Home

ਯਸਈਆਹ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66


-Reset+

ਕਾਂਡ 63

1 ਅਦੋਮ ਤੋਂ ਇਹ ਕੌਣ ਆ ਰਿਹਾ ਹੈ? ਉਹ ਬਸਾਰਾਹ ਤੋਂ ਆਉਂਦਾ ਹੈ। ਅਤੇ ਉਸਦੇ ਬਸਤਰ ਸੂਹੇ ਰੰਗ ਵਿੱਚ ਰਂਗੇ ਹੋਏ ਨੇ। ਉਹ ਆਪਣੀ ਪੋਸ਼ਾਕ ਵਿੱਚ ਸ਼ਾਨਦਾਰ ਦਿਸਦਾ ਹੈ। ਉਹ ਆਪਣੀ ਮਹਾਨ ਸ਼ਕਤੀ ਨਾਲ ਸਿਰ ਝੁਕਾ ਕੇ ਤੁਰ ਰਿਹਾ ਹੈ। ਉਹ ਆਖਦਾ ਹੈ, "ਮੇਰੇ ਕੋਲ ਤੁਹਾਨੂੰ ਬਚਾਉਣ ਦੀ ਸ਼ਕਤੀ ਹੈ, ਅਤੇ ਮੈਂ ਸੱਚ ਬੋਲਦਾ ਹਾਂ।"
2 "ਤੁਹਾਡੇ ਬਸਤਰ ਲਾਲ ਸੂਹੇ ਕਿਉਂ ਨੇ? ਉਹ ਬਸਤਰ ਉਸ ਬੰਦੇ ਵਰਗੇ ਨੇ ਜਿਹੜਾ ਅੰਗੂਰਾਂ ਨੂੰ ਮੈਅ ਬਨਾਉਣ ਲਈ ਕੁਚਲਦਾ ਹੈ।"
3 ਉਹ ਜਵਾਬ ਦਿੰਦਾ ਹੈ, "ਮੈਂ ਇਕੱਲਾ ਹੀ ਵਾਈਨਪ੍ਰੈਸ ਅੰਦਰ ਤੁਰਿਆ ਹਾਂ। ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ। ਮੈਂ ਨਰਾਜ਼ ਸਾਂ ਅਤੇ ਅੰਗੂਰਾਂ ਉੱਤੇ ਤੁਰਦਾ ਰਿਹਾ। ਦੁਸ਼ਮਣਾਂ ਦਾ ਲਹੂ ਮੇਰੇ ਕੱਪੜਿਆਂ ਉੱਤੇ ਡੁਲ੍ਹਿਆ। ਇਸ ਲਈ ਮੇਰੇ ਕੱਪੜੇ ਗੰਦੇ ਹਨ।
4 ਮੈਂ ਲੋਕਾਂ ਨੂੰ ਸਜ਼ਾ ਦੇਣ ਲਈ ਇੱਕ ਸਮਾਂ ਚੁਣਿਆ। ਹੁਣ ਮੇਰਾ, ਆਪਣੇ ਬੰਦਿਆਂ ਨੂੰ ਬਚਾਉਣ ਅਤੇ ਉਨ੍ਹਾਂ ਦੀ ਰਾਖੀ ਕਰਨ ਦਾ ਸਮਾਂ ਆ ਰਿਹਾ ਹੈ।
5 ਮੈਂ ਚਾਰ-ਚੁਫ਼ੇਰੇ ਦੇਖਿਆ, ਪਰ ਮੈਨੂੰ ਮੇਰੀ ਸਹਾਇਤਾ ਕਰਨ ਵਾਲਾ ਕੋਈ ਵੀ ਵਿਅਕਤੀ ਨਹੀਂ ਦਿਸਿਆ। ਮੈਂ ਹੈਰਾਨ ਸਾਂ ਕਿ ਕਿਸੇ ਨੇ ਵੀ ਮੇਰਾ ਪੱਖ ਨਹੀਂ ਲਿਆ ਸੀ। ਇਸ ਲਈ ਮੈਂ ਆਪਣੇ ਬੰਦਿਆਂ ਨੂੰ ਬਚਾਉਣ ਲਈ ਆਪਣੀ ਸ਼ਕਤੀ ਵਰਤੀ। ਮੇਰੇ ਆਪਣੇ ਰੋਹ ਨੇ ਮੈਨੂੰ ਆਸਰਾ ਦਿੱਤਾ।
6 ਜਦੋਂ ਮੈਂ ਗੁੱਸੇ ਸਾਂ, ਮੈਂ ਲੋਕਾਂ ਨੂੰ ਕੁਚਲਦਾ ਰਿਹਾ ਮੈਂ ਉਨ੍ਹਾਂ ਨੂੰ ਆਪਣੀ ਤੈਸ਼ ਵਿੱਚ ਸਜ਼ਾ ਦਿੱਤੀ ਮੈਂ ਉਨ੍ਹਾਂ ਦਾ ਲਹੂ ਧਰਤੀ ਉੱਤੇ ਡੋਲ੍ਹਿਆ।"
7 ਮੈਂ ਚੇਤੇ ਰੱਖਾਂਗਾ ਕਿ ਯਹੋਵਾਹ ਮਿਹਰਬਾਨ ਹੈ। ਅਤੇ ਮੈਂ ਯਹੋਵਾਹ ਦੀ ਉਸਤਤ ਕਰਨੀ ਚੇਤੇ ਰੱਖਾਂਗਾ। ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ! ਯਹੋਵਾਹ ਸਾਡੇ ਉੱਪਰ ਬਹੁਤ ਮਿਹਰਬਾਨ ਰਿਹਾ ਹੈ। ਯਹੋਵਾਹ ਨੇ ਸਾਡੇ ਲਈ ਦਇਆ ਦਰਸਾਈ।
8 ਯਹੋਵਾਹ ਨੇ ਆਖਿਆ, "ਇਹ ਮੇਰੇ ਲੋਕ ਹਨ। ਇਹ ਮੇਰੇ ਅਸਲੀ ਬੱਚੇ ਹਨ।" ਇਸ ਲਈ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਬਚਾ ਲਿਆ।
9 ਲੋਕਾਂ ਲਈ ਬਹੁਤ ਮੁਸੀਬਤ ਸਨ, ਪਰ ਯਹੋਵਾਹ ਉਨ੍ਹਾਂ ਦੇ ਖਿਲਾਫ਼ ਨਹੀਂ ਸੀ। ਯਹੋਵਾਹ ਨੇ ਲੋਕਾਂ ਨਾਲ ਪਿਆਰ ਕੀਤਾ ਅਤੇ ਉਨ੍ਹਾਂ ਲਈ ਦੁੱਖ ਮਹਿਸੂਸ ਕੀਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਬਚਾਇਆ। ਯਹੋਵਾਹ ਨੇ ਉਨ੍ਹਾਂ ਨੂੰ ਬਚਾਉਣ ਲਈ ਆਪਣਾ ਖਾਸ ਦੂਤ ਭੇਜਿਆ। ਉਸਨੇ ਉਨ੍ਹਾਂ ਨੂੰ ਉੱਪਰ ਚੁੱਕ ਲਿਆ ਅਤੇ ਲੈ ਗਿਆ। ਅਤੇ ਉਹ ਉਨ੍ਹਾਂ ਦੀ ਸਦਾ ਲਈ ਦੇਖ-ਭਾਲ ਕਰੇਗਾ।
10 ਪਰ ਲੋਕ ਯਹੋਵਾਹ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਉਸਦੇ ਪਵਿੱਤਰ ਆਤਮੇ ਨੂੰ ਬਹੁਤ ਉਦਾਸ ਕਰ ਦਿੱਤਾ। ਇਸ ਲਈ ਯਹੋਵਾਹ ਉਨ੍ਹਾਂ ਦਾ ਦੁਸ਼ਮਣ ਹੋ ਗਿਆ। ਯਹੋਵਾਹ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜਿਆ।
11 ਪਰ ਯਹੋਵਾਹ ਨੂੰ ਹੁਣ ਤੱਕ ਚੇਤੇ ਹੈ ਕਿ ਬਹੁਤ ਪਹਿਲਾਂ ਕੀ ਵਾਪਰਿਆ ਸੀ। ਉਸ ਨੂੰ ਮੂਸਾ ਅਤੇ ਉਸਦੇ ਲੋਕਾਂ ਦੀ ਯਾਦ ਹੈ। ਯਹੋਵਾਹ ਹੀ ਸੀ ਜਿਸ ਨੇ ਉਨ੍ਹਾਂ ਲੋਕਾਂ ਨੂੰ ਸਮੁੰਦਰੋ ਪਾਰ ਲੰਘਾਇਆ ਸੀ। ਉਸ ਨੇ ਆਪਣੇ ਇੱਜੜ ਦੀ ਅਗਵਾਈ ਕਰਨ ਲਈ, ਆਪਣੇ ਅਜੜੀਆਂ ਦਾ ਇਸਤੇਮਾਲ ਕੀਤਾ ਸੀ। ਪਰ ਹੁਣ ਯਹੋਵਾਹ ਕਿੱਥੋ ਹੈ, ਉਹ ਜਿਸਨੇ ਉਨ੍ਹਾਂ ਦਰਮਿਆਨ ਆਪਣਾ ਆਤਮਾ ਪਾਇਆ।
12 ਯਹੋਵਾਹ ਨੇ ਮੂਸਾ ਦਾ ਸੱਜਾ ਹੱਥ ਫ਼ੜਕੇ ਅਗਵਾਈ ਕੀਤੀ। ਯਹੋਵਾਹ ਨੇ ਮੂਸਾ ਦੀ ਅਗਵਾਈ ਲਈ ਆਪਣੀ ਅਦਭੁਤ ਸ਼ਕਤੀ ਦਾ ਇਸਤੇਮਾਲ ਕੀਤਾ। ਯਹੋਵਾਹ ਨੇ ਪਾਣੀ ਨੂੰ ਵੰਡ ਦਿੱਤਾ ਤਾਂ ਜੋ ਲੋਕ ਸਮੁੰਦਰ ਵਿੱਚੋਂ ਲੰਘ ਸਕਣ। ਯਹੋਵਾਹ ਨੇ ਇਹ ਮਹਾਨ ਗੱਲਾਂ ਕਰਕੇ ਆਪਣਾ ਨਾਮ ਮਸ਼ਹੂਰ ਕਰ ਦਿੱਤਾ।
13 ਯਹੋਵਾਹ ਨੇ ਡੂੰਘੇ ਸਮੁੰਦਰਾਂ ਵਿੱਚੋਂ ਲੋਕਾਂ ਦੀ ਅਗਵਾਈ ਕੀਤੀ। ਲੋਕੀ ਬਿਨਾ ਡੋਲੇ ਤੁਰਦੇ ਗਏ ਜਿਵੇਂ ਘੋੜਾ ਮਾਰੂਬਲ ਵਿੱਚ ਤੁਰਦਾ ਹੈ।
14 ਖੇਤਾਂ ਵਿੱਚੋਂ ਲੰਘਦਿਆਂ ਹੋਇਆਂ ਕੋਈ ਪਸ਼ੂ ਨਹੀਂ ਡਿੱਗਦਾ। ਇਸੇ ਤਰ੍ਹਾਂ ਹੀ, ਲੋਕ ਸਮੁੰਦਰ ਵਿੱਚੋਂ ਲੰਘਣ ਸਮੇਂ ਨਹੀਂ ਡਿੱਗੇ। ਯਹੋਵਾਹ ਦੇ ਆਤਮੇ ਨੇ, ਲੋਕਾਂ ਦੀ ਅਰਾਮ ਕਰਨ ਵਾਲੀ ਥਾਂ ਵੱਲ ਅਗਵਾਈ ਕੀਤੀ। ਲੋਕ ਸਾਰਾ ਸਮਾਂ ਸੁਰਖਿਅਤ ਰਹੇ। ਯਹੋਵਾਹ ਜੀ, ਇਹੀ ਢੰਗ ਸੀ ਜਿਸ ਨਾਲ ਤੁਸੀਂ ਆਪਣੇ ਲੋਕਾਂ ਦੀ ਅਗਵਾਈ ਕੀਤੀ। ਤੁਸੀਂ ਲੋਕਾਂ ਦੀ ਅਗਵਾਈ ਕੀਤੀ ਅਤੇ ਤੁਸੀਂ ਆਪਣੇ-ਆਪ ਨੂੰ ਅਦਭੁਤ ਬਣਾ ਲਿਆ।
15 ਯਹੋਵਾਹ ਜੀ, ਆਪਣੇ ਉੱਚੇ ਅਕਾਸ਼ਾਂ ਤੋਂ ਹੇਠਾਂ ਵੱਲ ਦੇਖੋ। ਦੇਖੋ ਕਿ ਹੁਣ ਕਿਹੜੀਆਂ ਗੱਲਾਂ ਵਾਪਰ ਰਹੀਆਂ ਨੇ! ਅਕਾਸ਼ ਵਿਚਲੇ ਆਪਣੇ ਮਹਾਨ ਅਤੇ ਪਵਿੱਤਰ ਘਰ ਵਿੱਚੋਂ, ਸਾਡੇ ਵੱਲ ਦੇਖੋ। ਸਾਡੇ ਲਈ ਤੁਹਾਡਾ ਗੂਹੜਾ ਪਿਆਰ ਕਿੱਥੋ ਹੈ? ਤੁਹਾਡੇ ਤਾਕਤਵਰ ਕੰਮ ਕਿੱਥੋ ਨੇ ਜਿਹੜੇ ਤੁਹਾਡੇ ਧੁਰ ਅੰਦਰੋਂ ਆਉਂਦੇ ਨੇ? ਮੇਰੇ ਲਈ ਤੁਹਾਡੀ ਦਇਆ ਕਿੱਥੋ ਹੈ? ਤੁਸੀਂ ਆਪਣੇ ਮਿਹਰ ਭਰੇ ਪਿਆਰ ਨੂੰ ਮੇਰੇ ਕੋਲੋਂ ਕਿੱਥੋ ਛੁਪਾ ਰਹੇ ਹੋ?
16 ਦੇਖੋ, ਤੁਸੀਂ ਸਾਡੇ ਪਿਤਾ ਹੋ! ਅਬਰਾਹਾਮ ਸਾਨੂੰ ਨਹੀਂ ਜਾਣਦਾ। ਇਸਰਾਏਲ (ਯਾਕੂਬ) ਸਾਨੂੰ ਨਹੀਂ ਪਛਾਣਦਾ। ਯਹੋਵਾਹ ਜੀ, ਤੁਸੀਂ ਸਾਡੇ ਪਿਤਾ ਹੋ, ਤੁਸੀਂ ਹੀ ਹੋ ਜਿਸਨੇ ਸਾਨੂੰ ਸਦਾ ਬਚਾਇਆ ਹੈ।
17 ਯਹੋਵਾਹ ਜੀ, ਤੁਸੀਂ ਸਾਨੂੰ ਆਪਣੇ ਤੋਂ ਦੂਰ ਕਿਉਂ ਧੱਕ ਰਹੇ ਹੋਂ? ਸਾਡੇ ਲਈ ਤੁਹਾਡੇ ਪੈਰੋਕਾਰ ਬਣਨ ਨੂੰ ਮੁਸ਼ਕਿਲ ਕਿਉਂ ਬਣਾ ਰਹੇ ਹੋ? ਯਹੋਵਾਹ ਜੀ, ਸਾਡੇ ਵੱਲ ਪਰਤ ਆਓ! ਅਸੀਂ ਤੁਹਾਡੇ ਸੇਵਕ ਹਾਂ। ਸਾਡੇ ਵੱਲ ਆ ਜਾਓ ਅਤੇ ਸਾਡੇ ਸਹਾਇਤਾ ਕਰੋ! ਤੁਹਾਡੇ ਪਰਿਵਾਰ ਹੀ ਸਾਡੇ ਨੇ।
18 ਤੁਹਾਡੇ ਲੋਕਾਂ ਨੇ ਤੁਹਾਡੀ ਪਵਿੱਤਰ ਜ਼ਮੀਨ ਉੱਤੇ ਸਿਰਫ ਬੋੜੇ ਹੀ ਸਮੇਂ ਲਈ ਕਬਜ਼ਾ ਕੀਤਾ ਅਤੇ ਹੁਣ ਸਾਡੇ ਦੁਸ਼ਮਣਾ ਨੇ ਤੁਹਾਡੇ ਮੰਦਰ ਨੂੰ ਮਿਧਿਆ ਹੈ।
19 ਕੁਝ ਲੋਕਾਂ ਉੱਤੇ ਤੇਰਾ ਸ਼ਾਸਨ ਨਹੀਂ ਸੀ। ਉਹ ਤੁਹਾਡਾ ਨਾਮ ਕਬੂਲ ਨਹੀਂ ਕਰਦੇ। ਅਤੇ ਅਸੀਂ ਵੀ ਉਨ੍ਹਾਂ ਲੋਕਾਂ ਵਰਗੇ ਸਾਂ।