Home

ਹਿਜ਼ ਕੀ ਐਲ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


-Reset+

ਕਾਂਡ 32

1 ਜਲਾਵਤਨੀ ਦੇ
12 ਵੇਂ ਵਰ੍ਹੇ ਦੇ
12 ਵੇਂ ਮਹੀਨੇ ਦੇ ਪਹਿਲੇ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
2 "ਆਦਮੀ ਦੇ ਪੁੱਤਰ, ਮਿਸਰ ਦੇ ਰਾਜੇ, ਫਿਰਊਨ ਲਈ ਇਹ ਉਦਾਸ ਗੀਤ ਗਾ। ਉਸਨੂੰ ਆਖ:"'ਤੂੰ ਸੋਚਿਆ ਕਿ ਤੂੰ ਸ਼ਕਤੀਸ਼ਾਲੀ ਸ਼ੇਰ ਵਰਗਾ ਹੈ ਜੋ ਕੌਮਾਂ ਅੰਦਰ ਗੁਮਾਨ ਨਾਲ ਚੱਲ ਰਿਹਾ ਹੋਵੇ। ਪਰ ਤੂੰ ਹੈਂ ਅਸਲ ਵਿੱਚ ਝੀਲਾਂ ਦੇ ਅਜਗਰ ਵਰਗਾ। ਤੂੰ ਨਾਲਿਆਂ ਰਾਹੀਂ ਆਪਣਾ ਰਾਹ ਬਣਾ ਲੈਂਦਾ ਹੈਂ। ਗੰਧਲਾ ਕਰਦਾ ਹੈਂ ਤੂੰ ਪਾਣੀ ਨੂੰ ਪੈਰਾਂ ਆਪਣਿਆਂ ਨਾਲ। ਤੂੰ ਮਿਸਰ ਦੇ ਦਰਿਆਵਾਂ ਨੂੰ ਭੜਕਾਉਂਦਾ।"'
3 ਮੇਰਾ ਪ੍ਰਭੂ, ਯਹੋਵਾਹ ਆਖਦਾ ਹੈ ਇਹ ਗੱਲਾਂ: "ਇਕੱਠੇ ਕਰ ਲੇ ਨੇ ਮੈਂ ਬਹੁਤ ਲੋਕ। ਸੁੱਟਾਂਗਾ ਹੁਣ ਮੈਂ ਜਾਲ ਆਪਣਾ ਤੇਰੇ ਉੱਪਰ। ਖਿੱਚ ਲੈਣਗੇ ਉਹ ਲੋਕ ਫ਼ੇਰ ਤੈਨੂੰ ਅੰਦਰ।
4 ਸੁੱਟ ਦਿਆਂਗਾ ਮੈਂ ਫ਼ੇਰ ਤੈਨੂੰ ਸੁੱਕੀ ਧਰਤ ਉੱਤੇ। ਸੁੱਟ ਦਿਆਂਗਾ ਮੈਂ ਤੈਨੂੰ ਖੇਤਾਂ ਅੰਦਰ। ਆਉਣ ਦਿਆਂਗਾ ਮੈਂ ਸਾਰੇ ਪੰਛੀਆਂ ਨੂੰ ਤੈਨੂੰ ਖਾਣ ਲਈ। ਜੰਗਲੀ ਜਾਨਵਰਾਂ ਨੂੰ ਮੈਂ ਆਉਣ ਦੇਵਾਂਗਾ ਹਰ ਥਾਂ ਤੋਂ ਅਤੇ ਰਜ੍ਜਕੇ ਖਾਣ ਦੇਵਾਂਗਾ ਤੈਨੂੰ।
5 ਖਿੰਡਾ ਦਿਆਂਗਾ ਤੇਰੇ ਮਾਸ ਤੇਰੇ ਨੂੰ ਪਰਬਤਾਂ ਉੱਤੇ ਭਰ ਦੇਵਾਂਗਾ ਮੈਂ ਵਾਦੀਆਂ ਨੂੰ ਤੇਰੇ ਮੁਰਦਾ ਸਰੀਰ ਨਾਲ।
6 ਛਿੜਕ ਦਿਆਂਗਾ ਮੈਂ ਖੂਨ ਤੇਰਾ ਪਰਬਤਾਂ ਉੱਤੇ, ਅਤੇ ਇਹ ਹੇਠ ਧਰਤੀ ਵਿੱਚ ਸਿਂਮ ਜਾਵੇਗਾ। ਭਰ ਜਾਣਗੀਆਂ ਨਦੀਆਂ ਤੇਰੇ ਨਾਲ।
7 ਅਲੋਪ ਤੈਨੂੰ ਕਰ ਦਿਆਂਗਾ ਮੈਂ। ਆਕਾਸ਼ ਨੂੰ ਮੈਂ ਢਕ ਦਿਆਂਗਾ ਅਤੇ ਬੁਝਾ ਦਿਆਂਗਾ ਤਾਰਿਆਂ ਦੀ ਰੋਸ਼ਨੀ ਨੂੰ। ਸੂਰਜ ਨੂੰ ਮੈਂ ਕੱਜ ਲਵਾਂਗਾ ਬੱਦਲ ਨਾਲ, ਅਤੇ ਚਮਕੇਗਾ ਨਹੀਂ ਚੰਦਰਮਾ।
8 ਹਨੇਰਾ ਕਰ ਦਿਆਂਗਾ ਮੈਂ ਤੇਰੇ ਲਈ ਆਕਾਸ਼ ਦੀਆਂ ਸਾਰੀਆਂ ਚਮਕਦੀਆਂ ਰੋਸ਼ਨੀਆਂ ਨੂੰ ਬੁਝਾ ਕੇ। ਹਨੇਰ ਪਾ ਦਿਆਂਗਾ ਮੈਂ ਤੇਰੇ ਸਾਰੇ ਦੇਸ ਅੰਦਰ।" ਮੇਰੇ ਪ੍ਰਭੂ ਯਹੋਵਾਹ ਨੇ ਆਖੀਆਂ ਇਹ ਗੱਲਾਂ।
9 "ਮੈਂ ਬਹੁਤ ਸਾਰੇ ਲੋਕਾਂ ਨੂੰ ਉਦਾਸ ਅਤੇ ਗੁੱਸੇ ਕਰ ਦਿਆਂਗਾ, ਜਦੋਂ ਮੈਂ ਤੇਰੀ ਤਬਾਹੀ ਲਈ ਦੁਸ਼ਮਣ ਨੂੰ ਲੈਕੇ ਆਵਾਂਗਾ। ਉਹ ਕੌਮਾਂ, ਜਿਨ੍ਹਾਂ ਨੂੰ ਜਾਣਦਾ ਵੀ ਨਹੀਂ, ਉਹ ਵੀ ਗੁੱਸੇ ਹੋ ਜਾਣਗੀਆਂ।
10 ਮੈਂ ਬਹੁਤ ਸਾਰੇ ਲੋਕਾਂ ਨੂੰ ਤੇਰੇ ਬਾਰੇ ਹੈਰਾਨ ਕਰ ਦਿਆਂਗਾ। ਉਨ੍ਹਾਂ ਦੇ ਰਾਜੇ ਤੇਰੇ ਲਈ ਬਹੁਤ ਡਰ ਜਾਣਗੇ ਜਦੋਂ ਮੈਂ ਉਨ੍ਹਾਂ ਦੇ ਸਾਮ੍ਹਣੇ ਆਪਣੀ ਤਲਵਾਰ ਘੁਮਾਵਾਂਗਾ। ਜਿਸ ਦਿਨ ਤੂੰ ਡਿੱਗੇਁਗਾ, ਰਾਜੇ ਹਰ ਪਲ ਡਰ ਨਾਲ ਕੰਬਣਗੇ। ਹਰ ਰਾਜਾ ਆਪਣੀ ਜ਼ਿੰਦਗੀ ਲਈ ਭੈਭੀਤ ਹੋਵੇਗਾ।"
11 ਕਿਉਂ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ: "ਬਾਬਲ ਦੇ ਰਾਜੇ ਦੀ ਤਲਵਾਰ ਤੇਰੇੇ ਖਿਲਾਫ਼ ਲੜਨ ਲਈ ਆਵੇਗੀ।
12 ਮੈਂ ਉਨ੍ਹਾਂ ਸਿਪਾਹੀਆਂ ਦੀ ਵਰਤੋਂ ਜੰਗ ਵਿੱਚ ਤੇਰੇ ਲੋਕਾਂ ਨੂੰ ਮਾਰਨ ਲਈ ਕਰਾਂਗਾ। ਉਹ ਸਿਪਾਹੀ ਸਭ ਤੋਂ ਭਿਆਨਕ ਕੌਮਾਂ ਵਿੱਚੋਂ ਹਨ। ਉਹ ਉਨ੍ਹਾਂ ਚੀਜ਼ਾਂ ਨੂੰ ਤਬਾਹ ਕਰ ਦੇਣਗੇ ਜਿਨ੍ਹਾਂ ਉੱਤੇ ਮਿਸਰ ਮਾਣ ਕਰਦਾ ਹੈ। ਮਿਸਰ ਦੇ ਲੋਕ ਤਬਾਹ ਹੋ ਜਾਣਗੇ।
13 "ਮਿਸਰ ਦੀਆਂ ਨਦੀਆਂ ਕੰਢੇ ਬਹੁਤ ਸਾਰੇ ਜਾਨਵਰ ਹਨ। ਮੈਂ ਉਨ੍ਹਾਂ ਸਾਰੇ ਜਾਨਵਰਾਂ ਨੂੰ ਵੀ ਤਬਾਹ ਕਰ ਦਿਆਂਗਾ! ਹੁਣ ਲੋਕ ਫ਼ੇਰ ਕਦੇ ਵੀ ਆਪਣੇ ਪੈਰਾਂ ਨਾਲ ਪਾਣੀ ਨੂੰ ਗੰਧਲਾ ਨਹੀਂ ਕਰਨਗੇ। ਗਾਵਾਂ ਦੇ ਖੁਰ ਪਾਣੀ ਨੂੰ ਫ਼ੇਰ ਗੰਧਲਾ ਨਹੀਂ ਕਰਨਗੇ।
14 ਇਸ ਲਈ ਮੈਂ ਮਿਸਰ ਦੇ ਪਾਣੀ ਨੂੰ ਸ਼ਾਂਤ ਕਰ ਦਿਆਂਗਾ। ਮੈਂ ਉਨ੍ਹਾਂ ਦੀਆਂ ਨਦੀਆਂ ਨੂੰ ਹੌਲੀ ਚਾਲ ਵਗਣ ਦਿਆਂਗਾ - ਉਹ ਤੇਲ ਵਾਂਗ ਕੂਲੇ ਹੋਣਗੇ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
15 ਮੈਂ ਮਿਸਰ ਦੀ ਧਰਤੀ ਨੂੰ ਵੀਰਾਨ ਕਰ ਦਿਆਂਗਾ। ਉਹ ਧਰਤੀ ਹਰ ਸ਼ੈਅ ਗਵਾ ਲਵੇਗੀ। ਮੈਂ ਮਿਸਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਸਜ਼ਾ ਦਿਆਂਗਾ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਅਤੇ ਪ੍ਰਭੂ ਹਾਂ!
16 "ਇਹ ਉਹ ਸੋਗੀ ਗੀਤ ਹੈ ਜਿਸ ਨੂੰ ਲੋਕ ਮਿਸਰ ਲਈ ਗਾਉਣਗੇ। ਹੋਰਨਾਂ ਕੌਮਾਂ ਦੀਆਂ ਧੀਆਂ ਮਿਸਰ ਬਾਰੇ ਇਹ ਸੋਗੀ ਗੀਤ ਗਾਉਣਗੀਆਂ। ਉਹ ਇਸਨੂੰ ਮਿਸਰ ਅਤੇ ਉਸਦੇ ਸਾਰੇ ਲੋਕਾਂ ਬਾਰੇ ਉਦਾਸ ਗੀਤ ਵਜੋਂ ਗਾਉਣਗੀਆਂ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
17 ਜਲਾਵਤਨੀ ਦੇ
12 ਵੇਂ ਵਰ੍ਹੇ ਵਿੱਚ ਉਸ ਮਹੀਨੇ ਦੇ
15 ਵੇਂ ਦਿਨ, ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸਨੇ ਆਖਿਆ,
18 "ਆਦਮੀ ਦੇ ਪੁੱਤਰ, ਮਿਸਰ ਦੇ ਲੋਕਾਂ ਲਈ ਰੋ। ਮਿਸਰ ਅਤੇ ਤਾਕਤਵਰ ਕੌਮਾਂ ਦੀਆਂ ਉਨ੍ਹਾਂ ਧੀਆਂ ਦੀ ਕਬਰ ਵੱਲ ਅਗਵਾਈ ਕਰ। ਉਨ੍ਹਾਂ ਦੀ ਹੇਠਲੀ ਦੁਨੀਆਂ ਵੱਲ ਅਗਵਾਈ ਕਰ ਜਿੱਥੇ ਉਹ ਉਨ੍ਹਾਂ ਹੋਰਨਾਂ ਲੋਕਾਂ ਨਾਲ ਹੋਣਗੇ ਜਿਹੜੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ ਸਨ।
19 "ਮਿਸਰ, ਤੂੰ ਕਿਸੇ ਹੋਰ ਨਾਲੋਂ ਬਿਹਤਰ ਨਹੀਂ ਹੈ। ਮੌਤ ਦੇ ਸਬਾਨ ਵਿੱਚ ਜਾ। ਜਾਕੇ ਉਨ੍ਹਾਂ ਅਸੁੰਨਤੀਆਂ ਸੰਗ ਲੇਟ।
20 "ਮਿਸਰ ਉਨ੍ਹਾਂ ਹੋਰ ਸਾਰੇ ਲੋਕਾਂ ਨਾਲ ਰਲ ਜਾਵੇਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਦੁਸ਼ਮਣ ਨੇ ਉਸਨੂੰ ਅਤੇ ਉਸਦੇ ਸਾਰੇ ਲੋਕਾਂ ਨੂੰ ਧੂ ਲਿਆ ਹੈ।
21 "ਮਜ਼ਬੂਤ ਅਤੇ ਤਾਕਤਵਰ ਲੋਕ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਹੇਠਾਂ ਮੌਤ ਦੇ ਸਬਾਨ ਨੂੰ ਚਲੇ ਗਏ। ਅਤੇ ਉਸ ਥਾਂ ਤੋਂ ਉਹ ਲੋਕ, ਜਿਹੜੇ ਮਾਰੇ ਗਏ ਸਨ, ਮਿਸਰ ਅਤੇ ਉਸਦੇ ਹਿਮਾਇਤੀਆਂ ਨਾਲ ਗੱਲ ਕਰਨਗੇ।
22 "ਅੱਸ਼ੂਰ ਅਤੇ ਉਸਦੀ ਸਾਰੀ ਫ਼ੌਜ ਓਥੇ ਮੌਤ ਦੇ ਸਬਾਨ ਵਿੱਚ ਹਨ। ਉਨ੍ਹਾਂ ਦੀਆਂ ਕਬਰਾਂ ਉਸ ਡੂੰਘੀ ਖੱਡ ਵਿੱਚ ਹੇਠਾਂ ਹਨ। ਉਹ ਸਾਰੇ ਅੱਸ਼ੂਰੀ ਸਿਪਾਹੀ ਜੰਗ ਵਿੱਚ ਮਾਰੇ ਗਏ ਸਨ। ਉਨ੍ਹਾਂ ਦੀਆਂ ਕਬਰਾਂ ਉਸਦੀ ਕਬਰ ਦੇ ਆਲੇ-ਦੁਆਲੇ ਹਨ। ਜਦੋਂ ਉਹ ਜਿਉਂਦੇ ਸਨ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਹੁਣ ਉਹ ਸਾਰੇ ਹੀ ਖਾਮੋਸ਼ ਹਨ - ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ।
23
24 "ੇਲਾਮ ਵੀ ਓਥੇ ਹੀ ਹੈ ਅਤੇ ਉਸਦੀ ਸਾਰੀ ਫ਼ੌਜ ਉਸਦੀ ਕਬਰ ਦੁਆਲੇ ਹੈ। ਉਹ ਸਾਰੇ ਹੀ ਜੰਗ ਵਿੱਚ ਮਾਰੇ ਗਏ ਸਨ। ਉਹ ਵਿਦੇਸ਼ੀ ਧਰਤੀ ਹੇਠਾਂ ਡੂੰਘੇ ਚਲੇ ਗਏ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਡਰਾਉਂਦੇ ਸਨ। ਪਰ ਉਹ ਆਪਣੀ ਸ਼ਰਮ ਲੈਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ।
25 "ਉਨ੍ਹਾਂ ਨੇ ਏਲਾਮ ਅਤੇ ਉਸਦੇ ਉਨ੍ਹਾਂ ਸਾਰੇ ਸਿਪਾਹੀਆਂ ਲਈ ਜਿਹੜੇ ਜੰਗ ਵਿਚ ਮਾਰੇ ਗਏ ਸਨ, ਇੱਕ ਬਿਸਤਰ ਵਿਛਾ ਦਿੱਤਾ ਹੈ। ਏਲਾਮ ਦੀ ਫ਼ੌਜ ਉਸਦੀ ਕਬਰ ਦੇ ਸਾਰੇ ਪਾਸੇ ਹੈ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਉਹ ਲੋਕਾਂ ਨੂੰ ਭੈਭੀਤ ਕਰਦੇ ਸਨ। ਪਰ ਉਹ ਆਪਣੀ ਸ਼ਰਮ ਲੈਕੇ ਉਸ ਡੂੰਘੀ ਖੱਡ ਵਿੱਚ ਹੇਠਾਂ ਚਲੇ ਗਏ। ਉਨ੍ਹਾਂ ਨੂੰ ਉਨ੍ਹਾਂ ਸਾਰੇ ਲੋਕਾਂ ਨਾਲ ਪਾਇਆ ਗਿਆ ਸੀ ਜਿਹੜੇ ਮਾਰੇ ਗਏ ਹਨ।
26 "ਮਸ਼ਕ ਤੂਬਲ ਅਤੇ ਉਨ੍ਹਾਂ ਦੀਆਂ ਸਾਰੀਆਂ ਫ਼ੌਜਾਂ ਓਥੇ ਹਨ। ਉਨ੍ਹਾਂ ਦੀਆਂ ਕਬਰਾਂ ਇਸਦੇ ਆਲੇ-ਦੁਆਲੇ ਹਨ। ਉਹ ਸਾਰੇ ਵਿਦੇਸ਼ੀ ਜੰਗ ਵਿੱਚ ਮਾਰੇ ਗਏ ਸਨ। ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।
27 ਪਰ ਹੁਣ ਉਹ ਉਨ੍ਹਾਂ ਤਾਕਤਵਰ ਲੋਕਾਂ ਨਾਲ ਹੇਠਾਂ ਲੇਟੇ ਹੋਏ ਹਨ ਜਿਹੜੇ ਬਹੁਤ-ਬਹੁਤ ਪਹਿਲਾਂ ਮਾਰੇ ਗਏ ਸਨ! ਉਨ੍ਹਾਂ ਨੂੰ ਉਨ੍ਹਾਂ ਦੇ ਜੰਗੀ ਹਬਿਆਰਾਂ ਸਮੇਤ ਦਫ਼ਨ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਸਿਰਾਂ ਹੇਠਾਂ ਹੋਣਗੀਆਂ। ਪਰ ਉਨ੍ਹਾਂ ਦੇ ਪਾਪ ਉਨ੍ਹਾਂ ਦੀਆਂ ਹੱਡੀਆਂ ਉੱਤੇ ਹਨ। ਕਿਉਂ ਕਿ ਜਦੋਂ ਉਹ ਜਿਉਂਦੇ ਸਨ ਤਾਂ ਲੋਕਾਂ ਨੂੰ ਡਰਾਉਂਦੇ ਸਨ।
28 "ਮਿਸਰ, ਤੂੰ ਵੀ ਤਬਾਹ ਹੋ ਜਾਵੇਂਗਾ। ਅਤੇ ਤੂੰ ਵੀ ਹੇਠਾਂ ਉਨ੍ਹਾਂ ਅਸੁੰਨਤੀਆਂ ਨਾਲ ਲੇਟੇਁਗਾ। ਤੂੰ ਉਨ੍ਹਾਂ ਹੋਰਨਾਂ ਸਿਪਾਹੀਆਂ ਨਾਲ ਲੇਟੇਁਗਾ ਜਿਹੜੇ ਜੰਗ ਵਿੱਚ ਮਾਰੇ ਗਏ ਸਨ।
29 "ਅਦੋਮ ਵੀ ਓਥੇ ਹੈ। ਉਸਦੇ ਰਾਜੇ ਅਤੇ ਬਾਕੀ ਆਗੂ ਵੀ ਓਥੇ ਉਸਦੇ ਨਾਲ ਹਨ। ਉਹ ਵੀ ਤਾਕਤਵਰ ਸਿਪਾਹੀ ਸਨ। ਪਰ ਹੁਣ ਉਹ ਓਥੇ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜੋ ਜੰਗ ਵਿੱਚ ਮਾਰੇ ਗਏ ਸਨ। ਉਹ ਓਥੇ ਉਨ੍ਹਾਂ ਅਸੁੰਨਤੀਆਂ ਨਾਲ ਲੇਟੇ ਹੋਏ ਹਨ। ਉਹ ਓਥੇ ਹੋਰਨਾਂ ਲੋਕਾਂ ਨਾਲ ਹਨ ਜਿਹੜੇ ਉਸ ਡੂੰਘੀ ਖੱਡ ਅੰਦਰ ਚਲੇ ਗਏ ਸਨ।
30 "ਉੱਤਰ ਦੇ ਹਾਕਮ ਓਥੇ ਹਨ, ਸਾਰੇ ਦੇ ਸਾਰੇ! ਅਤੇ ਓਥੇ ਸਿਦੋਨੀ ਦੇ ਸਾਰੇ ਸਿਪਾਹੀ ਵੀ ਹਨ। ਉਨ੍ਹਾਂ ਦੀ ਤਾਕਤ ਲੋਕਾਂ ਨੂੰ ਭੈਭੀਤ ਕਰਦੀ ਸੀ, ਪਰ ਉਹ ਪਰੇਸ਼ਾਨ ਹੋ ਗੇੇ ਹਨ। ਉਹ ਅਸੁੰਨਤੀੇ ਉਨ੍ਹਾਂ ਹੋਰਨਾਂ ਲੋਕਾਂ ਨਾਲ ਲੇਟੇ ਹੋਏ ਹਨ ਜਿਹੜੇ ਜੰਗ ਵਿੱਚ ਮਾਰੇ ਗਏ ਸਨ। ਉਹ ਆਪਣੀ ਸ਼ਰਮ ਨੂੰ ਉਸ ਡੂੰਘੀ ਖੱਡ ਵਿੱਚ ਹੇਠਾਂ ਲੈ ਗਏ ਸਨ।
31 "ਫਿਰਊਨ ਉਨ੍ਹਾਂ ਲੋਕਾਂ ਨੂੰ ਦੇਖੇਗਾ ਜਿਹੜੇ ਹੇਠਾਂ ਮੌਤ ਦੇ ਸਬਾਨ ਗਏ ਸਨ। ਉਸਨੂੰ ਅਤੇ ਉਸਦੇ ਨਾਲ ਦੇ ਸਾਰੇ ਲੋਕਾਂ ਨੂੰ ਸਕੂਨ ਮਿਲੇਗਾ। ਹਾਂ, ਫਿਰਊਨ ਅਤੇ ਉਸਦੀ ਸਾਰੀ ਫ਼ੌਜ ਜੰਗ ਵਿੱਚ ਮਾਰੀ ਜਾਵੇਗੀ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।
32 "ਜਦੋਂ ਫਿਰਊਨ ਜਿਉਂਦਾ ਸੀ ਮੈਂ ਲੋਕਾਂ ਨੂੰ ਉਸਤੋਂ ਭੈਭੀਤ ਕੀਤਾ। ਪਰ ਹੁਣ, ਉਹ ਉਨ੍ਹਾਂ ਵਿਦੇਸ਼ੀਆਂ ਨਾਲ ਲੇਟੇਗਾ। ਫਿਰਊਨ ਅਤੇ ਉਸਦੀ ਫ਼ੌਜ ਉਨ੍ਹਾਂ ਹੋਰ ਸਾਰੇ ਸਿਪਾਹੀਆਂ ਨਾਲ ਲੇਟੇਗੀ ਜਿਹੜੇ ਜੰਗ ਵਿੱਚ ਮਾਰੇ ਗਏ ਸਨ।" ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।