਇਕੱਠੇ ਹੋ ਜਾਣਗੇ ਅਤੇ ਇਸ ਧਰਤੀ ਉੱਤੇ ਹਕੂਮਤ ਕਰਨਗੇ। ਇਹ ਇਸ ਧਰਤੀ ਲਈ ਸੁਭਾਗੀ ਗੱਲ ਹੋਵੇਗੀ।
25 ਸਰਬ ਸ਼ਕਤੀਮਾਨ ਯਹੋਵਾਹ ਇਨ੍ਹਾਂ ਦੇਸ਼ਾਂ ਨੂੰ ਅਸੀਸ ਦੇਵੇਗਾ। ਉਹ ਆਖੇਗਾ, "ਹੇ ਮਿਸਰ ਤੂੰ ਮੇਰਾ ਹੀ ਬੰਦਾ ਹੈਂ, ਹੇ ਅੱਸ਼ੂਰ, ਮੈਂ ਤੈਨੂੰ ਸਾਜਿਆ ਸੀ। ਹੇ ਇਸਰਾਏਲ ਮੈਂ ਤੈਨੂੰ ਅਪਣਾਉਂਦਾ ਹਾਂ। ਤੁਸੀਂ ਸਾਰੇ ਹੀ ਸੁਭਾਗੇ ਹੋ!"
25