Home

ਹਿਜ਼ ਕੀ ਐਲ

ਕਾਂਡ : 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48


-Reset+

ਕਾਂਡ 42

1 ਫ਼ੇਰ ਉਹ ਆਦਮੀ ਮੈਨੂੰ ਉੱਤਰੀ ਫਾਟਕ ਰਾਹੀਂ ਬਾਹਰਲੇ ਵਿਹੜੇ ਵਿੱਚ ਲੈ ਗਿਆ। ਉਸਨੇ ਪੱਛਮ ਵੱਲ ਦੀ ਉਸ ਇਮਾਰਤ ਵੱਲ ਮੇਰੀ ਅਗਵਾਈ ਕੀਤੀ ਜਿਸਦੇ ਕਈ ਕਮਰੇ ਸਨ ਜਿਹੜੀ ਉੱਤਰ ਵਾਲੇ ਪਾਸੇ ਦੀ ਇਮਾਰਤ ਅਤੇ ਸੀਮਾਬਧ੍ਧ ਖੇਤਰ ਦੇ ਪੱਛਮ ਵੱਲ ਸੀ।
2 ਇਹ ਇਮਾਰਤ 100 ਹੱਥ ਲੰਮੀ ਅਤੇ 50 ਹੱਥ ਚੌੜੀ ਸੀ। ਲੋਕੀ ਇਸ ਵਿੱਚ ਉੱਤਰ ਵਾਲੇ ਪਾਸਿਓ ਵਿਹੜੇ ਵਿੱਚੋਂ ਦਾਖਲ ਹੁੰਦੇ ਸਨ।
3 ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਛਜ੍ਜੇ ਸਨ। 20 ਹੱਥ ਦਾ ਅੰਦਰਲਾ ਵਿਹੜਾ ਇਮਾਰਤ ਅਤੇ ਮੰਦਰ ਦੇ ਵਿਚਕਾਰ ਸੀ। ਦੂਸਰੇ ਪਾਸੇ ਤੇ ਕਮਰੇ ਬਾਹਰਲੇ ਵਿਹੜੇ ਦੀ ਪਟੜੀ ਵੱਲ ਸਾਮ੍ਹਣੇ ਸਨ।
4 ਇਮਾਰਤ ਦੀ ਦੱਖਣੀ ਵੱਖੀ ਦੇ ਨਾਲ-ਨਾਲ ਇੱਕ 10 ਹੱਥ ਚੌੜਾ ਅਤੇ 100 ਹੱਥ ਲੰਮਾ ਰਸਤਾ ਜਾਂਦਾ ਸੀ, ਅਤੇ ਪ੍ਰਵੇਸ਼ ਦੁਆਰ ਉੱਤਰ ਵਾਲੇ ਪਾਸੇ ਸੀ।
5 ਕਿਉਂਕਿ ਇਹ ਇਮਾਰਤ ਤਿੰਨ ਮਂਜ਼ਲੀ ਸੀ ਅਤੇ ਇਸਦੇ ਬਾਹਰਲੇ ਵਿਹੜੇ ਦੇ ਬਮਲਿਆਂ ਵਰਗੇ ਬਮਲੇ ਨਹੀਂ ਸਨ, ਇਸਦੇ ਉੱਪਰ ਕਮਰੇ ਵਿਚਕਾਰਲੀ ਅਤੇ ਹੇਠਲੀ ਮੰਜ਼ਿਲ ਦੇ ਕਮਰਿਆਂ ਨਾਲੋਂ ਵਧੇਰੇ ਪਿੱਛੇ ਹਟਵੇਂ ਸਨ। ਉਪਰਲੀ ਮੰਜ਼ਿਲ ਵਿਚਕਾਰਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ, ਜਿਹੜੀ ਕਿ ਹੇਠਲੀ ਮੰਜ਼ਿਲ ਨਾਲੋਂ ਚੌੜਾਈ ਵਿੱਚ ਘੱਟ ਸੀ। ਕਿਉਂ ਕਿ ਇਸ ਥਾਂ ਦੀ ਵਰਤੋਂ ਛਜਿਆਂ ਰ੍ਰਾਹੀਂ ਕੀਤੀ ਗਈ ਸੀ।
6
7 ਬਾਹਰਵਾਰ ਇੱਕ ਕੰਧ ਸੀ ਜਿਹੜੀ ਬਾਹਰਲੇ ਵਿਹੜੇ ਦੇ ਨਾਲ-ਨਾਲ ਕਮਰਿਆਂ ਦੇ ਸਮਾਨਂਤਰ ਜਾਂਦੀ ਸੀ। ਇਹ ਕਮਰਿਆਂ ਦੇ ਸਾਮ੍ਹਣੇ ਵੱਲ 50 ਹੱਥ ਤੱਕ ਵਧੀ ਹੋਈ ਸੀ।
8 ਉਨ੍ਹਾਂ ਕਮਰਿਆਂ ਦੀ ਕਤਾਰ ਜਿਹੜੇ ਬਾਹਰਲੇ ਵਿਹੜੇ ਦੇ ਨਾਲ-ਨਾਲ ਜਾਂਦੀ ਸੀ, 50 ਹੱਥ ਲੰਮੀ ਸੀ, ਭਾਵੇਂ ਮੰਦਰ ਵਾਲੇ ਪਾਸੇ ਵੱਲ ਇਮਾਰਤ ਦੀ ਕੁੱਲ ਲੰਬਾਈ 100 ਹੱਥ ਸੀ।
9 ਇਨ੍ਹਾਂ ਕਮਰਿਆਂ ਦੇ ਹੇਠਾਂ ਇਮਾਰਤ ਦੇ ਪੂਰਬੀ ਸਿਰੇ ਉੱਤੇ ਪ੍ਰਵੇਸ਼ ਦੁਆਰ ਸੀ ਤਾਂ ਜੋ ਲੋਕੀ ਬਾਹਰਲੇ ਵਿਹੜੇ ਵਿੱਚੋਂ ਇਸ ਵਿੱਚ ਦਾਖਲ ਹੋ ਸਕਣ।
10 ਪ੍ਰਵੇਸ਼ ਦੁਆਰ ਵਿਹੜੇ ਨਾਲ ਲਗਦੀ ਕੰਧ ਦੇ ਸ਼ੁਰੂ ਵਿੱਚ ਸੀ। ਸੀਮਾ ਬਧ੍ਧ ਖੇਤਰ ਅਤੇ ਦੂਸਰੀ ਇਮਾਰਤ ਤੋਂ ਅਗਾਂਹ।ਓਥੇ ਦੱਖਣੀ ਪਾਸੇ ਤੇ ਕਮਰੇ ਸਨ। ਓਥੇ ਇੱਕ ਰਸਤਾ ਸੀ।
11 ਇਨ੍ਹਾਂ ਕਮਰਿਆਂ ਦੇ ਸਾਹਮਣੇ। ਇਹ ਉੱਤਰ ਵਾਲੇ ਪਾਸੇ ਦੇ ਕਮਰਿਆਂ ਵਰਗੇ ਸਨ। ਇਨ੍ਹਾਂ ਦੀ ਲੰਬਾਈ ਅਤੇ ਚੌੜਾਈ ਉਨੀ ਹੀ ਸੀ ਅਤੇ ਓਹੋ ਜਿਹੇ ਹੀ ਦਰਵਾਜ਼ੇ ਸਨ।
12 ਦੱਖਣੀ ਕਮਰਿਆਂ ਦਾ ਦਾਖਲਾ ਇਮਾਰਤ ਦੇ ਪੂਰਬੀ ਸਿਰੇ ਉੱਤੇ ਸੀ ਤਾਂ ਜੋ ਲੋਕ ਕੰਧ ਦੇ ਨਾਲ ਲਗਦੇ ਰਸਤੇ ਦੇ ਖੁਲ੍ਹੇ ਸਿਰੇ ਵੱਲੋਂ ਦਾਖਲ ਹੋ ਸਕਣ।
13 ਆਦਮੀ ਨੇ ਮੈਨੂੰ ਆਖਿਆ, "ਸੀਮਾ ਬਧ੍ਧ ਖੇਤਰ ਦੇ ਸਾਮ੍ਹਣੇ ਉੱਤਰੀ ਕਮਰੇ ਅਤੇ ਦੱਖਣੀ ਕਮਰੇ ਪਵਿੱਤਰ ਹਨ। ਇਹ ਕਮਰੇ ਉਨ੍ਹਾਂ ਜਾਜਕਾਂ ਲਈ ਹਨ ਜਿਹੜੇ ਯਹੋਵਾਹ ਅੱਗੇ ਬਲੀਆਂ ਚੜਾਉਂਦੇ ਹਨ। ਇਹੀ ਥਾਂ ਹੈ ਜਿੱਥੇ ਜਾਜਕ ਸਭ ਤੋਂ ਪਵਿੱਤਰ ਭੇਟਾਂ ਦਾ ਭੋਜਨ ਛਕਣਗੇ। ਅਤੇ ਉਹੀ ਥਾਂ ਹੈ ਜਿੱਥੇ ਉਹ ਅੱਤ ਪਵਿੱਤਰ ਚੜਾਵਿਆਂ ਨੂੰ ਰੱਖਣਗੇ। ਕਿਉਂ ਕਿ ਇਹ ਥਾਂ ਪਵਿੱਤਰ ਹੈ। ਅੱਤ ਪਵਿੱਤਰ ਭੇਟਾਂ ਹਨ: ਅਨਾਜ਼ ਦੀਆਂ ਭੇਟਾਂ, ਪਾਪ ਦੀਆਂ ਭੇਟਾਂ, ਅਤੇ ਦੋਸ਼ ਦੀਆਂ ਭੇਟਾਂ।
14 "ਜਿਹੜੇ ਜਾਜਕ ਉਸ ਪਵਿੱਤਰ ਖੇਤਰ ਵਿੱਚ ਦਾਖਲ ਹੁੰਦੇ ਹਨ ਉਨ੍ਹਾਂ ਨੂੰ ਬਾਹਰਲੇ ਵਿਹੜੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਸੇਵਾ ਵਾਲੇ ਕੱਪੜੇ ਉਸ ਪਵਿੱਤਰ ਸਬਾਨ ਵਿੱਚ ਹੀ ਛੱਡ ਦੇਣੇ ਚਾਹੀਦੇ ਹਨ। ਕਿਉਂ ਕਿ ਇਹ ਕੱਪੜਾ ਪਵਿੱਤਰ ਹੈ। ਜੇ ਕੋਈ ਜਾਜਕ ਮੰਦਰ ਦੇ ਉਸ ਹਿੱਸੇ ਵਿੱਚ ਜਾਣਾ ਚਾਹੁੰਦਾ ਹੈ ਜਿੱਥੇ ਹੋਰ ਲੋਕ ਹਨ, ਤਾਂ ਉਸਨੂੰ ਇਨ੍ਹਾਂ ਕਮਰਿਆਂ ਵਿੱਚ ਜਾਕੇ ਹੋਰ ਕੱਪੜੇ ਪਹਿਨਣੇ ਚਾਹੀਦੇ ਹਨ।
15 ਆਦਮੀ ਨੇ ਮੰਦਰ ਦੇ ਅੰਦਰਲੇ ਖੇਤਰ ਨੂੰ ਨਾਪਣ ਦਾ ਕੰਮ ਮੁਕਾ ਲਿਆ ਸੀ। ਫ਼ੇਰ ਉਹ ਮੈਨੂੰ ਪੂਰਬੀ ਫਾਟਕ ਤੋਂ ਬਾਹਰ ਲੈ ਆਇਆ ਅਤੇ ਉਸ ਖੇਤਰ ਦਾ ਆਲਾ-ਦੁਆਲਾ ਨਾਪਿਆ।
16 ਆਦਮੀ ਨੇ ਪੈਮਾਨੇ ਨਾਲ ਪੂਰਬ ਵਾਲੇ ਪਾਸੇ ਨੂੰ ਨਾਪਿਆ ਇਹ 500 ਹੱਥ ਲੰਮਾ ਸੀ।
17 ਉਸਨੇ ਉੱਤਰ ਵਾਲੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
18 ਉਸਨੇ ਦੱਖਣ ਵੱਲ ਦੇ ਪਾਸੇ ਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
19 ਉਹ ਪੱਛਮ ਵਾਲੇ ਪਾਸੇ ਵੱਲ ਗਿਆ ਅਤੇ ਉਸਨੂੰ ਨਾਪਿਆ। ਇਹ 500 ਹੱਥ ਲੰਮਾ ਸੀ।
20 ਉਸਨੇ ਉਨ੍ਹਾਂ ਚਹੁਂਆਂ ਕੰਧਾਂ ਨੂੰ ਨਾਪਿਆ ਜਿਹੜੀਆਂ ਮੰਦਰ ਦੇ ਚਾਰੇ ਪਾਸੇ ਜਾਂਦੀਆਂ ਸਨ। ਕੰਧ 500 ਹੱਥ ਲੰਮੀ ਅਤੇ 500 ਹੱਥ ਚੌੜੀ ਸੀ। ਇਹ ਪਵਿੱਤਰ ਖੇਤਰ ਨੂੰ ਉਸ ਖੇਤਰ ਨਾਲੋਂ ਵੱਖ ਕਰਦੀ ਸੀ ਜਿਹੜਾ ਪਵਿੱਤਰ ਨਹੀਂ ਹੈ।